ਐਸੋਸੀਏਸ਼ਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ ਪ੍ਰਾਈਵੇਟ ਸਕੂਲ ਪ੍ਰਬੰਧਕ ਕਮੇਟੀ : ਸੰਜੀਵ ਸੈਣੀ

Friday, Nov 24, 2017 - 11:16 AM (IST)

ਐਸੋਸੀਏਸ਼ਨ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ ਪ੍ਰਾਈਵੇਟ ਸਕੂਲ ਪ੍ਰਬੰਧਕ ਕਮੇਟੀ : ਸੰਜੀਵ ਸੈਣੀ


ਮੋਗਾ (ਸੰਦੀਪ) - ਕੋਈ ਵੀ ਪ੍ਰਾਈਵੇਟ ਸਕੂਲ ਪ੍ਰਬੰਧਕ ਕਮੇਟੀ ਹੁਣ ਕਿਸੇ ਤਰ੍ਹਾਂ ਦੀ ਐਸੋਸੀਏਸ਼ਨ ਰਾਹੀਂ ਉਨ੍ਹਾਂ 'ਤੇ ਬਣਾਇਆ ਜਾ ਰਿਹਾ ਦਬਾਅ, ਧੱਕੇਸ਼ਾਹੀ ਅਤੇ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗੀ ਅਤੇ ਸਕੂਲ ਦੇ ਪ੍ਰਿੰਸੀਪਲ ਤੇ ਅਧਿਆਪਕ ਨਾਲ ਬੁਰਾ ਵਰਤਾਓ ਕਰਨ ਵਾਲੇ ਮਾਪਿਆਂ ਦੇ ਬੱਚਿਆਂ ਨੂੰ ਇਲਾਕੇ ਦੇ ਕਿਸੇ ਵੀ ਪ੍ਰਾਈਵੇਟ ਸਕੂਲ 'ਚ ਦਾਖਲਾ ਨਹੀਂ ਦਿੱਤਾ ਜਾਵੇਗਾ। 
ਇਹ ਫੈਸਲਾ ਵੀਰਵਾਰ ਨੂੰ ਸਥਾਨਕ ਨਿਊ ਟਾਊਨ, ਗਲੀ ਨੰਬਰ-2 'ਚ ਸਥਿਤ ਆਰੀਆ ਮਾਡਲ ਸਕੂਲ 'ਚ ਰੱਖੀ ਗਈ ਵਿਸ਼ੇਸ਼ ਮੀਟਿੰਗ 'ਚ ਲਿਆ ਗਿਆ ਹੈ, ਜਿਸ 'ਚ ਇਲਾਕੇ ਦੇ ਸਮੂਹ ਸੀ. ਬੀ. ਐੱਸ. ਈ. ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਦੇ ਪ੍ਰਬੰਧਕ ਅਤੇ ਐਸੋਸੀਏਸ਼ਨ ਦੇ ਅਹੁਦੇਦਾਰ ਸ਼ਾਮਲ ਸਨ। ਇਹ ਫੈਸਲਾ ਮੀਟਿੰਗ 'ਚ ਸਾਰੇ ਪ੍ਰਾਈਵੇਟ ਸਕੂਲਾਂ ਦੀ ਪ੍ਰਬੰਧਕੀ ਕਮੇਟੀਆਂ ਦੀ ਸਹਿਮਤੀ ਨਾਲ ਲਿਆ ਗਿਆ ਹੈ। ਇਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਸੈਣੀ ਅਤੇ ਅਹੁਦੇਦਾਰ ਦਵਿੰਦਰ ਪਾਲ ਸਿੰਘ ਰਿੰਪੀ ਨੇ ਕਿਹਾ ਕਿ ਜੇਕਰ ਭਵਿੱਖ 'ਚ ਕਿਸੇ ਵੀ ਸਕੂਲ ਪ੍ਰਬੰਧਕ ਕਮੇਟੀ ਨਾਲ ਕੋਈ ਵੀ ਧੱਕੇਸ਼ਾਹੀ ਕੀਤੀ ਜਾਂਦੀ ਹੈ ਤਾਂ ਸਾਰੇ ਸਕੂਲ ਪ੍ਰਬੰਧਕ ਇਕਜੁਟ ਹੋ ਕੇ ਸਕੂਲ ਬੰਦ ਕਰ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਸਮੇਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਬੀ. ਬੀ. ਐੱਸ. ਦੇ ਚੇਅਰਮੈਨ ਸੰਜੀਵ ਸੈਣੀ, ਦਵਿੰਦਰਪਾਲ ਸਿੰਘ ਰਿੰਪੀ, ਕੁਲਵੰਤ ਸਿੰਘ ਦਾਨੀ, ਐਡਵੋਕੇਟ ਸੁਨੀਲ ਗਰਗ ਆਦਿ ਮੌਜੂਦ ਸਨ।


Related News