ਪੰਜਾਬੀ ਸਾਹਿਤ ਦੇ ਉੱਘੇ ਲੇਖਕ ਪ੍ਰੋਫ਼ੈਸਰ ਨੌਸ਼ਹਿਰਵੀ ਨਹੀਂ ਰਹੇ

Tuesday, Jun 02, 2020 - 11:53 AM (IST)

ਪੰਜਾਬੀ ਸਾਹਿਤ ਦੇ ਉੱਘੇ ਲੇਖਕ ਪ੍ਰੋਫ਼ੈਸਰ ਨੌਸ਼ਹਿਰਵੀ ਨਹੀਂ ਰਹੇ

ਸਮਰਾਲਾ (ਗਰਗ) : ਪੰਜਾਬੀ ਸਹਿਤ ਦੇ ਉੱਘੇ ਸਾਹਿਤਕਾਰ ਅਤੇ ਸਮਰਾਲਾ ਦਾ ਮਾਣ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਬੀਤੀ ਰਾਤ ਸਦੀਵੀਂ ਵਿਛੋੜਾ ਦੇ ਗਏ। 25 ਤੋਂ ਵੱਧ ਕਿਤਾਬਾਂ ਦੇ ਲੇਖਕ ਤੇ ਅਖ਼ਬਾਰਾਂ, ਰਸਾਲਿਆਂ 'ਚ ਲਿਖਣ ਵਾਲੇ ਹਮਦਰਦਵੀਰ ਨੌਸ਼ਹਿਰਵੀ ਉਰਫ ਬੂਟਾ ਸਿੰਘ ਪੰਨੂ ਨੇ 84 ਸਾਲ ਦੀ ਉਮਰ 'ਚ ਦੇਰ ਰਾਤ ਸਥਾਨਕ ਮਾਛੀਵਾੜਾ ਰੋਡ ਦੇ ਕਵਿਤਾ ਭਵਨ ਵਿਖੇ ਆਖਰੀ ਸਾਹ ਲਏ। ਪ੍ਰੋ. ਪੰਨੂ ਨੂੰ ਸਾਹਿਤਕ ਖੇਤਰ 'ਚ ਸ਼ਾਂਤ ਵਗਦਾ ਦਰਿਆ ਆਖਿਆ ਜਾਂਦਾ ਰਿਹਾ ਹੈ, ਜੋ ਹੁਣ ਸਦਾ ਲਈ ‘ਸ਼ਾਂਤ’ ਹੋ ਗਿਆ।


author

Babita

Content Editor

Related News