ਪ੍ਰਿਯੰਕਾ ਗਾਂਧੀ ਨੇ ਸੰਨੀ ਦਿਓਲ ਵਲੋਂ ਗੁਰਦਾਸਪੁਰ ''ਚ ਆਪਣੇ ਪ੍ਰਤੀਨਿਧੀ ਨੂੰ ਨਾਮਜ਼ਦ ਕਰਨ ''ਤੇ ਵਿੰਨ੍ਹਿਆ ਨਿਸ਼ਾਨਾ

Wednesday, Jul 03, 2019 - 03:44 PM (IST)

ਪ੍ਰਿਯੰਕਾ ਗਾਂਧੀ ਨੇ ਸੰਨੀ ਦਿਓਲ ਵਲੋਂ ਗੁਰਦਾਸਪੁਰ ''ਚ ਆਪਣੇ ਪ੍ਰਤੀਨਿਧੀ ਨੂੰ ਨਾਮਜ਼ਦ ਕਰਨ ''ਤੇ ਵਿੰਨ੍ਹਿਆ ਨਿਸ਼ਾਨਾ

ਜਲੰਧਰ (ਧਵਨ) : ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੁਣੇ ਗਏ ਭਾਜਪਾ ਦੇ ਐੱਮ. ਪੀ. ਸੰਨੀ ਦਿਓਲ ਵਲੋਂ ਆਪਣੀ ਗੈਰ ਹਾਜ਼ਰੀ 'ਚ ਪ੍ਰਸ਼ਾਸਨਿਕ ਕੰਮਾਂ ਲਈ ਆਪਣੇ ਪ੍ਰਤੀਨਿਧੀ ਪਲਹੇਰੀ ਨੂੰ ਨਾਮਜ਼ਦ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਸਿਆਸੀ ਵਿਵਾਦ ਹੋਰ ਭਖ ਗਿਆ ਹੈ। ਪੰਜਾਬ 'ਚ ਜਿੱਥੇ ਇਕ ਪਾਸੇ ਮੀਡੀਆ 'ਤੇ ਇਹ ਮਾਮਲਾ ਕਾਫੀ ਗਰਮ ਹੋ ਗਿਆ ਹੈ। ਉੱਥੇ ਹੁਣ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੀ ਇਸ ਮਾਮਲੇ 'ਚ ਖੁਲ੍ਹ ਕੇ ਸਾਹਮਣੇ ਆ ਗਈ ਹੈ। ਪ੍ਰਿਯੰਕਾ ਨੇ ਕਿਹਾ ਕਿ ਸੰਨੀ ਦਿਓਲ ਨੇ ਅਧਿਕਾਰਤ ਮਾਮਲਿਆਂ ਅਤੇ ਹੋਰਨਾਂ ਬੈਠਕਾਂ 'ਚ ਹਿੱਸਾ ਲੈਣ ਲਈ ਆਪਣੇ ਪ੍ਰਤੀਨਿਧੀ ਗੁਰਦਾਸਪੁਰ ਲੋਕ ਸਭਾ ਸੀਟ ਲਈ ਨਿਯੁਕਤ ਕੀਤਾ ਹੈ ਤਾਂ ਜੋ ਉਹ ਮੁੰਬਈ 'ਚ ਆਪਣੇ ਫਿਲਮੀ ਕਰੀਅਰ ਨੂੰ ਅੱਗੇ ਵਧਾ ਸਕਣ। ਪ੍ਰਿਯੰਕਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਗੁਰਦਾਸਪੁਰ ਦੇ ਲੋਕਾਂ ਨੇ ਸੰਨੀ ਦਿਓਲ ਨੂੰ ਸੁਨੀਲ ਜਾਖੜ ਦੇ ਮੁਕਾਬਲੇ ਵੋਟਾਂ ਪਾ ਕੇ ਚੁਣਿਆ ਸੀ। ਲੋਕਾਂ ਦਾ ਅਜਿਹਾ ਵਿਚਾਰ ਸੀ ਕਿ ਉਹ ਉਨ੍ਹਾਂ ਦੀ ਮਦਦ ਲਈ ਹਾਜ਼ਰ ਰਹਿਣਗੇ ਕਿ ਲੋਕਾਂ ਨੂੰ ਅਜਿਹੀ ਸੈਲੀਬ੍ਰਿਟੀ ਦੀ ਲੋੜ ਸੀ, ਜੋ ਗੁਰਦਾਸਪੁਰ 'ਚ ਆਪਣੇ ਪ੍ਰਸ਼ਾਸਨਿਕ ਕੰਮਾਂ ਲਈ ਅੱਗੋਂ ਆਪਣਾ ਪ੍ਰਤੀਨਿਧੀ ਨਿਯੁਕਤ ਕਰ ਦੇਵੇ।

PunjabKesariਦੱਸ ਦਈਏ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਹਲਕੇ ਤੋਂ ਹਾਰੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਵੀ ਸੰਨੀ ਦਿਓਲ 'ਤੇ ਵੱਡਾ ਹਮਲਾ ਬੋਲਿਆ ਸੀ। ਸੁਨੀਲ ਜਾਖੜ ਨੇ ਕਿਹਾ ਕਿ ਸੰਨੀ ਅਜੇ ਸਿਖ ਰਹੇ ਹਨ ਅਤੇ ਛੇਤੀ ਹੀ ਉਨ੍ਹਾਂ ਨੂੰ ਸਭ ਪਤਾ ਲੱਗ ਜਾਵੇਗਾ। ਉਨ੍ਹਾਂ ਨੇ ਸੰਨੀ ਦਿਓਲ ਨੂੰ ਸਲਾਹ ਵੀ ਦਿੱਤੀ ਕਿ ਹੁਣ ਸੰਸਦ 'ਚ ਆਪ ਜਾਣ ਦੀ ਥਾਂ ਕੋਈ ਨੁਮਾਇੰਦਾ ਨਾ ਭੇਜ ਦੇਣ। ਮੰਗਲਵਾਰ ਰਾਤ ਤੱਕ ਕੋਈ ਟਿੱਪਣੀ ਨਹੀਂ ਕੀਤੀ ਸੀ। ਉਨ੍ਹਾਂ ਪੂਰੀ ਤਰ੍ਹਾਂ ਖਾਮੋਸ਼ੀ ਧਾਰਨ ਕੀਤੀ ਹੋਈ ਹੈ। ਕਾਂਗਰਸ ਦੇ ਹੇਠਲੇ ਪੱਧਰ ਦੇ ਆਗੂਆਂ ਨੇ ਸੋਸ਼ਲ ਮੀਡੀਆ 'ਤੇ ਇਹ ਮਾਮਲਾ ਉਠਾਇਆ ਹੋਇਆ ਹੈ। ਕਾਂਗਰਸ ਦੇ ਲੋਕ ਸਭਾ ਮੈਂਬਰ ਇਸ ਮਾਮਲੇ ਨੂੰ ਹਾਊਸ 'ਚ ਉਠਾ ਰਹੇ ਹਨ।
 


author

Anuradha

Content Editor

Related News