ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਮਹਿਲਾ ਦੀ ਜ਼ਮਾਨਤ ਖਾਰਜ, ASI ਨੇ ਫਰਜ਼ੀ ਗ੍ਰਾਹਕ ਬਣ ਕੇ ਕੀਤਾ ਸੀ ਪਰਦਾਫਾਸ਼

Friday, Sep 08, 2017 - 01:03 PM (IST)

ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਮਹਿਲਾ ਦੀ ਜ਼ਮਾਨਤ ਖਾਰਜ, ASI ਨੇ ਫਰਜ਼ੀ ਗ੍ਰਾਹਕ ਬਣ ਕੇ ਕੀਤਾ ਸੀ ਪਰਦਾਫਾਸ਼

ਅੰਮ੍ਰਿਤਸਰ (ਮਹਿੰਦਰ) — ਸਥਾਨਕ ਸੁਲਤਾਨਵਿੰਡ ਖੇਤਰ 'ਚ ਥਾਣਾ ਸੁਲਾਤਵਿੰਡ ਦੀ ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਕੇ ਉਥੋਂ ਇਕ ਮਹਿਲਾ ਤੇ ਇਕ ਵਿਅਕਤੀ ਨੂੰ ਇਤਰਾਜ਼ਯੋਗ ਹਾਲਾਤ ਕਾਬੂ ਕੀਤੇ ਜਾਣ ਦੇ ਨਾਲ-ਨਾਲ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੇ ਜਿਸ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ, ਉਸ ਦੀ ਪਤਨੀ ਮੌਕੇ 'ਤੇ ਮੌਜੂਦ ਨਾ ਹੋਣ ਕਾਰਨ ਗ੍ਰਿਫਤਾਰੀ ਤੋਂ ਬਚ ਗਈ ਸੀ।
ਹਾਲਾਂਕਿ ਪੁਲਸ ਨੇ ਉਸ ਦਾ ਨਾਂ ਵੀ ਦੋਸ਼ੀ ਦੇ ਤੌਰ 'ਤੇ ਦਰਜ ਕਰ ਰੱਖਿਆ ਹੈ, ਜਿਸ ਨੇ ਖੁਦ ਨੂੰ ਪੂਰੀ ਤਰ੍ਹਾਂ ਨਿਰਦੋਸ਼ ਦੱਸਦੇ ਹੋਏ ਸਥਾਨਕ ਸੈਸ਼ਨ ਕੋਰਟ 'ਚ ਆਪਣੀ ਜ਼ਮਾਨਤ ਪਟੀਸ਼ਨ ਪਹਿਲਾਂ ਹੀ ਦਾਇਰ ਕੀਤੀ ਸੀ। ਉਸ ਦੀ ਸੁਣਵਾਈ ਕਰਨ ਤੋਂ ਬਾਅਦ ਸਥਾਨਕ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਜਸਪਿੰਦਰ ਸਿੰਘ ਹੇਰ ਦੀ ਅਦਾਲਤ ਨੇ ਸਾਰੇ ਪਹਿਲੂਆਂ 'ਤੇ ਗੌਰ ਕਰਦੇ ਹੋਏ ਲਗਾਏ ਗਏ ਦੋਸ਼ਾਂ ਨੂੰ ਗੰਭੀਰ ਮੰਨਦੇ ਹੋਏ ਉਸ ਦੀ ਜਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
ਮਾਮਲੇ ਦੇ ਹਾਲਾਤ 
