ਵਾਰਡ ਨੰਬਰ 9 ਦੀਅਾਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ : ਦੱਤੀ
Monday, Jun 18, 2018 - 05:19 AM (IST)

ਅੰਮ੍ਰਿਤਸਰ, (ਵਾਲੀਆ)- ਕਾਂਗਰਸੀ ਵਰਕਰਾਂ ਦੀ ਬੈਠਕ ਗ੍ਰੀਨ ਐਵੀਨਿਊ ਵਿਖੇ ਹੋਈ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਵਿਧਾਇਕ ਸੁਨੀਲ ਦੱਤੀ, ਜ਼ਿਲਾ ਕਾਂਗਰਸ ਦੇ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਕੌਂਸਲਰ ਪੂਨਮ ਉਮਟ ਤੇ ਸੀ. ਏ. ਵਿਜੇ ਉਮਟ ਸ਼ਾਮਲ ਹੋਏ। ਇਸ ਮੌਕੇ ਕਾਂਗਰਸ ਵਾਰਡ-9 ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ, ਜਿਸ ਵਿਚ ਕੇਵਲ ਕੁਮਾਰ ਪੱਪੀ ਪ੍ਰਧਾਨ, ਸੂਰਜ ਵਧਵਾ ਵਾਈਸ ਪ੍ਰਧਾਨ, ਅਨੂਪ ਅਰੋਡ਼ਾ ਸੈਕਟਰੀ, ਨਵਲ ਤ੍ਰਿਖਾ ਕਾਨੂੰਨੀ ਸਲਾਹਕਾਰ ਤੇ ਐਡਵੋਕੇਟ ਖਹਿਰਾ ਕਾਨੂੰਨੀ ਸਲਾਹਕਾਰ ਨਿਯੁਕਤ ਕੀਤੇ ਗਏ।
ਇਸ ਮੌਕੇ ਵਾਰਡ ਪ੍ਰਧਾਨ ਪੱਪੀ ਤੇ ਸੂਰਜ ਵਧਵਾ ਨੇ ਆਪਣੀ ਨਿਯੁਕਤੀ ਲਈ ਦੱਤੀ ਤੇ ਹੋਰ ਆਗਅੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਰਡ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਉਹ ਦਿਨ-ਰਾਤ ਇਕ ਕਰ ਦੇਣਗੇ। ਬੈਠਕ ’ਚ ਬੋਲਦਿਆਂ ਵਿਧਾਇਕ ਦੱਤੀ ਨੇ ਕਿਹਾ ਕਿ ਵਾਰਡ-9 ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ।
ਇਸ ਮੌਕੇ ਰਮੇਸ਼ ਕੁੰਦਰਾ, ਕਮਲ ਡਾਲਮੀਆ, ਸਤੀਸ਼ ਵਧਵਾ, ਹਰੀਸ਼ ਭੂਟਾਨੀ, ਵਿਨੋਦ ਸੇਠੀ, ਵਿਨੋਦ ਕਪੂਰ, ਵਿਸ਼ਨੂੰ, ਰੂਬੀ, ਸੁਭਾਸ਼ ਧਵਨ, ਵਿਮਲ ਕਪੂਰ, ਗੁਰਵਿੰਦਰ ਸਿੰਘ, ਦੇਸ ਰਾਜ, ਦਿਨੇਸ਼ ਅਗਰਵਾਲ, ਹਰਪਿੰਦਰ ਸਿੰਘ ਆਦਿ ਤੋਂ ਇਲਾਵਾ ਕਾਫੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।