ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਵਾਲੇ ਬੱਚਿਆਂ ਦੀ ਜ਼ਿੰਦਗੀ ਨਾਲ ਕਰ ਰਹੇ ਖਿਲਵਾੜ, ਪੜ੍ਹੋ ਖ਼ਬਰ
Monday, May 05, 2025 - 11:01 AM (IST)

ਸ੍ਰੀ ਹਰਗੋਬਿੰਦਪੁਰ ਸਾਹਿਬ (ਰਮੇਸ਼)-ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਵਾਲੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਸ੍ਰੀ ਹਰਗੋਬਿੰਦਪੁਰ ਸਾਹਿਬ ਲਾਈਟਾਂ ਵਾਲੇ ਚੌਕ ’ਚ ਇਕ ਨਿੱਜੀ ਸਕੂਲ ਵਿਚ ਬੱਚਿਆਂ ਨੂੰ ਲੈ ਕੇ ਆਉਣ ਜਾਣ ਵਾਲੀਆਂ ਬੱਸਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦਿਆਂ ਸੜਕਾਂ ’ਤੇ ਰੋਜ਼ਾਨਾ ਚਲਦੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚੋਂ ਫੜੇ ਗਏ 2 'ਗੱਦਾਰ'! CM ਮਾਨ ਨੇ ਟਵੀਟ ਕਰ ਆਖ਼ੀਆਂ ਵੱਡੀਆਂ ਗੱਲਾਂ
ਜਦੋਂ ਉਕਤ ਸਕੂਲ ਦੀਆਂ ਬੱਸਾਂ ਦਾ ਪੱਤਰਕਾਰਾਂ ਦੀ ਟੀਮ ਨੇ ਜਾਇਜ਼ਾ ਲਿਆ ਤਾਂ ਕਿਸੇ ਵੀ ਸਕੂਲੀ ਬੱਸ ’ਚ ਕੈਮਰਾ ਨਹੀਂ ਲੱਗਿਆ ਹੋਇਆ ਸੀ। ਇੱਥੋਂ ਤੱਕ ਕਿ ਕਈਆ ਬੱਸਾਂ ’ਚ ਮੈਡੀਕਲ ਬਾਕਸ ਵੀ ਨਹੀਂ ਸੀ। ਇੱਥੇ ਜ਼ਿਕਰਯੋਗ ਹੈ ਕਿ ਪੈਸਾਂ ਕਮਾਉਣ ਦੇ ਚੱਕਰ ’ਚ ਕੁਝ ਲੋਕ ਨੇੜਲੀਆਂ ਸਟੇਟਾਂ ਵੱਲੋਂ ਕੰਢਮ ਕਰਾਰ ਕੀਤੀਆਂ ਬੱਸਾਂ ਖਰੀਦ ਕੇ ਰੰਗ ਕਰਵਾ ਕੇ ਪ੍ਰਾਈਵੇਟ ਸਕੂਲਾਂ ’ਚ ਲਗਾ ਕੇ ਕਮਾਈ ਕਰਦੇ ਹਨ।
ਇਸ ਬਾਰੇ ਕਈ ਵਾਰ ਉਕਤ ਸਕੂਲ ਦੀ ਪ੍ਰਿੰਸੀਪਲ ਮੈਡਮ ਨਾਲ ਗੱਲਬਾਤ ਕੀਤੀ ਹੈ, ਉਨ੍ਹਾਂ ਦਾ ਸਾਫ ਜੁਆਬ ਹੁੰਦਾ ਹੈ ਕਿ ਬੱਸਾਂ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਬੱਚਿਆਂ ਦੇ ਮਾਪੇ ਆਪਣੇ ਤੌਰ ’ਤੇ ਇਨ੍ਹਾਂ ਬੱਸਾਂ ’ਚ ਆਪਣੇ ਬੱਚੇ ਭੇਜਦੇ ਹਨ, ਅਸੀਂ ਤਾਂ ਕਹਿੰਦੇ ਹਾ ਕਿ ਮਾਪੇ ਆਪ ਬੱਚਿਆਂ ਨੂੰ ਛੱਡ ਕੇ ਜਾਣ ਅਤੇ ਲੈ ਕੇ ਜਾਣ।
ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ ਦੋ ਪਾਕਿਸਤਾਨੀ ਜਾਸੂਸ, ਫੌਜ ਖੇਤਰਾਂ ਤੇ ਹਵਾਈ ਠਿਕਾਣਿਆਂ ਦੀ ਜਾਣਕਾਰੀ ਕਰਦੇ ਸਨ ਲੀਕ
ਇਸ ਮਾਮਲੇ ਸਬੰਧੀ ਜਦੋਂ ਏ. ਡੀ. ਸੀ. ਗੁਰਦਾਸਪੁਰ ਹਰਜਿੰਦਰ ਸਿੰਘ ਬੇਦੀ ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਧਿਆਨ ’ਚ ਆ ਗਿਆ ਹੈ ਅਤੇ ਬੱਸਾਂ ਦੀ ਜਲਦੀ ਚੈਕਿੰਗ ਕੀਤੀ ਜਾਵੇਗੀ ਅਤੇ ਅਧੂਰੀਆਂ ਸ਼ਰਤਾਂ ਵਾਲੀਆਂ ਬੱਸਾਂ ਦੇ ਚਲਾਨ ਕੱਟੇ ਜਾਣਗੇ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8