ਸਥਾਨਕ ਥਾਣਾ ਸੁਤਾਨਵਿੰਡ 'ਚ 24-7-2017 ਨੂੰ ਇਮੋਰਲ ਟ੍ਰੈਫਿਕ ਐਕਟ(ਬਦਕਾਰੀ ਐਕਟ) ਦੀ ਧਾਰਾ 3,4,5 ਦੇ ਤਹਿਤ ਦਰਜ ਮੁਕਦਮਾ ਨੰਬਰ 160/2017 ਦੇ ਮੁਤਾਬਕ ਥਾਣਆ ਇੰਚਾਰਜ ਨੀਰਜ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗਲੀ ਮੁਰੱਬੇ ਵਾਲੀ, ਕ੍ਰਿਸ਼ਨ ਨਗਰ ਨਿਵਾਸੀ ਬਲਬੀਰ ਸਿੰਘ ਤੇ ਉਸ ਦੀ ਪਤਨੀ ਆਪਣੇ ਘਰ 'ਚ ਬਾਹਰੋਂ ਲੜਕੀਆਂ ਨੂੰ ਤੇ ਗ੍ਰਾਹਕਾਂ ਨੂੰ ਬੁਲਾ ਕੇ ਉਥੇ ਦੇਹ ਵਪਾਰ ਦਾ ਧੰਦਾ ਕਰ ਰਿਹਾ ਹੈ, ਜੋ ਗ੍ਰਾਹਕਾਂ ਤੋਂ ਪੈਸੇ ਲੈ ਕੇ ਉਸ ਦਾ ਵੱਡਾ ਹਿੱਸਾ ਖੁਦ ਰੱਖ ਕੇ ਬਾਕੀ ਦੇ ਪੈਸੇ ਲੜਕੀਆਂ ਨੂੰ ਦੇ ਦਿੰਦਾ ਹੈ। 
ਇਸ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਉਸ ਦਿਨ ਦੱਸੇ ਗਏ ਠਿਕਾਨੇ 'ਤੇ ਛਾਪਾ ਮਾਰ ਕੇ ਉਥੋਂ 'ਚ ਚਾਟੀਵਿੰਡ ਤਰਨਤਾਰਨ ਰੋਡ ਨਿਵਾਸੀ ਸੁਖਚੈਨ ਸਿੰਘ ਨੂੰ ਸਥਾਨਕ ਸ਼ਹੀਦ ਉਧਮ ਸਿੰਘ ਨਗਰ, ਸੁਲਤਾਨਵਿੰਡ ਰੋਡ ਨਿਵਾਸੀ ਇਕ ਮਹਿਲਾ ਦੇ ਨਾਲ ਇਤਰਾਜ਼ਯੋਗ ਹਾਲਤ 'ਚ ਕਾਬੂ ਕਰਨ ਦਾ ਦਾਅਵਾ ਕਰਦੇ ਹੋਏ ਕਥਿਤ ਦੋਸ਼ੀ ਅੱਡੇ ਦੇ ਸੰਚਾਲਕ ਬਲਬੀਰ ਸਿੰਘ ਪੁੱਤਰ ਰਾਮ ਸਿੰਘ ਨੂੰ ਵੀ ਲਏ ਗਏ ਪੈਸਿਆਂ ਸਮੇਤ ਰੰਗੇ ਹੱਥੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ।
ਛਾਪੇਮਾਰੀ ਦੌਰਾਨ ਨਹੀਂ ਬਣਿਆ ਕੋਈ ਸੁਤੰਤਰ ਗਵਾਹ
ਹਾਲਾਂਕਿ ਅਜਿਹੇ ਮਾਮਲੇ ਨੂੰ ਲੈ ਕੇ ਛਾਪੇਮਾਰੀ ਕਰਦੇ ਸਮੇਂ ਕਿਸੇ ਨਾ ਕਿਸੇ ਸੁਤੰਤਰ ਗਵਾਹ ਨੂੰ ਵੀ ਸ਼ਾਮਲ ਕੀਤਾ ਜਾਣਾ ਹੁੰਦਾ ਹੈ ਪਰ ਇਸ ਮਾਮਲੇ 'ਚ ਪੁਲਸ ਪਾਰਟੀ ਵਲੋਂ ਦੱਸੇ ਗਏ ਠਿਕਾਨੇ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਉਸ ਕੋਈ ਵੀ ਸੁਤੰਤਰ ਗਵਾਹ ਨਹੀਂ ਮਿਲਿਆ।
