ਪ੍ਰੋਡਿਊਸਰ ਡੀ. ਐਕਸ. ਐਕਸ ਕੁੱਟਮਾਰ ਮਾਮਲੇ ’ਚ ਨਵਾਂ ਮੋੜ, ਪਰਚਾ ਦਰਜ ਹੋਣ ਤੋਂ ਬਾਅਦ ਨਿਹੰਗਾਂ ਨੇ ਦਿੱਤੀ ਚਿਤਾਵਨੀ

Tuesday, Sep 07, 2021 - 06:36 PM (IST)

ਪ੍ਰੋਡਿਊਸਰ ਡੀ. ਐਕਸ. ਐਕਸ ਕੁੱਟਮਾਰ ਮਾਮਲੇ ’ਚ ਨਵਾਂ ਮੋੜ, ਪਰਚਾ ਦਰਜ ਹੋਣ ਤੋਂ ਬਾਅਦ ਨਿਹੰਗਾਂ ਨੇ ਦਿੱਤੀ ਚਿਤਾਵਨੀ

ਧਨੌਲਾ (ਰਾਈਆਂ) : ਯੂ-ਟਿਊਬ ਚੈਨਲ ਲਈ ਟੈਲੀ ਫ਼ਿਲਮਾਂ ਬਣਾਉਣ ਵਾਲੇ ਪਿੰਡ ਕੋਟਦੂੰਨਾ ਵਾਸੀ ਪ੍ਰੋਡਿਊਸਰ ਡੀ. ਐਕਸ.ਐਕਸ ਉਰਫ ਹਰਿੰਦਰ ਸਿੰਘ ਦੀ ਕੁੱਟਮਾਰ ਕਰਨ ਵਾਲੇ ਨਿਹੰਗ ਸਿੰਘਾਂ ਖ਼ਿਲਾਫ਼ ਥਾਣਾ ਧਨੌਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਸਬੰਧਤ ਨਿਹੰਗ ਸਿੰਘਾਂ ਵੱਲੋਂ ਖੁਦ ਥਾਣਾ ਧਨੌਲਾ ਪਹੁੰਚ ਕੇ ਆਪਣਾ ਪੱਖ ਰੱਖਿਆ ਗਿਆ ਪਰ ਮੌਕੋ ’ਤੇ ਪਹੁੰਚੀਆਂ ਦੋਵੇਂ ਧਿਰਾਂ ਕਾਰਨ ਸਥਿਤੀ ਨਾਜ਼ੁਕ ਹੋਣ ਦੇ ਡਰੋਂ ਥਾਣਾ ਧਨੌਲਾ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਫੇਸਬੁੱਕ ’ਤੇ ਮਸ਼ਹੂਰ ਪ੍ਰੋਡਿਊਸਰ ਡੀ. ਐੱਕਸ.ਐੱਕਸ. ਐੱਕਸ. ਦਾ ਨਿਹੰਗ ਸਿੰਘਾਂ ਨੇ ਲਾਈਵ ਹੋ ਕੇ ਚਾੜਿਆ ਕੁਟਾਪਾ

ਐੱਸ. ਪੀ. ਰੈਂਕ ਦੇ ਆਲ੍ਹਾ ਅਧਿਕਾਰੀਆਂ ਨੇ ਸਥਿਤੀ ਨੂੰ ਕੰਟਰੋਲ ਕਰਦਿਆਂ ਪ੍ਰੋਡਿਊਸਰ ਧਿਰ ਦੇ ਲੋਕਾਂ ਦੀ ਗੱਲਬਾਤ ਨੂੰ ਸੁਣਿਆ ਅਤੇ ਕਾਰਵਾਈ ਦਾ ਭਰੋਸਾ ਦਿੱਤਾ। ਉਧਰ ਦੂਜੇ ਪਾਸੇ ਕੁੱਟਮਾਰ ਮਾਮਲੇ ਵਿਚ ਸ਼ਾਮਲ ਕੌਮ ਦੇ ਰਾਖੇ ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ, ਪਿੰਡ ਮਹਿਰੋ, ਰਣਜੀਤ ਸਿੰਘ ਪਿਸੋਰਲ ਤਰਨਤਾਰਨ, ਜਗਦੀਪ ਸਿੰਘ ਨਿਰੋਗਾਬਾਦ, ਮੇਹਰ ਸਿੰਘ ਜਗਰਾਓਂ, ਦੀਪਕ ਸਿੰਘ ਹੁਸ਼ਿਆਰਪੁਰ, ਨਿਮਰਤਜੀਤ ਸਿੰਘ ਹਰੀਕੇ, ਰਵਿੰਦਰ ਸਿੰਘ ਮਜੀਠਾ, ਗਗਨਦੀਪ ਸਿੰਘ ਮੀਆਂਪੁਰ ਗੁਰਵਿੰਦਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਆਦਿ ਨਿਹੰਗ ਸਿੰਘਾਂ ’ਤੇ ਪੁਲਸ ਕਾਰਵਾਈ ਕਰਦਿਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਗਏ ਕੇਸ ’ਚ ਸ਼ਾਮਲ 10 ਨਿਹੰਗ ਸਿੰਘਾਂ ਨੂੰ ਦੇਰ ਸ਼ਾਮ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਵਪਾਰੀ ਤੋਂ ਮੰਗੇ 20 ਲੱਖ ਰੁਪਏ, ਨਾ ਦੇਣ ’ਤੇ ਪੈਟਰੋਲ ਬੰਬ ਨਾਲ ਹਮਲਾ, ਗੋਲੀਬਾਰੀ

