ਪ੍ਰਾਈਵੇਟ ਬੱਸ ਓਪਰੇਟਰਾਂ ਦੀ ਮਨਮਾਨੀਆਂ ਦਾ ਸ਼ਿਕਾਰ ਹੋ ਰਹੇ ਹਨ ਹਜ਼ਾਰਾਂ ਯਾਤਰੀ

Wednesday, Dec 06, 2017 - 05:07 PM (IST)

ਪ੍ਰਾਈਵੇਟ ਬੱਸ ਓਪਰੇਟਰਾਂ ਦੀ ਮਨਮਾਨੀਆਂ ਦਾ ਸ਼ਿਕਾਰ ਹੋ ਰਹੇ ਹਨ ਹਜ਼ਾਰਾਂ ਯਾਤਰੀ


ਬੁਢਲਾਡਾ (ਬਾਂਸਲ, ਮਨਚੰਦ) : ਬੱਸਾਂ ਦੀ ਆਵਾਜਾਈ ਦੇ ਰੂਟਾਂ 'ਚ ਪ੍ਰਾਈਵੇਟ ਬੱਸ ਮਾਲਕਾਂ ਵੱਲੋਂ ਟਾਇਮ ਟੇਬਲਾਂ 'ਚ ਕਟੋਤੀ ਕਾਰਨ ਰੋਜ਼ ਹਜ਼ਾਰਾਂ ਯਾਤਰੀ ਖੱਜਲ ਖੁਆਰ ਹੋ ਰਹੇ ਹਨ ਅਤੇ ਪੀ. ਆਰ. ਟੀ. ਸੀ. ਡਿਪੂ ਬੁਢਲਾਡਾ ਨੂੰ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ।ਇਹੋ ਜਿਹੀ ਸਥਿਤੀ ਦਾ ਸਾਹਮਣਾ ਬੁਢਲਾਡਾ ਤੋਂ ਮਾਨਸਾ ਨੂੰ ਰੋਜ਼ਾਨਾਂ ਹਜਾਰਾ ਦੀ ਗਿਣਤੀ ਵਿੱਚ ਆਉਣ ਜਾਣ ਵਾਲੇ ਯਾਤਰੀਆ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਬੁਢਲਾਡਾ ਤੋਂ ਮਾਨਸਾ ਨੂੰ ਆਉਣ ਜਾਣ ਲਈ 128 ਟਾਇਮ ਟੇਬਲ ਸਰਕਾਰੀ ਅਤੇ ਗੈਰ ਸਰਕਾਰੀ(ਪ੍ਰਾਈਵੇਟ) ਬੱਸਾਂ ਦਾ ਟਾਇਮ ਟੇਬਲ ਨਿਰਧਾਰਤ ਕੀਤਾ ਗਿਆ ਹੈ।50 ਫੀਸਦੀ ਪ੍ਰਾਈਵੇਟ ਬੱਸਾਂ ਦੇ ਟਾਇਮ ਟੇਬਲ ਬੰਦ ਪਏ ਹਨ, ਜਿਸ ਨਾਲ ਪੀ. ਆਰ. ਟੀ. ਸੀ. ਡਿੱਪੂ ਬੁਢਲਾਡਾ ਨੂੰ ਭਾਰੀ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 47 ਟਾਈਮ ਟੇਬਲ ਇੱਕਲੇ ਮਾਨਸਾ ਨੂੰ ਜਾਨ ਲਈ ਵਾਈਆ ਪਿੰਡ ਖਿੱਲਣ ਚਕੇਰੀਆਂ ਪ੍ਰਾਈਵੇਟ ਬੱੱਸਾਂ ਦੇ ਬੰਦ ਪਏ ਹਨ ਅਤੇ ਸਿਰਫ 7 ਰੂਟ ਹੀ ਚੱਲ ਰਹੇ ਹਨ ਜਿਸ ਨਾਲ ਪਿੰਡ ਖਿੱਲਣ ਅਤੇ ਆਸ ਪਾਸ ਦੀਆ ਪੰਚਾਇਤਾਂ ਵੱਲੋਂ ਬੱਸਾਂ ਦੇ ਰੂਟ ਚਾਲੂ ਕਰਨ ਸੰਬੰਧੀ ਰਿਜ਼ਨਲ ਟਰਾਪੋਰਟ ਅਥਾਰਟੀ ਬਠਿੰਡਾ, ਡੀ. ਸੀ. ਮਾਨਸਾ ਅਤੇ ਪ੍ਰਿੰਸੀਪਲ ਸਕੱਤਰ ਟਰਾਂਸਪੋਰਟ ਵਿਭਾਗ ਨੂੰ ਬੇਨਤੀ ਕਰ ਚੂੱਕੇ ਹਨ। ਇਸ ਮੌਕੇ ਪੀ. ਆਰ. ਟੀ. ਸੀ. ਦੇ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਕਿਹਾ ਕਿ ਇਨ੍ਹਾਂ ਰੂਟਾਂ 'ਤੇ ਪ੍ਰਾਈਵੇਟ ਬੱਸ ਮਾਲਕਾਂ ਦੀ ਮਨਮਾਨੀਆਂ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦੱਸਿਆ ਕਿ ਇਕ ਟਾਇਮ ਟੇਬਲ 'ਤੇ ਇਕ ਬੱਸ ਦਾ 20 ਤੋਂ 25 ਮਿੰਟ ਤੱਕ ਸਵਾਰੀ ਨੂੰ ਆਪਣੇ ਪੜਾਅ 'ਤੇ ਜਾਣ ਲਈ ਇੰਤਜਾਰ ਕਰਨਾ ਪੈਦਾ ਹੈ। 