ਦਰਜ ਮਾਮਲੇ ਦੇ ਮੁਤਾਬਕ ਪੁਲਸ ਨੇ ਇਸ ਮਾਮਲੇ 'ਚ ਸੁਤੰਤਰ ਗਵਾਹ ਨੂੰ ਸ਼ਾਮਲ ਕਰਨ ਲਈ ਭਰਪੂਰ ਕੋਸ਼ਿਸ਼ ਕੀਤੀ ਸੀ ਪਰ ਨੇੜੇ-ਤੇੜੇ ਦਾ ਕੋਈ ਵੀ ਸ਼ਖਸ ਸੁਤੰਤਰ ਗਵਾਹ ਬਨਣ ਲਈ ਤਿਆਰ ਨਹੀਂ ਹੋਇਆ ਸੀ, ਜਿਸ ਕਾਰਨ ਪੁਲਸ ਨੂੰ ਬਿਨ੍ਹਾਂ ਕੇਸ ਸੁਤੰਤਰ ਗਵਾਹ ਦੇ ਹੀ ਸਾਰੀ ਕਾਨੂੰਨੀ ਕਾਰਵਾਈ ਨੂੰ ਅੰਜਾਮ ਦੇਣਾ ਪਿਆ ਸੀ। ਇਸ ਲਈ ਜਦ ਇਸ ਮਾਮਲੇ 'ਚ ਕਾਨੂੰਨੀ ਬਹਿਸ ਦਾ ਸਮੇਂ ਆਵੇਗਾ, ਤਾਂ ਪ੍ਰੋਸੀਕਿਊਸ਼ਨ ਪੱਖ ਨੂੰ ਬਚਾਅ ਪੱਖ ਦੀ ਤਰ੍ਹਾਂ ਕੀਤੇ ਜਾਣ ਵਾਲੀ ਕਾਨੂੰਨੀ ਕ੍ਰਾਸ ਬਹਿਸ ਦੌਰਾਨ ਕਈ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਅੱਡੇ ਦਾ ਪਰਦਾਫਾਸ਼ ਕਰਨ ਲਈ ਏ. ਐੱਸ. ਆਈ. ਬਣਿਆ ਸੀ ਫਰਜ਼ੀ ਗ੍ਰਾਹਕ
ਪੁਲਸ ਵਲੋਂ ਦੇਹ ਵਪਾਰ ਦੇ ਇਸ ਅੱਡੇ ਦਾ ਪਰਦਾਫਾਸ਼ ਕਰਨ ਲਈ ਆਪਣੇ ਹੀ ਵਿਭਾਗ 'ਚ ਏ. ਐੱਸ. ਆਈ. ਦੇ ਅਹੁਦੇ 'ਤੇ ਤਾਇਨਾਤ ਸ਼ਰਣਜੀਤ ਸਿੰਘ ਨੂੰ ਇਕ ਫਰਜ਼ੀ ਗ੍ਰਾਹਕ ਬਣਾ ਕੇ ਦੱਸੇ ਗਏ ਠਿਕਾਨੇ 'ਤੇ ਭੇਜਿਆ ਗਿਆ ਸੀ, ਜਿਸ ਨੂੰ 500 ਰੁਪਏ ਦਾ ਇਕ ਨੋਟ ਤੇ 100-100 ਰੁਪਏ ਦੇ 2 ਨੋਟ ਦੇ ਕੇ ਭੇਜਿਆ ਗਿਆ ਸੀ, ਜਿਸ ਦੇ ਨੰਬਰ ਪਹਿਲਾਂ ਤੋਂ ਹੀ ਨੋਟ ਕੀਤੇ ਹਏ ਸਨ। 
ਦੱਸੇ ਗਏ ਠਿਕਾਨੇ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ ਕਥਿਤ ਦੋਸ਼ੀ ਅੱਡੇ ਦੇ ਸੰਚਾਲਕ ਬਲਬੀਰ ਸਿੰਘ ਨੇ ਘਰ ਦਾ ਦਰਵਾਜ਼ਾ ਖੋਲਣ ਤੋਂ ਬਾਅਦ ਉਥੋ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਪੁਲਸ ਨੇ ਤੁਰੰਤ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ ਉਹ ਨੋਟ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ, ਜੋ ਉਥੋਂ ਭੇਜੇ ਗਏ ਫਰਜ਼ੀ ਗ੍ਰਾਹਕ ਏ. ਐੱਸ. ਆਈ. ਸ਼ਰਣਜੀਤ ਸਿੰਘ ਤੋਂ ਉਸਨੇ ਲਏ ਸਨ, ਜਿਸ ਦਾ ਇਸ਼ਾਰਾ ਮਿਲਦੇ ਹੀ ਪੁਲਸ ਪਾਰਟੀ ਨੇ ਦੱਸੇ ਗਏ ਠਿਕਾਨੇ 'ਤੇ ਛਾਪੇਮਾਰੀ ਕੀਤੀ ਸੀ। 


Related News