ਪ੍ਰੋ. ਸਰਚਾਂਦ ਸਿੰਘ ਖਿਆਲਾ ਦਾ ਵਰਲਡ ਸਿੱਖ ਪਾਰਲੀਮੈਂਟ ਤੇ ਸਿੱਖ ਫ਼ਾਰ ਜਸਟਿਸ ਨੂੰ ਲੈ ਕੇ ਵੱਡਾ ਬਿਆਨ

Wednesday, Dec 14, 2022 - 09:34 PM (IST)

ਪ੍ਰੋ. ਸਰਚਾਂਦ ਸਿੰਘ ਖਿਆਲਾ ਦਾ ਵਰਲਡ ਸਿੱਖ ਪਾਰਲੀਮੈਂਟ ਤੇ ਸਿੱਖ ਫ਼ਾਰ ਜਸਟਿਸ ਨੂੰ ਲੈ ਕੇ ਵੱਡਾ ਬਿਆਨ

ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਵਿਦੇਸ਼ਾਂ ਵਿੱਚ ਭਾਰਤ ਵਿਰੁੱਧ ਸਰਗਰਮ ਅਖੌਤੀ ਵਰਲਡ ਸਿੱਖ ਪਾਰਲੀਮੈਂਟ ਅਤੇ ਸਿੱਖ ਫ਼ਾਰ ਜਸਟਿਸ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਦੇ ਸਿੱਖੀ ਪ੍ਰਤੀ ਮੋਹ ਨੂੰ 'ਕੇਵਲ ਇਕ ਦਿਖਾਵਾ' ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਭਾਰਤ ਵਿੱਚ ਇਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਸਿੱਖ ਹਿਤੈਸ਼ੀ ਸਰਕਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਨੇਵਾ ’ਚ ਸਥਿਤ ਸੰਯੁਕਤ ਰਾਸ਼ਟਰ ਦਫ਼ਤਰ ਦੇ ਸਾਹਮਣੇ ਭਾਰਤ ਵਿਰੁੱਧ ਪ੍ਰਦਰਸ਼ਨ ਕਰਨ ਵਾਲਿਆਂ ਦਾ ਸਿੱਖੀ ਸਰੋਕਾਰਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਨ੍ਹਾਂ ਦਾ ਮਕਸਦ ਕੇਵਲ ਲੋਕਾਂ ਨੂੰ ਗੁਮਰਾਹ ਕਰਕੇ ਸਿਆਸੀ ਰੋਟੀਆਂ ਸੇਕਣਾ ਹੈ।

ਇਹ ਵੀ ਪੜ੍ਹੋ : ਵਿੱਤੀ ਪ੍ਰਬੰਧਨ ਦੀ ਮਜ਼ਬੂਤੀ ਲਈ ਕੈਬਨਿਟ ਮੰਤਰੀ ਚੀਮਾ ਵੱਲੋਂ ਨਵਾਂ ਉਪਰਾਲਾ, ਕੀਤੀ ਇਹ ਸ਼ੁਰੂਆਤ

ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਹੁੰਦਾ ਤਾਂ ਉਹ ਸਿੱਖ ਅਤੇ ਘੱਟਗਿਣਤੀ ਭਾਈਚਾਰਿਆਂ ਨਾਲ ਪਾਕਿਸਤਾਨ ਵਿਚ ਕੱਟੜਪੰਥੀ ਮੁਸਲਮਾਨਾਂ ਵੱਲੋਂ ਸਰਕਾਰ ਦੀ ਮਿਲੀ ਭੁਗਤ ਨਾਲ ਕੀਤੇ ਜਾ ਰਹੇ ਅੱਤਿਆਚਾਰ ਦੇ ਖ਼ਿਲਾਫ਼ ਸਭ ਕੁਝ ਜਾਣ ਦੇ ਹੋਏ ਵੀ ਖ਼ਾਮੋਸ਼ ਨਾ ਰਹਿੰਦੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਸ਼ਵ ਦਾ ਪੂਰਾ ਸਿੱਖ ਭਾਈਚਾਰਾ ਨਿੱਤ ਦੀ ਅਰਦਾਸ ਵਿੱਚ ਯਾਦ ਕੀਤੇ ਜਾਂਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਪਾਕਿਸਤਾਨ ਦੇ ਲਾਹੌਰ ਵਿਚ ਸਥਿਤ ਅੰਗੀਠਾ ਸਾਹਿਬ ( ਸਮਾਧ) ਅਸਥਾਨ ਨੂੰ ਸਰਕਾਰ ਦੀ ਸ਼ਹਿ ਨਾਲ ਕੱਟੜਪੰਥੀਆਂ ਵੱਲੋਂ ਕੀਤੇ ਗਏ ਕਬਜ਼ੇ ਅਤੇ ਅਸਥਾਨ ਨੂੰ ਸਰਕਾਰ ਵੱਲੋਂ ਮਾਰੇ ਗਏ ਤਾਲੇ ਨੂੰ ਲੈ ਕੇ ਚਿੰਤਿਤ ਅਤੇ ਰੋਸ ਵਿਚ ਹੈ ਪਰ ਵਰਲਡ ਸਿੱਖ ਪਾਰਲੀਮੈਂਟ ਅਤੇ ਸਿੱਖ ਫ਼ਾਰ ਜਸਟਿਸ ਕੋਲ ਇਸ ਘਟਨਾ ਵਿਰੁੱਧ ਕਹਿਣ ਲਈ ਇਕ ਲਫ਼ਜ਼ ਵੀ ਕਿਉਂ ਨਹੀਂ ਹੈ? ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ 'ਤੇ ਮਨੁੱਖੀ ਅਧਿਕਾਰਾਂ ਬਾਰੇ ਦੁਹਾਈ ਦੇਣ ਵਾਲੇ ਇਨ੍ਹਾਂ ਲੋਕਾਂ ਨੂੰ ਪਾਕਿਸਤਾਨ ਦੇ ਵਿਚ ਅਨੇਕਾਂ ਸਿੱਖ ਕੁੜੀਆਂ ਨੂੰ ਅਗਵਾ ਕਰਦਿਆਂ ਜਬਰੀ ਧਰਮ ਪਰਿਵਰਤਨ ਕਰਾ ਕੇ ਕਿਸੇ ਮੁਸਲਮਾਨ ਨਾਲ ਨਿਕਾਹ ਕਰਨ ਦੇ ਵੱਧ ਰਹੇ ਕੇਸਾਂ, ਘਟਨਾਵਾਂ ਅਤੇ ਅੱਤਿਆਚਾਰਾਂ ਬਾਰੇ ਕੋਈ ਦੁੱਖ ਜਾਂ ਰੋਸ ਕਿਉਂ ਨਹੀਂ ਹੈ? ਜਿੱਥੇ ਕਦੀ ਤਾਂ ਕਿਸੇ ਗ੍ਰੰਥੀ ਦੀ ਕੁੜੀ ਅਗਵਾ ਹੁੰਦੀ ਹੈ ਅਤੇ ਕਦੀ ਕਿਸੇ ਅਬਲਾ ਨਾਰੀ ’ਤੇ ਅਤਿਆਚਾਰ ਹੁੰਦਾ ਹੈ।  

ਇਹ ਵੀ ਪੜ੍ਹੋ :ਕਿਸਾਨੀ ਸੰਘਰਸ਼ ਖ਼ਿਲਾਫ਼ ਚੋਲਾਂਗ ਟੋਲ ਪਲਾਜ਼ਾ ਨੇ ਖੋਲ੍ਹਿਆ ਮੋਰਚਾ, ਕਿਹਾ-"ਨਹੀਂ ਬੰਦ ਕਰਾਂਗੇ ਟੋਲ" 

ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਅਖੌਤੀ ਇਨਸਾਫ਼ ਰੈਲੀਆਂ ਕਰਕੇ ਭਾਰਤ ਵਿਰੁੱਧ ਭੜਾਸ ਕੱਢਣ ਵਾਲਿਆਂ ਅਤੇ ਬੋਗਸ ਰੈਫਰੈਡਮ ਕਰਵਾਉਣ ਵਾਲਿਆਂ ਨੂੰ ਪਾਕਿਸਤਾਨ ਵਿਚ ਸਿੱਖ ਅਤੇ ਹਿੰਦੂਆਂ 'ਤੇ ਕੀਤੇ ਜਾ ਰਹੇ ਹਮਲਿਆਂ ਬਾਰੇ ਅਵਾਜ਼ ਉਠਾਉਣ ਤੋਂ ਕੋਣ ਰੋਕ ਰਿਹਾ ਹੈ? ਜਿੱਥੇ ਧੀਆਂ ਨੂੰ ਅਗਵਾ, ਉਨ੍ਹਾਂ ਨਾਲ ਬਲਾਤਕਾਰ ਅਤੇ ਫਿਰ ਜ਼ਬਰਦਸਤੀ ਵਿਆਹ ਕੀਤੇ ਜਾਣ ਦੇ ਬਾਵਜੂਦ ਐਫਆਈਆਰ ਵੀ ਦਰਜ ਨਹੀਂ ਕੀਤੀ ਜਾਂਦੀ। ਉਨਾ ਕਿਹਾ ਕਿ ਪਿਛਲੇ ਮਹੀਨੇ ਦੌਰਾਨ ਹੀ ਖੈਬਰ ਪਖਤੂਨਖਵਾ ਸੂਬੇ ਦੇ ਬੁਨੇਰ ਜ਼ਿਲੇ 'ਚ ਸਿੱਖ ਭਾਈਚਾਰੇ ਦੀ ਇਕ ਲੜਕੀ ਨੂੰ ਪੁਲਿਸ ਦੀ ਸ਼ਹਿ ਨਾਲ ਬੰਦੂਕ ਦੀ ਨੋਕ 'ਤੇ ਜ਼ਬਰਦਸਤੀ ਅਗਵਾ ਕਰ ਕੇ ਇਸਲਾਮ ਕਬੂਲ ਕਰ ਲਿਆ ਗਿਆ, ਫਿਰ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਅਗਵਾਕਾਰ ਨਾਲ ਵਿਆਹ ਕਰਵਾ ਕੇ ਉਸ ਦਾ ਧਰਮ ਬਦਲ ਦਿੱਤਾ ਗਿਆ।

ਇਹ ਵੀ ਪੜ੍ਹੋ : ਕੈਂਸਰ ਪੀੜਤ ਔਰਤ ਦੇ ਪਤੀ ਨੇ ਆਰਥਿਕ ਤੰਗੀ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ

ਇਸ ਖ਼ੌਫ਼ਨਾਕ ਘਟਨਾ ਤੋਂ ਬਾਅਦ ਸਿੱਖ ਭਾਈਚਾਰਿਆਂ ਵੱਲੋਂ ਇਨਸਾਫ਼ ਲੈਣ ਲਈ ਵੱਡੇ ਪੱਧਰ 'ਤੇ ਰੋਡ ਜਾਮ ਕਰਦਿਆਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਸਿੱਖ ਦੀਆਂ ਅਪੀਲਾਂ ਕਿ 'ਮੈਂ ਦੁਨੀਆ ਭਰ ਦੇ ਸਿੱਖ ਭਾਈਚਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਅਪਰਾਧ ਦਾ ਵਿਰੋਧ ਕਰਨ ਅਤੇ ਸਾਡਾ ਸਮਰਥਨ ਕਰਨ ਤਾਂ ਜੋ ਸਾਡੀ ਧੀ ਸਾਡੇ ਕੋਲ ਵਾਪਸ ਆ ਸਕੇ।’’ ਕੀ ਸੰਯੁਕਤ ਰਾਸ਼ਟਰ ਦੀ ਇਮਾਰਤ ਦੇ ਸਾਹਮਣੇ ਧਰਨਾ ਦੇ ਕੇ ਸਿੱਖੀ ਨਾਲ ਹੇਜ਼ ਜਤਾਉਣ ਵਾਲਿਆਂ ਅਤੇ ਐਸ ਐਫ ਜੇ ਦੇ ਗੁਰ ਪਤਵੰਤ ਸਿੰਘ ਪੰਨੂ ਨੂੰ ਇਹ ਆਵਾਜ਼ਾਂ ਸੁਣਾਈ ਨਹੀਂ ਦਿੰਦਿਆਂ ਜਾਂ ਫਿਰ ਪੰਨੂ ਵਰਗਿਆਂ ਨੂੰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ ਦੇ ਇਸ਼ਾਰੇ 'ਤੇ ਪੰਜਾਬ ਦੀ ਅਮਨ-ਕਾਨੂੰਨ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਤੋਂ ਹੀ ਵਿਹਲ ਨਹੀਂ? ਉਨ੍ਹਾਂ ਕਿ ਪੰਜਾਬ ਦੇ ਨੌਜਵਾਨ ਹੁਣ ਸਭ ਜਾਣ ਚੁੱਕੇ ਹਨ ਉਹ ਪੰਨੂ ਵਰਗਿਆਂ ਦੇ ਝਾਂਸੇ ਵਿਚ ਨਹੀਂ ਆਉਣਗੇ।


author

Mandeep Singh

Content Editor

Related News