ਨਿੱਜੀ ਹਸਪਤਾਲ ’ਚ ਸ਼ੱਕੀ ਹਾਲਾਤ ’ਚ ਪੱਖੇ ਨਾਲ ਲਟਕਦੀ ਮਿਲੀ ਕੁੜੀ ਦੀ ਲਾਸ਼

Friday, Sep 02, 2022 - 03:38 PM (IST)

ਨਿੱਜੀ ਹਸਪਤਾਲ ’ਚ ਸ਼ੱਕੀ ਹਾਲਾਤ ’ਚ ਪੱਖੇ ਨਾਲ ਲਟਕਦੀ ਮਿਲੀ ਕੁੜੀ ਦੀ ਲਾਸ਼

ਪਠਾਨਕੋਟ (ਸ਼ਾਰਦਾ) - ਬੀਤੀ ਰਾਤ ਸ਼੍ਰੀ ਰਾਮ ਮਾਰਕੀਟ ਦੇ ਕੋਲ ਸਥਿਤ ਨਿੱਜੀ ਹਸਪਤਾਲ ’ਚ 22 ਸਾਲਾਂ ਲੜਕੀ ਦੀ ਲਾਸ਼ ਸ਼ੱਕੀ ਹਾਲਤਾਂ ’ਚ ਪੱਖੇ ਨਾਲ ਲਟਕਦੀ ਹੋਈ ਲਾਸ਼ ਮਿਲੀ ਹੈ। ਇਸ ਸਬੰਧੀ ਜਾਂਚ ਕਰ ਰਹੇ ਡਿਵੀਜ਼ਨ ਨੰ.1 ਦੇ ਮੁਖੀ ਸ਼ੋਹਰਤ ਮਾਨ ਨੇ ਦੱਸਿਆ ਕਿ ਉਕਤ ਕੁੜੀ ਪਹਿਲੇ ਕਿਸੇ ਹੋਰ ਹਸਪਤਾਲ ’ਚ ਬਤੌਰ ਹੈਲਥ ਵਰਕਰ ਕੰਮ ਕਰ ਰਹੀ ਸੀ। ਇਸ ਹਸਪਤਾਲ ’ਚ ਉਸ ਨੇ 28 ਅਗਸਤ ਨੂੰ ਜੁਆਇਨ ਕੀਤਾ ਸੀ ਅਤੇ ਬੀਤੀ ਰਾਤ ਉਹ 8 ਵਜੇ ਡਿਊਟੀ ’ਤੇ ਆਈ ਪਰ ਕੁਝ ਦੇਰ ਬਾਅਦ ਉਹ ਸੈਕੰਡ ਫਿਲੋਰ ’ਤੇ ਖਾਣਾ ਖਾਣ ਚਲੀ ਗਈ। 

ਪੜ੍ਹੋ ਇਹ ਵੀ ਖ਼ਬਰ: ਮਾਣ ਵਾਲੀ ਗੱਲ, ਰੂਹਬਾਨੀ ਕੌਰ ਨੂੰ ਯੂਨੀਵਰਸਿਟੀ ਆਫ਼ ਟੋਰਾਂਟੋ ਤੋਂ ਮਿਲੀ 1 ਕਰੋੜ ਤੋਂ ਵੱਧ ਦੀ ਸਕਾਲਿਰਸ਼ਿਪ

ਜਦੋਂ 11 ਵਜੇ ਦੇ ਕਰੀਬ ਸਟਾਫ਼ ਨੇ ਦੇਖਿਆ ਕਿ ਉਹ ਡਿਊਟੀ ’ਤੇ ਨਹੀਂ ਆਈ ਤਾਂ ਉਸ ਨੂੰ ਉਪਰ ਜਾ ਕੇ ਲੱਭਿਆ ਤਾਂ ਕਮਰਾ ਬੰਦ ਮਿਲਿਆ, ਜਿਸ ਨੂੰ ਜਦੋਂ ਤੋੜਿਆ ਗਿਆ ਤਾਂ ਉਹ ਲਟਕਦੀ ਹੋਈ ਮਿਲੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਹਿਮਾਚਲ ਦੇ ਚੰਬਾ ਜ਼ਿਲੇ ਦੀ ਰਹਿਣ ਵਾਲੀ ਸੀ, ਉਥੇ ਹੀ ਸ਼ੱਕੀ ਹਾਲਤਾਂ ’ਚ ਲਾਸ਼ ਮਿਲਣ ਕਾਰਨ ਪਰਿਵਾਰ ਵਾਲਿਆਂ ਨੇ ਹੱਤਿਆ ਦਾ ਸ਼ੱਕ ਪ੍ਰਗਟ ਕੀਤਾ, ਜਿਸ ਤਹਿਤ ਪੁਲਸ ਨੇ ਸੀ. ਆਰ. ਪੀ. ਸੀ. ਦੀ ਧਾਰਾ-174 ਤਹਿਤ ਮਾਮਲਾ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ: ਮਰਹੂਮ ਸਿੱਧੂ ਮੂਸੇਵਾਲਾ ਦੇ ਪਿਓ ਨੂੰ ਈਮੇਲ ਰਾਹੀਂ ਮਿਲੀ ਜਾਨੋਂ ਮਾਰਨ ਦੀ ਧਮਕੀ, ਦੱਸਿਆ ਇਸ ਗੈਂਗ ਦਾ ਮੈਂਬਰ


author

rajwinder kaur

Content Editor

Related News