ਨਿਹੰਗ ਸਿੰਘਾਂ ਦੇ ਜ਼ਮਾਨਤ ’ਤੇ ਰਿਹਾਅ ਹੋਣ ਦੀ ਪੁਸ਼ਟੀ ਕਰਦਿਆਂ ਥਾਣਾ ਧਨੌਲਾ ਵਿਖੇ ਤਾਇਨਾਤ ਅੰਡਰ ਟਰੇਨਿੰਗ ਡੀ. ਐੱਸ. ਪੀ. ਕਮ ਐੱਸ. ਐੱਚ. ਓ. ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਕਾਨੂੰਨੀ ਪ੍ਰਕਿਰਿਆ ਉਪਰੰਤ ਨਿਹੰਗ ਸਿੰਘਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਇਸ ਸਮੇਂ ਐੱਸ. ਪੀ. ਜਗਵਿੰਦਰ ਸਿੰਘ ਚੀਮਾਂ, ਡੀ. ਐੱਸ. ਪੀ. ਬ੍ਰਿਜ ਮੋਹਨ, ਇੰਸਪੈਕਟਰ ਸੀ. ਆਈ. ਏ. ਬਲਜੀਤ ਸਿੰਘ ਤੋਂ ਇਲਾਵਾ ਸਿੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।

ਇਹ ਵੀ ਪੜ੍ਹੋ : ਗੈਂਗਸਟਰ ਕੁਲਵੀਰ ਨਰੂਆਣਾ ਦੇ ਭਤੀਜੇ ਨੇ ਆਈਲੈਟਸ ’ਚੋਂ ਬੈਂਡ ਘੱਟ ਆਉਣ ਕਾਰਣ ਕੀਤੀ ਖ਼ੁਦਕੁਸ਼ੀ

ਨਿਹੰਗ ਸਿੰਘਾਂ ਵੱਲੋਂ ਕੀਤੀ ਗਈ ਸੀ 2 ਲੱਖ ਰੁਪਏ ਦੀ ਮੰਗ : ਹਰਿੰਦਰ ਸਿੰਘ
ਕੁੱਟਮਾਰ ਦਾ ਸ਼ਿਕਾਰ ਹੋਏ ਪ੍ਰੋਡਿਊਸਰ ਡੀ. ਐਕਸ.ਐਕਸ ਹਰਿੰਦਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਰਾਹੀਂ ਨਿਹੰਗ ਸਿੰਘਾਂ ’ਤੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਮੇਰੇ ਕੋਲੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਇਸ ਤੋਂ ਪਹਿਲਾਂ ਉਸ ਵੱਲੋਂ 2019 ਵਿਚ 90 ਹਜ਼ਾਰ ਰੁਪਏ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਨਿਹੰਗ ਸਿੰਘਾਂ ’ਤੇ ਅਧੂਰੀਆਂ ਧਾਰਾਵਾਂ ਲਗਾਈਆਂ ਗਈਆਂ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, 22 ਸਾਲਾ ਨੌਜਵਾਨ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ

ਪੈਸਿਆਂ ਸਬੰਧੀ ਕੋਈ ਵੀ ਸਬੂਤ ਲੋਕਾਂ ਸਾਹਮਣੇ ਜਨਤਕ ਕਰੇ ਪ੍ਰੋਡਿਊਸਰ, ਨਹੀਂ ਤਾਂ ਮੁਆਫੀ ਮੰਗੇ : ਨਿਹੰਗ ਸਿੰਘ
ਇਸੇ ਦੌਰਾਨ ਥਾਣਾ ਧਨੌਲਾ ਵਿਖੇ ਹਾਜ਼ਰ ਨਿਹੰਗ ਸਿੰਘਾਂ ਕਿਹਾ ਕਿ ਪ੍ਰੋਡਿਊਸਰ ਵੱਲੋਂ ਬਣਾਈਆਂ ਜਾਣ ਵਾਲੀਆਂ ਵੀਡੀਓਜ਼ ਲੱਚਰਤਾ ਨਾਲ ਭਰੀਆਂ ਹਨ। ਉਨ੍ਹਾਂ ਕਿਹਾ ਕਿ ਉਹ ਧਨੌਲਾ ਪੁਲਸ ਵੱਲੋਂ ਕੀਤੀ ਜਾਣ ਵਾਲੀ ਹਰ ਕਾਰਵਾਈ ਲਈ ਸਹਿਯੋਗ ਕਰਨਗੇ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਪੈਸਿਆਂ ਦੀ ਮੰਗ ਸਬੰਧੀ ਸਾਡੇ ’ਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਜੇਕਰ ਪ੍ਰੋਡਿਊਸਰ ਹਰਿੰਦਰ ਸਿੰਘ ਪੈਸਿਆਂ ਸਬੰਧੀ ਕੋਈ ਵੀ ਸਬੂਤ ਲੋਕਾਂ ਸਾਹਮਣੇ ਜਨਤਕ ਕਰੇ ਨਹੀਂ ਤਾਂ ਉਹ ਲਗਾਏ ਗਏ ਝੂਠੇ ਦੋਸ਼ਾਂ ਸੰਬੰਧੀ ਮੁਆਫੀ ਮੰਗੇ। ਅਗਰ ਅਜਿਹਾ ਨਹੀਂ ਹੋਇਆ ਤਾਂ ਸਿੰਘਾਂ ਵੱਲੋਂ ਮੁੜ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News