ਪ੍ਰਾਈਵੇਟ ਦੀ ਤਰ੍ਹਾਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਵੀ ਆਈ-ਕਾਰਡ ਰੱਖਣਾ ਲਾਜ਼ਮੀ

01/30/2020 3:39:09 PM

ਅੰਮ੍ਰਿਤਸਰ (ਦਲਜੀਤ) : ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਗਲ਼ 'ਚ ਵੀ ਆਈ-ਕਾਰਡ ਨਜ਼ਰ ਆਉਣਗੇ। ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਆਈ-ਕਾਰਡ ਰੱਖਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਪੰਜਾਬ ਸਮੇਤ ਅੰਮ੍ਰਿਤਸਰ ਦੇ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਈ-ਕਾਰਡ ਰੱਖਣਾ ਜ਼ਰੂਰੀ ਹੈ। ਇਸ ਲਈ ਸਿੱਖਿਆ ਵਿਭਾਗ ਨੇ ਪ੍ਰਤੀ ਅਧਿਆਪਕ 50 ਰੁਪਏ ਰਾਸ਼ੀ ਦਾ ਫੰਡ ਹਰ ਸਕੂਲ ਨੂੰ ਜਾਰੀ ਕਰ ਦਿੱਤਾ ਹੈ। ਇਸ ਵਿਚ ਐਲੀਮੈਂਟਰੀ, ਮਿਡਲ ਅਤੇ ਸੈਕੰਡਰੀ ਸਕੂਲਾਂ ਦੇ ਅਧਿਆਪਕ ਸ਼ਾਮਿਲ ਹਨ। ਅੰਮ੍ਰਿਤਸਰ ਜ਼ਿਲੇ 'ਚ ਐਲੀਮੈਂਟਰੀ ਟੀਚਰਾਂ ਦੀ ਸੰਖਿਆ 3109 ਹੈ, ਜਿਨ੍ਹਾਂ ਲਈ 15545 ਰੁਪਏ ਦਾ ਫੰਡ, ਜਦੋਂ ਕਿ 4269 ਸੈਕੰਡਰੀ ਟੀਚਰਾਂ ਲਈ 21345 ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ।

ਵਿਭਾਗ ਤੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਅਧਿਆਪਕ ਈ-ਪੰਜਾਬ ਪੋਰਟਲ 'ਤੇ ਜਾ ਕੇ ਆਪਣੀ ਫੋਟੋ ਅਪਲੋਡ ਕਰ ਕੇ ਉਸ ਦਾ ਪ੍ਰਿੰਟ ਲੈ ਕੇ ਸਬੰਧਤ ਅਥਾਰਟੀ ਕੋਲੋਂ ਦਸਤਖਤ ਕਰਵਾ ਕੇ ਆਪਣਾ ਆਈ-ਕਾਰਡ ਬਣਵਾਏ। ਪ੍ਰਿੰਟ ਆਊਟ ਕਢਵਾਉਣ ਅਤੇ ਉਸ ਨੂੰ ਲੈਮੀਨੇਸ਼ਨ ਕਰਵਾਉਣ ਲਈ 50 ਰੁਪਏ ਤੱਕ ਦਾ ਖਰਚਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਪੂਰੇ ਪੰਜਾਬ 'ਚ 101439 ਅਧਿਆਪਕਾਂ ਲਈ 295985 ਰੁਪਏ ਦਾ ਫੰਡ ਆਈ-ਕਾਰਡ ਲਈ ਜਾਰੀ ਕੀਤਾ ਜਾ ਚੁੱਕਾ ਹੈ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਅਧਿਆਪਕਾਂ ਲਈ ਵਰਦੀ ਜ਼ਰੂਰੀ ਦੇ ਹੁਕਮ ਵੀ ਦੇ ਚੁੱਕਾ ਹੈ ਪਰ ਵਿਭਾਗ ਦੇ ਇਹ ਹੁਕਮ ਹੇਠਲੇ ਪੱਧਰ ਤੱਕ ਲਾਗੂ ਨਹੀਂ ਹੋ ਸਕੇ ਸਨ ਅਤੇ ਹੁਣ ਵਿਭਾਗ ਵੱਲੋਂ ਅਧਿਆਪਕਾਂ ਲਈ ਆਈ-ਕਾਰਡ ਲਾਜ਼ਮੀ ਕੀਤੇ ਗਏ ਹਨ। ਹੁਣ ਦੇਖਣਾ ਹੈ ਕਿ ਵਿਭਾਗ ਦੇ ਨਵੇਂ ਹੁਕਮ ਦਾ ਅਧਿਆਪਕ ਕਿੰਨਾ ਪਾਲਣ ਕਰਦੇ ਹਨ।

1 ਲੱਖ ਦੇ ਕਰੀਬ ਅਧਿਆਪਕਾਂ ਦੇ ਬਣਨਗੇ ਆਈ-ਕਾਰਡ

ਜ਼ਿਲਾ ਐਲੀਮੈਂਟਰੀ ਸੈਕੰਡਰੀ
ਅੰਮ੍ਰਿਤਸਰ 3109 4269
ਬਰਨਾਲਾ 796 1304
ਬਠਿੰਡਾ 2123 3318
ਫਰੀਦਕੋਟ 1127 1697
ਫਤਿਹਗੜ੍ਹ ਸਾਹਿਬ 1085 1581
ਫਾਜ਼ਿਲਕਾ     1978 2692
ਫਿਰੋਜ਼ਪੁਰ 1686 1745
ਗੁਰਦਾਸਪੁਰ 2993 3924
ਹੁਸ਼ਿਆਰਪੁਰ 2989 4025
ਜਲੰਧਰ 2745 3812
ਕਪੂਰਥਲਾ 1354 1706
ਲੁਧਿਆਣਾ 3793 5487
ਮਾਨਸਾ 1352 1925
ਮੋਗਾ 1493 2339
 
ਮੁਕਤਸਰ 1629 2339
ਪਠਾਨਕੋਟ 1134 1486
ਪਟਿਆਲਾ 2941 4191
ਰੂਪਨਗਰ 1243 1798
ਐੱਸ. ਬੀ. ਐੱਸ. ਨਗਰ 944 1266
ਸੰਗਰੂਰ 2436 3858
ਸ. ਸ. ਨਗਰ 1672 2179
ਤਰਨਤਾਰਨ 1620 2390
ਕੁਲ 42242 59197


 

  
ਕੁਲ 42242 59197


Anuradha

Content Editor

Related News