ਚੰਡੀਗੜ੍ਹ ’ਚ ਹੁਣ 65 ਸਾਲ ਦੀ ਉਮਰ ’ਚ ਸੇਵਾਮੁਕਤ ਹੋਣਗੇ ''ਪ੍ਰੋਫੈਸਰ''

Friday, Mar 04, 2022 - 11:30 AM (IST)

ਚੰਡੀਗੜ੍ਹ ’ਚ ਹੁਣ 65 ਸਾਲ ਦੀ ਉਮਰ ’ਚ ਸੇਵਾਮੁਕਤ ਹੋਣਗੇ ''ਪ੍ਰੋਫੈਸਰ''

ਚੰਡੀਗੜ੍ਹ (ਹਾਂਡਾ) : ਚੰਡੀਗੜ੍ਹ ਵਿਚ ਹੁਣ ਕਾਲਜਾਂ ਅਤੇ ਸਕੂਲਾਂ ਵਿਚ ਤਾਇਨਾਤ ਲੈਕਚਰਾਰ (ਪ੍ਰੋਫੈਸਰਜ਼) ਦੀ ਸੇਵਾਮੁਕਤੀ ਦੀ ਉਮਰ ਵਧਾ ਦਿੱਤੀ ਗਈ ਹੈ। ਇਨ੍ਹਾਂ ਪ੍ਰੋਫੈਸਰਾਂ ਦੀ ਸੇਵਾਮੁਕਤੀ ਦੀ ਉਮਰ ਹੁਣ 58 ਦੀ ਥਾਂ 65 ਸਾਲ ਹੋਵੇਗੀ। ਅਦਾਲਤ ਦੇ ਹੁਕਮਾਂ ਨੂੰ ਸਵੀਕਾਰ ਕਰਦਿਆਂ ਪ੍ਰਸ਼ਾਸਨ ਨੇ ਬੁੱਧਵਾਰ 58 ਸਾਲ ਦੀ ਉਮਰ ਪਾਰ ਕਰ ਚੁੱਕੇ 3 ਸਹਾਇਕ ਅਤੇ ਐਸੋਸੀਏਟ ਪ੍ਰੋਫੈਸਰਾਂ ਦੇ ਮੁੜ ਜੁਆਇਨਿੰਗ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਫਾਜ਼ਿਲਕਾ ਤੋਂ ਵੱਡੀ ਖ਼ਬਰ : EVM ਸਟਰਾਂਗ ਰੂਮ ਸੈਂਟਰ 'ਚ ਚੱਲੀ ਗੋਲੀ, ਗਾਰਦ ਇੰਚਾਰਜ ਦੀ ਮੌਤ

ਉਕਤ ਹੁਕਮ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਖ਼ਲ ਉਲੰਘਣਾ ਪਟੀਸ਼ਨ ’ਤੇ ਸਿੱਖਿਆ ਸਕੱਤਰ ਨੇ ਐਫੀਡੇਵਿਟ ਫਾਈਲ ਕਰਨ ਤੋਂ ਪਹਿਲਾਂ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਸਮਰਾਲਾ ਤੋਂ ਆਜ਼ਾਦ ਉਮੀਦਵਾਰ ਤੇ ਵਿਧਾਇਕ ਢਿੱਲੋਂ ਨੂੰ ਆਇਆ ਅਟੈਕ, ਹਸਪਤਾਲ 'ਚ ਦਾਖ਼ਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News