ਨਿੱਜੀ ਹਸਪਤਾਲ ਦੀ ਵੱਡੀ ਲਾਪ੍ਰਵਾਹੀ: ਕੱਟਿਆ ਬੱਚੇ ਦਾ ਹੱਥ, ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹੈ ਪੀੜਤ ਪਰਿਵਾਰ

Thursday, Jul 01, 2021 - 10:54 AM (IST)

ਨਿੱਜੀ ਹਸਪਤਾਲ ਦੀ ਵੱਡੀ ਲਾਪ੍ਰਵਾਹੀ: ਕੱਟਿਆ ਬੱਚੇ ਦਾ ਹੱਥ, ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹੈ ਪੀੜਤ ਪਰਿਵਾਰ

ਅੰਮ੍ਰਿਤਸਰ (ਦਲਜੀਤ) - ਮਜੀਠਾ ਰੋਡ ਸਥਿਤ ਇਕ ਨਿੱਜੀ ਹਸਪਤਾਲ ’ਚ ਕਥਿਤ ਲਾਪ੍ਰਵਾਹੀ ਕਾਰਨ ਨਵਜੰਮੇ ਬੱਚੇ ਦਾ ਹੱਥ ਕੱਟਣ ਦੇ ਮਾਮਲੇ ’ਚ ਪੰਜਾਬ ਘੱਟ ਗਿਣਤੀ ਕਮਿਸ਼ਨ ਨੇ ਨੋਟਿਸ ਲਿਆ ਹੈ। ਇਹ ਸ਼ਿਕਾਇਤ ਬਲਦੇਵ ਵਾਸੀ ਗੁਮਟਾਲਾ ਵਲੋਂ ਕਮਿਸ਼ਨ ਨੂੰ ਕੀਤੀ ਗਈ ਸੀ। ਵੀਰਵਾਰ ਨੂੰ ਕਮਿਸ਼ਨ ਦੇ ਮੈਂਬਰ ਡਾ. ਸੁਭਾਸ਼ ਥੋਬਾ ਨੇ ਸਿਵਲ ਸਰਜਨ ਡਾ. ਚਰਨਜੀਤ ਨਾਲ ਮਿਲ ਕੇ ਸਾਰੀ ਹਾਲਤ ਰੱਖੀ ਅਤੇ ਉਨ੍ਹਾਂ ਨੂੰ 7 ਦਿਨ ਦੇ ਅੰਦਰ ਕਾਰਵਾਈ ਕਰਨ ਨੂੰ 

ਬਲਦੇਵ ਸਿੰਘ ਵਾਸੀ ਗੁੰਮਟਾਲਾ ਅਨੁਸਾਰ ਛੇ ਮਹੀਨਾ ਪਹਿਲਾਂ ਉਨ੍ਹਾਂ ਦੀ ਪਤਨੀ ਨੇ ਬੱਚੇ ਨੂੰ ਜਨਮ ਦਿੱਤਾ ਸੀ, ਬੱਚਾ ਪ੍ਰੀਮੈਚਯੋਰ ਸੀ। ਇਸ ਲਈ ਉਸ ਨੂੰ ਮਜੀਠਾ ਰੋਡ ਸਥਿਤ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇੱਥੇ ਬੱਚੇ ਨੂੰ ਗਲੂਕੋਜ਼ ਲਗਾਇਆ ਗਿਆ। ਗਲੂਕੋਜ਼ ਦੀ ਸੂਈ ਠੀਕ ਨਾ ਹੋਣ ਦੀ ਵਜ੍ਹਾ ਨਾਲ ਬੱਚੇ ਦੀ ਬਾਂਹ ’ਤੇ ਸੋਜ਼ ਆ ਗਈ ਅਤੇ ਉਹ ਕਾਲੀ ਹੋਣ ਲੱਗੀ। ਮੈਂ ਡਾਕਟਰ ਨੂੰ ਇਸ ਬਾਰੇ ’ਚ ਦੱਸਿਆ ਤੇ ਉਨ੍ਹਾਂ ਇਸ ਨੂੰ ਹਲਕੇ ’ਚ ਲਿਆ। 30 ਦਿਨ ਬਾਅਦ ਜਦੋਂ ਬੱਚੇ ਦਾ ਗੁੱਟ ਪੂਰੀ ਤਰ੍ਹਾਂ ਇੰਫੈਕਟੇਡ ਹੋ ਗਿਆ ਤਦ ਡਾਕਟਰ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। 

ਇੰਫੇਕਸ਼ਨ ਜ਼ਿਆਦਾ ਵੱਧ ਚੁੱਕੀ ਸੀ। ਲਿਹਾਜਾ ਪੀ. ਜੀ. ਆਈ. ’ਚ ਬੱਚੇ ਦਾ ਹੱਥ ਕੱਟਣਾ ਪਿਆ। ਉਨ੍ਹਾਂ ਮਾਮਲੇ ਦੀ ਸ਼ਿਕਾਇਤ ਪੁਲਸ ’ਚ ਕੀਤੀ ਤੇ ਛੇ ਮਹੀਨਾ ਬਾਅਦ ਕੋਈ ਕਾਰਵਾਈ ਨਹੀਂ ਹੋਈ। ਇੱਧਰ ਬਲਦੇਵ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ. ਸੁਭਾਸ਼ ਥੋਬਾ ਨੇ ਸਿਵਲ ਸਰਜਨ ਨਾਲ ਮਿਲ ਕੇ ਕਾਰਵਾਈ ਕਰਨ ਨੂੰ ਕਿਹਾ। ਸਿਵਲ ਸਰਜਨ ਨੇ ਕਿਹਾ ਕਿ ਮਾਮਲਾ ਸੰਵੇਦਨਸ਼ੀਲ ਹੈ। ਉਹ ਜਾਂਚ ਕਰਵਾਉਣਗੇ ਅਤੇ ਰਿਪੋਰਟ ਕਮਿਸ਼ਨ ਨੂੰ ਸੌਂਪਾਂਗੇ।


author

rajwinder kaur

Content Editor

Related News