ਪੰਜਾਬ ਵਿਚ ਇਕ ਹੋਰ ਦੇਹ ਵਪਾਰ ਦਾ ਅੱਡਾ ਬੇਨਕਾਬ, ਦੋ ਔਰਤਾਂ ਤੇ ਇਕ ਵਿਅਕਤੀ ਰੰਗੇ ਹੱਥੀਂ ਕਾਬੂ
Wednesday, Aug 07, 2024 - 01:07 PM (IST)

ਸਾਦਿਕ (ਪਰਮਜੀਤ) : ਸਾਦਿਕ ਪੁਲਸ ਵਲੋਂ ਮੁਹੱਲਾ ਨਿਵਾਸੀਆਂ ਦੇ ਯਤਨਾਂ ਸਦਕਾ ਮੁਕਤਸਰ ਰੋਡ ਸਾਦਿਕ ਵਿਖੇ ਦੇਹ ਵਪਾਰ ਦੇ ਚੱਲ ਰਹੇ ਅੱਡੇ ’ਤੇ ਛਾਪਾਮਾਰੀ ਕਰਕੇ ਚਾਰ ਜਣਿਆਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਦਕਿ ਦੋ ਭੱਜਣ ’ਚ ਸਫਲ ਹੋ ਗਏ। ਮੁੱਖ ਅਫਸਰ ਥਾਣਾ ਸਾਦਿਕ ਇੰਸਪੈਕਟਰ ਹਰਜੀਤ ਕੌਰ ਨੇ ਦੱਸਿਆ ਕਿ ਇਕ ਵਿਅਕਤੀ ਨੇ ਪੁਲਸ ਨੂੰ ਦੱਸਿਆ ਕਿ ਸਾਡੇ ਮੁਹੱਲੇ ਦੇ ਇਕ ਘਰ ’ਚ ਕਿਰਾਏ ’ਤੇ ਪਤੀ-ਪਤਨੀ ਰਹਿੰਦੇ ਹਨ। ਸਾਨੂੰ ਪਤਾ ਲੱਗਾ ਹੈ ਕਿ ਇਹ ਕਿਰਾਏ ਦੇ ਮਕਾਨ ’ਚ ਬਾਹਰੋਂ ਔਰਤਾਂ ਅਤੇ ਮਰਦ ਬੁਲਾ ਕੇ ਗਲਤ ਕੰਮ ਕਰਵਾਉਂਦੇ ਹਨ ਤੇ ਔਰਤਾਂ ਤੇ ਮਰਦਾਂ ਤੋਂ ਪੈਸੇ ਵਸੂਲਦੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ਦੇ ਮਾਡਲ ਟਾਊਨ 'ਚ ਸਪਾਅ ਸੈਂਟਰਾਂ ਦੇ ਨਾਂ ’ਤੇ ਹੋ ਰਹੀ ਜਿਸਮਫਿਰੋਸ਼ੀ, ਵੀਡੀਓ ਨੇ ਮਚਾਈ ਸਨਸਨੀ
ਮੁਹੱਲੇ ਵਾਲੇ ਇਸ ਗੱਲ ਦੀ ਤਾਕ ਵਿਚ ਸੀ। ਜਿਨ੍ਹਾਂ ਨੇ ਪਲਾਨਿੰਗ ਨਾਲ ਮੁਲਜ਼ਮਾਂ ਦੇ ਮਕਾਨ ’ਚ ਕੁੜੀਆਂ-ਮੁੰਡੇ ਆਏ ਹੋਣ ਦਾ ਉੱਚਿਤ ਸ਼ੱਕ ਹੋਣ 'ਤੇ ਮਕਾਨ ’ਚ ਦਾਖਲ ਹੋਏ ਅਤੇ ਮੌਕੇ ’ਤੇ ਦੋ ਔਰਤਾਂ ਤੇ ਇਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਮੁਹੱਲੇ ਵਾਲਿਆਂ ਨੇ ਮੌਕੇ ’ਤੇ ਪੁਲਸ ਨੂੰ ਬੁਲਾਇਆ। ਥਾਣਾ ਸਾਦਿਕ ਦੀ ਪੁਲਸ ਨੇ ਚਾਰਾਂ ਨੂੰ ਕਾਬੂ ਕਰ ਲਿਆ, ਜਦੋਂ ਕਿ ਇਕ ਔਰਤ ਤੇ ਇਕ ਆਦਮੀ ਭੱਜਣ ’ਚ ਸਫਲ ਹੋ ਗਏ। ਥਾਣਾ ਸਾਦਿਕ ਵਿਖੇ ਪਤੀ-ਪਤਨੀ, ਫਾਜ਼ਿਲਕਾ ਤੇ ਮੁਕਤਸਰ ਦੀਆਂ ਦੋ ਔਰਤਾਂ ਅਤੇ ਇਕ ਮਾਨੀ ਸਿੰਘ ਵਾਲਾ ਦੇ ਆਦਮੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਲੈ ਕੇ ਵੱਡੀ ਖ਼ਬਰ, ਸਖ਼ਤ ਦਿਸ਼ਾ-ਨਿਰਦੇਸ਼ ਹੋਏ ਜਾਰੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8