ਕੀ ਕਹਿਣਾ ਹੈ ਰਿਜ਼ਨਲ ਟਰਾਂਸਪੋਰਟ ਅਥਾਰਟੀ ਬਠਿੰਡਾਂ ਦਾ 
ਅਥਾਰਟੀ ਦੇ ਐਡੀਸ਼ਨਲ ਸੈਕਟਰੀ ਭੂਪਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ । ਇਸ ਦੇ ਲਈ ਪ੍ਰਾਈਵੇਟ ਟਰਾਸਪੋਰਟਰਾਂ ਦੀ ਮੀਟਿੰਗ ਬੁਲਾਈ ਗਈ ਸੀ ਪਰ ਕੋਰਮ ਪੂਰਾ ਨਾ ਹੋਣ ਕਾਰਨ ਮੀਟਿੰਗ ਸਫਲ ਨਾ ਹੋ ਸਕੀ।

ਕੀ ਕਹਿਣਾ ਹੈ ਡਿੱਪੂ ਮੈਨੇਜਰ ਦਾ 
ਪੀ. ਆਰ. ਟੀ. ਸੀ. ਡਿੱਪੂ ਬੁਢਲਾਡਾ ਦੇ ਜਰਨਲ ਮੈਨੇਜਰ ਹਰਬੰਸ ਸਿੰਘ ਭੱਟੀ ਨਾਲ ਸੰਪਰਕ ਕਰਨ 'ਤੇ ਟਾਇਮ ਟੇਬਲ ਬੰਦ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸੰਬੰਧੀ ਪੀ. ਆਰ. ਟੀ. ਸੀ. ਦੇ ਮੈਨੇਜਿੰਗ ਡਾਇਰੈਕਟਰ ਅਤੇ ਸੰਬੰਧਤ ਅਥਾਰਟੀ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ । ਰੂਟ ਬੰਦ ਹੋਣ ਕਾਰਨ ਸਾਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ।

ਬਰਾਬਰ ਦੀ ਅਨੁਪਾਤ ਅਨੁਸਾਰ ਟਾਇਮ ਟੇਬਲਾਂ ਦੀ ਵੰਡ ਹੋਵੇ
ਪੀ. ਆਰ. ਟੀ. ਸੀ. ਇੰਪਲਾਇਜ਼ ਯੂਨੀਅਨ ਦੇ ਆਗੂ ਹਾਕਮ ਸਿੰਘ, ਰਾਮਪਾਲ ਸਿੰਘ ਸੀਟੂ, ਪਰਮਜੀਤ ਸਿੰਘ ਕਰਮਚਾਰੀ ਦਲ, ਬਿੱਕਰ ਸਿੰਘ ਇੰਟਕ ਅਤੇ ਗੁਰਚਰਨ ਸਿੰਘ ਨੇ ਟਰਾਂਸਪੋਰਟ ਅਥਾਰਟੀ ਨੇ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ ਮਨਮਾਨੀਆ ਨੂੰ ਠੱਲ ਪਾਉਣ ਲਈ ਸਰਕਾਰ ਪੀ. ਆਰ. ਟੀ. ਸੀ. ਅਤੇ ਪ੍ਰਾਈਵੇਟ ਬੱਸ ਓਪਰੇਟਰਾਂ ਦੇ ਰੂਟਾਂ ਅਤੇ ਟਾਇਮ ਟੇਬਲ ਦੀਆਂ ਵੰਡ ਸਹੀ ਅਤੇ ਬਰਾਬਰ ਮਾਤਰਾਂ 'ਚ ਕਰਨ ਦੀ ਬੇਨਤੀ ਕੀਤੀ।


Related News