ਹਜੇ ਹੋਰ ਲਟਕੇਗਾ ਹਲਵਾਰਾ ਏਅਰਪੋਰਟ ਦਾ ਪ੍ਰਾਜੈਕਟ! ਸਾਹਮਣੇ ਆਈ ਇਹ ਵਜ੍ਹਾ
Tuesday, Jul 02, 2024 - 03:49 PM (IST)
ਲੁਧਿਆਣਾ (ਹਿਤੇਸ਼)– ਏਅਰਫੋਰਸ ਸਟੇਸ਼ਨ ਦੇ ਅੰਦਰੂਨੀ ਹਿੱਸੇ ਵਿਚ ਸੜਕ ਨਾ ਬਣਨ ਦੀ ਵਜ੍ਹਾ ਨਾਲ ਹਲਵਾਰਾ ਏਅਰਪੋਰਟ ਦਾ ਪ੍ਰਾਜੈਕਟ ਹੁਣ ਹੋਰ ਲਟਕੇਗਾ। ਇਹ ਖੁਲਾਸਾ ਡੀ.ਸੀ ਸਾਕਸ਼ੀ ਸਾਹਨੀ ਵਲੋਂ ਬੁਲਾਈ ਗਈ ਰਿਵਿਊ ਮੀਟਿੰਗ ਵਿਚ ਹੋਇਆ ਹੈ। ਇਸ ਦੌਰਾਨ ਪੀ.ਡਬਲਿਊ.ਡੀ ਵਿਭਾਗ ਦੇ ਅਫਸਰਾਂ ਨੇ ਦੱਸਿਆ ਕਿ ਉਨਾਂ ਦੇ ਹਿੱਸੇ ਵਿਚ ਟਰਮੀਨਲ ਬਿਲਡਿੰਗ, ਅਪ੍ਰੋਚ ਰੋਡ, ਪਬਲਿਕ ਹੈਲਥ, ਬਿਜਲੀ, ਪਾਰਕਿੰਗ ਬਣਾਉਣ ਦੇ ਕੰਮ ਲਗਭਗ ਪੂਰੇ ਹੋ ਚੁੱਕੇ ਹਨ ਅਤੇ ਪਾਣੀ ਫਿਨਸ਼ਿੰਗ ਦਾ ਕੰਮ ਬਾਕੀ ਹੈ ਪਰ ਏਅਰਫੋਰਸ ਸਟੇਸ਼ਨ ਦੇ ਅੰਦਰੂਨੀ ਹਿੱਸੇ ਵਿਚ ਏਪਰਨ ਟੈਕਸੀ ਵੇ ਬਣਾਉਣ ਦਾ ਕੰਮ ਬਾਕੀ ਰਹਿੰਦਾ ਹੈ। ਜਿਸਦੀ ਵਜ੍ਹਾ ਨਾਲਸੜਕ ਨਾ ਬਣਨ ਦੇ ਰੂਪ ਵਿਚ ਦੱਸੀ ਗਈ ਹੈ ਅਤੇ ਇਹ ਕੰਮ ਏਅਰਫੋਰਸ ਵੱਲੋਂ ਐੱਮ.ਈ.ਐੱਸ ਦੇ ਜਰੀਏ ਕਰਵਾਇਆ ਜਾਣਾ ਹੈ। ਭਾਂਵੇਕਿ ਏਅਰ ਫੋਰਸ ਦੀ ਵਲੋਂ ਜੂਨ ਵਿਚ ਇਹ ਕੰਮ ਪੂਰਾ ਕਰਨ ਦਾ ਵਿਸਵਾਸ਼ ਦਿਵਾਇਆ ਸੀ ਪਰ ਹੁਣ ਤੱਕ ਸ਼ੁਰੂ ਨਹੀਂ ਹੋਇਆ ਹੈ। ਜਿਸ ਦੇ ਕਾਰਨ ਹਲਵਾਰਾ ਏਅਰਪੋਰਟ ਦਾ ਪ੍ਰਾਜੈਕਟ ਪੂਰਾ ਕਰਨ ਦੇ ਲਈ ਫਿਕਸ ਕੀਤੀ ਗਈ। ਡੈਡਲਾਈਨ ਦੇ ਮੁਤਾਬਕ ਕੰਮ ਮੁਕੰਮਲ ਹੋਣ ਦੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਰੇਲਵੇ ਸਟੇਸ਼ਨ ਤੋਂ 7 ਮਹੀਨਿਆਂ ਦੀ ਬੱਚੀ ਚੋਰੀ ਹੋਣ ਦੇ ਮਾਮਲੇ 'ਚ ਨਵਾਂ ਮੋੜ
