''ਪ੍ਰਿਯੰਕਾ'' ਵਰਕਰਾਂ ਕੋਲੋਂ ਪੁੱਛ ਰਹੀ ਹੈ 3 ਪ੍ਰਮੁੱਖ ਸਵਾਲ

Thursday, Feb 14, 2019 - 10:00 AM (IST)

''ਪ੍ਰਿਯੰਕਾ'' ਵਰਕਰਾਂ ਕੋਲੋਂ ਪੁੱਛ ਰਹੀ ਹੈ 3 ਪ੍ਰਮੁੱਖ ਸਵਾਲ

ਜਲੰਧਰ (ਧਵਨ) : ਕਾਂਗਰਸ ਦੀ ਜਨਰਲ ਸਕੱਤਰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਕਾਂਗਰਸੀ ਵਰਕਰਾਂ ਕੋਲੋਂ 3 ਪ੍ਰਮੁੱਖ ਸਵਾਲ ਪੁੱਛ ਰਹੀ ਹੈ। ਪ੍ਰਿਯੰਕਾ ਵਲੋਂ ਪਹਿਲਾ ਸਵਾਲ ਇਹ ਪੁੱਛਿਆ ਜਾਂਦਾ ਹੈ ਕਿ ਸੂਬਾਈ ਪ੍ਰਧਾਨ ਕਿਸ ਨੂੰ ਬਣਾਇਆ ਜਾਣਾ ਚਾਹੀਦਾ ਹੈ ਅਤੇ ਮੌਜੂਦਾ ਪ੍ਰਧਾਨ ਕਿਸ ਤਰ੍ਹਾਂ ਦਾ ਹੈ। ਦੂਜਾ ਸਵਾਲ ਪ੍ਰਿਯੰਕਾ ਵਲੋਂ ਲੋਕ ਸਭਾ ਦੀ ਸੀਟ 'ਤੇ ਉਤਾਰੇ ਜਾਣ ਵਾਲੇ ਕਾਂਗਰਸੀ ਉਮੀਦਵਾਰਾਂ ਨਾਲ ਜੁੜਿਆ ਹੋਇਆ ਹੈ। ਉਹ ਪੁੱਛਦੀ ਹੈ ਕਿ ਕਿਹੜਾ ਉਮੀਦਵਾਰ ਵਰਕਰਾਂ ਦੀਆਂ ਭਾਵਨਾਵਾਂ 'ਤੇ ਪੂਰਾ ਉਤਰ ਸਕਦਾ ਹੈ। ਉਹ ਤੀਜਾ ਸਵਾਲ ਵਰਕਰਾਂ ਕੋਲੋਂ ਜ਼ਿਲੇ 'ਚ ਸੰਗਠਨ ਦੀ ਸਥਿਤੀ ਬਾਰੇ ਪੁੱਛਦੀ ਹੈ।
ਪ੍ਰਿਯੰਕਾ ਨੇ ਵਰਕਰਾਂ ਨੂੰ ਸਖਤ ਮਿਹਨਤ ਕਰਨ ਦੇ ਸੰਦੇਸ਼ ਦਿੱਤੇ ਹਨ। ਉਹ ਖੁਦ ਬੀਤੀ ਰਾਤ 3 ਵਜੇ ਤਕ ਪਾਰਟੀ ਦਫਤਰ 'ਚ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਬੈਠਕਾਂ ਕਰਦੀ ਰਹੀ। ਉਸ ਨੇ ਵਰਕਰਾਂ ਕੋਲੋਂ ਅਹਿਮ ਫੀਡਬੈਕ ਲਿਆ। ਦੇਰ ਰਾਤ ਤਕ ਕੰਮ ਕਰਨ ਦੇ ਬਾਵਜੂਦ ਪ੍ਰਿਯੰਕਾ ਬੁੱਧਵਾਰ ਸਵੇਰੇ ਮੁੜ ਕੰਮ 'ਤੇ ਪਹੁੰਚ ਗਈ ਅਤੇ ਪਾਰਟੀ ਵਰਕਰਾਂ ਨਾਲ ਬੈਠਕਾਂ ਸ਼ੁਰੂ ਕਰ ਦਿੱਤੀਆਂ।


author

Babita

Content Editor

Related News