ਖ਼ਾਲਿਸਤਾਨ ਸਮਰਥਕ ਅੱਤਵਾਦੀ ਪਨੂੰ ਨੇ ਰਵਨੀਤ ਬਿੱਟੂ ਤੇ ਹੰਸ ਰਾਜ ਹੰਸ ਨੂੰ ਦਿੱਤੀ ਧਮਕੀ

Wednesday, May 22, 2024 - 05:59 AM (IST)

ਖ਼ਾਲਿਸਤਾਨ ਸਮਰਥਕ ਅੱਤਵਾਦੀ ਪਨੂੰ ਨੇ ਰਵਨੀਤ ਬਿੱਟੂ ਤੇ ਹੰਸ ਰਾਜ ਹੰਸ ਨੂੰ ਦਿੱਤੀ ਧਮਕੀ

ਅੰਮ੍ਰਿਤਸਰ (ਕੱਕੜ)– ਸਿੱਖ ਫਾਰ ਜਸਟਿਸ ਦੇ ਪ੍ਰਮੁੱਖ ਅੱਤਵਾਦੀ ਗੁਰਪਤਵੰਤ ਸਿੰਘ ਪਨੂੰ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਉਕਸਾਏ ਜਾਣ ਦੀ ਵੀਡੀਓ ਅਜੇ ਚੱਲ ਰਹੀ ਹੈ, ਉਥੇ ਦੂਜੇ ਪਾਸੇ ਪਨੂੰ ਵਲੋਂ ਮੁੜ ਤੋਂ ਆਪਣੀ ਨਵੀਂ ਜਾਰੀ ਵੀਡੀਓ ’ਚ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਤੇ ਫਰੀਦਕੋਟ ਤੋਂ ਹੰਸ ਰਾਜ ਹੰਸ ਨੂੰ ਧਮਕੀ ਦਿੱਤੀ ਗਈ ਹੈ ਤੇ ਪਨੂੰ ਵਲੋਂ ਰਵਨੀਤ ਸਿੰਘ ਬਿੱਟੂ ਨੂੰ ਆਪਣੇ ਦਾਦੇ ਨੂੰ ਯਾਦ ਕਰਨ ਲਈ ਕਿਹਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : 23 ਦੀ ਪਟਿਆਲਾ ਰੈਲੀ ’ਚ ਪ੍ਰਧਾਨ ਮੰਤਰੀ ਦਾ ਵਿਰੋਧ ਕਰਨਗੇ ਕਿਸਾਨ, ਹਜ਼ਾਰਾਂ ਕਿਸਾਨ ਕਰਨਗੇ ਪਟਿਆਲਾ ਕੂਚ

ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਖ਼ਾਲਿਸਤਾਨ ਪੱਖੀ ਅੱਤਵਾਦੀ ਪਨੂੰ ਵਲੋਂ ਇਕ ਨਵੀਂ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ’ਚ ਉਸ ਨੇ ਕਿਹਾ ਹੈ ਕਿ ਰਵਨੀਤ ਬਿੱਟੂ ਤੇ ਹੰਸ ਰਾਜ ਹੰਸ ਮੇਰੀ ਗੱਲ ਸੁਣੋ, ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਤੇ ਇਹ ਪੰਜਾਬ ਹੈ, ਇਥੇ ਕਤਲ ਦਾ ਬਦਲਾ ਕਤਲ ਨਾਲ ਹੁੰਦਾ ਹੈ।

ਪਨੂੰ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਯਾਦ ਕਰ ਲਵੇ ਆਪਣੇ ਦਾਦੇ ਬਾਬਾ ਬੇਅੰਤ ਸਿੰਘ ਨੂੰ ਤੇ ਇਹ ਪਨੂੰ ਦਾ ਸੰਦੇਸ਼ ਹੈ ਕਿ ਜੇਕਰ ਪੰਜਾਬ ’ਚ ਇਕ ਵੀ ਕਿਸਾਨ ਦਾ ਕਤਲ ਹੋ ਗਿਆ ਤਾਂ ਇਸ ਕਤਲ ਦਾ ਬਦਲਾ ਕਤਲ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News