ਉਧਰ ਏਅਰਫੋਰਸ ਵਲੋਂ ਪਿਛਲੇ ਦਿਨੀਂ ਡੀ.ਸੀ ਵਲੋਂ ਸਾਈਟ ’ਤੇ ਜਾ ਕੇ ਕੀਤੀ ਗਈ ਮੀਟਿੰਗ ਦੇ ਦੌਰਾਨ ਸੜਕ ਬਣਾਉਣ ਵਿਚ ਹੋਈ ਦੇਰੀ ਦੇ ਲਈ ਤਕਨੀਕੀ ਮਨਜ਼ੂਰੀ ਨਾ ਮਿਲਣ ਦਾ ਹਵਾਲਾ ਦਿਤਾ ਗਿਆ ਹੈ ਅਤੇ ਹੁਣ ਏਅਰਫੋਰਸ ਵਲੋਂ ਇਕ ਹਫਤੇ ਵਿਚ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਨ ਦਾ ਵਿਸਵਾਸ਼ ਦਿਵਾਇਆ ਗਿਆ ਹੈ। ਇਸ ਦੀ ਪੁਸ਼ਟੀ ਪੀ.ਡਬਲਿਊ.ਡੀ ਵਿਭਾਗ ਦੇ ਐਕਸੀਅਨ ਪ੍ਰਦੀਪ ਕੁਮਾਰ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਏਅਰਫੋਰਸ ਸਟੇਸ਼ਨ ਦੇ ਅੰਦਰੂਨੀ ਹਿੱਸੇ ਵਿਚ ਸੜਕ ਬਣਾਊਣ ਦੇ 10 ਦਿਨ ਲੱਗ ਸਕਦੇ ਹਨ ਅਤੇ ਉਸਦੇ ਬਾਅਦ ਏਪਰਨ ਅਤੇ ਟੈਕਸੀ ਵੇ ਬਣਾਉਣ ਦਾ ਕੰਮ ਪੂਰਾ ਹੋਣ ਵਿਚ 15 ਦਿਨ ਲੱਗਣਗੇ ਪਰ ਸੜਕ ਬਣਾਉਣ ਦਾ ਟਾਰਗੇਟ ਬਾਰਿਸ਼ ’ਤੇ ਵੀ ਨਿਰਭਰ ਕਰੇਗਾ।
ਇਸ ਸਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪੀ.ਡਬਲਿਊ.ਡੀ ਵਿਭਾਗ, ਡਰ੍ਰੇਨਜ, ਨੈਸ਼ਨਲ ਹਾਈਵੇ ਅਥਾਰਿਟੀ, ਏਅਰਪੋਰਟ ਅਥਾਰਿਟੀ, ਪਬਲਿਕ ਹੈਲਥ ਵਿਭਾਗ ਦੇ ਅਫਸਰਾਂ ਦੇ ਨਾਲ ਮੀਟਿੰਗ ਦੇ ਦੌਰਾਨ ਹਲਵਾਰਾ ਏਅਰਪੋਰਟ ਦੇ ਪ੍ਰਾਜੈਕਟ ਨਾਲ ਸਬੰਧਤ ਸਾਰੇ ਬਕਾਇਆ ਕੰਮ 31 ਜੁਲਾਈ ਤੱਕ ਪੂਰੇ ਕਰਨ ਦੇ ਲਈ ਬੋਲਿਆ ਗਿਆ ਹੈ। ਇਸ ਦੇ ਲਈ ਸਾਰੇ ਵਿਭਾਗਾਂ ਦੇ ਵਿਚ ਤਾਲਮੇਲ ਬਣਾਉਣ ਦੇ ਉਦੇਸ਼ ਨਾਲ ਸ਼ੁੱਕਰਵਾਰ ਨੂੰ ਏਅਰਫੋਰਸ ਦੇ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8