ਅਮਨ-ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਗਜ਼ਟਿਡ ਅਧਿਕਾਰੀਆਂ ਨੂੰ ਦਿੱਤੇ ਗਏ ਵਿਸ਼ੇਸ਼ ਅਧਿਕਾਰ
Tuesday, Apr 21, 2020 - 05:53 PM (IST)
ਲੁਧਿਆਣਾ (ਪੰਕਜ) - ਪੰਜਾਬ ਸਰਕਾਰ ਨੇ ਕਰੋਨਾ ਵਾਇਰਸ ਕਾਰਨ ਸਟੇਟ ਲਾਕਡਾਉਨ ਕਰਫਿਊ ਦੌਰਾਨ ਅਮਨ-ਕਾਨੂੰਨ ਕਾਇਮ ਰੱਖਣ ਲਈ ਇਕ ਵਿਸ਼ੇਸ਼ ਆਦੇਸ਼ ਪਾਸ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ 30 ਜੂਨ 2020 ਤਕ ਗ੍ਰੇਡ ਪੰਜ ਹਜ਼ਾਰ ਤੱਕ ਦੇ ਅਧਿਕਾਰੀਆਂ ਨੂੰ ਐਗਜ਼ੀਕਿਊਟਿਵ ਅਤੇ ਸਪੈਸ਼ਲ ਐਗਜ਼ੀਕਿਊਟਿਵ ਮੈਜਿਸਟਰੇਟ ਦੀ ਪਾਵਰ ਦੇ ਦਿੱਤੀ ਹੈ।
ਪੰਜਾਬ ਸਰਕਾਰ ਦੇ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਵਲੋਂ ਸਾਰੇ ਡੀ.ਸੀ. ਨੂੰ ਭੇਜੇ ਗਏ ਪੱਤਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਗਜ਼ਟਿਡ ਅਧਿਕਾਰੀਆਂ ਜਿਨ੍ਹਾਂ ਦਾ ਤਨਖਾਹ-ਗ੍ਰੇਡਪੰਜ ਹਜ਼ਾਰ ਜਾਂ ਇਸ ਤੋਂ ਜ਼ਿਆਦਾ ਹੈ ਉਨ੍ਹਾਂ ਨੂੰ ਐਗਜ਼ੀਕਿਊਟਿਵ ਜਾਂ ਸਪੈਸ਼ਲ ਐਗਜ਼ੀਕਿਊਟਿਵ ਕਿਹਾ ਜਾਵੇਗਾ। ਇਹ ਅਧਿਕਾਰੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅਧਿਕਾਰਤ ਹੋਣਗੇ, ਇਹ ਵਿਸ਼ੇਸ਼ ਸ਼ਕਤੀ 30 ਜੂਨ ਤੱਕ ਉਨ੍ਹਾਂ ਦੇ ਕੋਲ ਰਹੇਗੀ।