ਜ਼ੀਰਕਪੁਰ : ਪ੍ਰਾਪਰਟੀ ਡੀਲਰ ਨੇ ਰੇਲਗੱਡੀ ਅੱਗੇ ਮਾਰੀ ਛਾਲ, ਲਾਸ਼ ਨੇੜੇ ਖੜ੍ਹੀ ਗੱਡੀ 'ਚੋਂ ਮਿਲੀ ਸ਼ਰਾਬ

Tuesday, Apr 06, 2021 - 02:39 PM (IST)

ਜ਼ੀਰਕਪੁਰ : ਪ੍ਰਾਪਰਟੀ ਡੀਲਰ ਨੇ ਰੇਲਗੱਡੀ ਅੱਗੇ ਮਾਰੀ ਛਾਲ, ਲਾਸ਼ ਨੇੜੇ ਖੜ੍ਹੀ ਗੱਡੀ 'ਚੋਂ ਮਿਲੀ ਸ਼ਰਾਬ

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਦੇ ਢਕੌਲੀ ਫਾਟਕ 'ਤੇ ਮੰਗਲਵਾਰ ਨੂੰ ਇੱਕ ਵਿਅਕਤੀ ਵੱਲੋਂ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਇਸ ਸਬੰਧੀ ਰੇਲਵੇ ਪੁਲਸ ਦੇ ਏ. ਐਸ. ਆਈ. ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਰੇਲਵੇ ਟਰੈਕ 'ਤੇ ਇਕ ਨੌਜਵਾਨ ਵਿਅਕਤੀ (35) ਦੀ ਲਾਸ਼ ਮਿਲੀ ਤਾਂ ਲਾਸ਼ ਦੇ ਨੇੜੇ ਹੀ ਉਸ ਦੀ ਗੱਡੀ ਖੜ੍ਹੀ ਸੀ, ਜਿਸ 'ਚ ਸ਼ਰਾਬ ਵੀ ਪਈ ਹੋਈ ਸੀ। ਪੁਲਸ ਨੇ ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਲੱਭ ਕੇ ਮੌਤ ਸਬੰਧੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਵਿਆਹ 'ਚ ਚੱਲੀ ਸ਼ਰਾਬ ਨੇ ਪਾਇਆ ਵੱਡਾ ਪੁਆੜਾ, ਹੈਰਾਨ ਕਰਦਾ ਹੈ ਨਵੇਂ ਜੋੜੇ ਦੇ ਰਿਸ਼ਤੇ 'ਚ ਪਈ ਦਰਾਰ ਦਾ ਮਾਮਲਾ

ਮ੍ਰਿਤਕ ਦੀ ਪਛਾਣ ਦੀਪਕ ਮਹਿੰਗੀ ਪੁੱਤਰ ਕੁਲਦੀਪ ਸਿੰਘ ਵਾਸੀ ਕੋਟ ਕੁਬਰਾ ਵੱਜੋਂ ਹੋਈ। ਮ੍ਰਿਤਕ ਬਰਿੰਦਾਵਨ ਗਾਰਡਨ ਪੀਰ ਮੁਛੱਲਾ ਵਿਖੇ ਰਹਿ ਰਿਹਾ ਸੀ। ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪਤਨੀ ਮੋਨਿਕਾ ਮੈਂਗੀ ਨੇ ਦੱਸਿਆ ਕਿ ਉਸ ਦਾ ਪਤੀ ਦੀਪਕ ਮੈਂਗੀ ਪ੍ਰਾਪਰਟੀ ਡੀਲਰ ਦਾ ਕੰਮ ਘਰ ਵਿਖੇ ਹੀ ਕਰਦਾ ਸੀ ਅਤੇ ਕੁੱਝ ਦਿਨਾਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਸੀ।

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਸੁਫ਼ਨੇ ਨੇ ਕੀਤਾ ਕੰਗਾਲ, ਇਸ ਨੌਜਵਾਨ ਦੀ ਕਹਾਣੀ ਪੜ੍ਹ ਬਾਹਰ ਜਾਣ ਤੋਂ ਪਹਿਲਾਂ ਸੋਚੋਗੇ ਜ਼ਰੂਰ

ਉਸ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਤੋਂ ਉਹ ਆਪਣੀ ਗੱਡੀ ਸਮੇਤ ਬਾਹਰ ਸੀ, ਜਿਸ ਦੀ ਮੌਤ ਸਬੰਧੀ ਪੁਲਸ ਤੋਂ ਉਨ੍ਹਾਂ ਨੂੰ ਜਾਣਕਾਰੀ ਪ੍ਰਾਪਤ ਹੋਈ। ਪੁਲਸ ਦੇ ਏ. ਐਸ. ਆਈ. ਨੇ ਅੱਗੇ ਦੱਸਿਆ ਕਿ ਮ੍ਰਿਤਕ ਦੀ ਕਾਰ ਦੇ ਨਾਲ-ਨਾਲ ਉੱਥੇ ਸ਼ਰਾਬ ਅਤੇ ਇਕ ਸਟੀਲ ਦਾ ਗਲਾਸ ਵੀ ਪ੍ਰਾਪਤ ਹੋਇਆ। ਫਿਲਹਾਲ ਰੇਲਵੇ ਪੁਲਸ ਵੱਲੋਂ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ। 
ਨੋਟ : ਸਮਾਜ 'ਚ ਵੱਧ ਰਹੀਆਂ ਖ਼ੁਦਕੁਸ਼ੀ ਜਿਹੀਆਂ ਘਟਨਾਵਾਂ ਬਾਰੇ ਦਿਓ ਆਪਣੀ ਰਾਏ


author

Babita

Content Editor

Related News