ਅੰਮ੍ਰਿਤਸਰ : ਪ੍ਰਾਈਵੇਟ ਬੱਸ ਵਾਲਿਆਂ ਦੀ ਗੁੰਡਾਗਰਦੀ, ਸਰਕਾਰੀ ਡਰਾਈਵਰ ਦੀ ਲਾਹੀ ਪੱਗ ਤੇ ਤਾਣਿਆ ਪਿਸਤੌਲ (ਵੀਡੀਓ)

01/23/2022 4:59:55 PM

ਅੰਮ੍ਰਿਤਸਰ (ਸੁਮਿਤ)-ਪ੍ਰਾਈਵੇਟ ਤੇ ਸਰਕਾਰੀ ਬੱਸਾਂ ਵਾਲੇ ਸਵਾਰੀਆਂ ਉਠਾਉਣ ਨੂੰ ਲੈ ਕੇ ਆਪਸ ’ਚ ਭਿੜਦੇ ਰਹਿੰਦੇ ਹਨ। ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਗੁੰਡਾਗਰਦੀ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਦੇ ਬੱਸ ਸਟੈਂਡ ’ਤੇ ਸਾਹਮਣੇ ਆਇਆ ਹੈ। ਇਥੇ ਪ੍ਰਾਈਵੇਟ ਬੱਸ ਦੇ ਡਰਾਈਵਰ ਤੇ ਕੰਡਕਟਰ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਸਰਕਾਰੀ ਬੱਸ ਪਨਬੱਸ ਦੇ ਡਰਾਈਵਰ ਦੀ ਕੁੱਟਮਾਰ ਕਰਕੇ ਉਸ ਦੀ ਪੱਗ ਲਾਹ ਦਿੱਤੀ।

ਇਹ ਵੀ ਪੜ੍ਹੋ : ਕੈਪਟਨ ਦਾ ਵੱਡਾ ਬਿਆਨ, ਕਿਹਾ-CM ਚੰਨੀ ਸਮੇਤ ਸਾਰੇ ਵੱਡੇ ਆਗੂ ਮਾਈਨਿੰਗ ਮਾਫ਼ੀਆ ’ਚ ਸ਼ਾਮਲ

ਇਸ ਦੌਰਾਨ ਪ੍ਰਾਈਵੇਟ ਬੱਸ ਵਾਲਿਆਂ ਨੇ ਉਸ ’ਤੇ ਪਿਸਤੌਲ ਵੀ ਤਾਣ ਲਈ। ਇਸ ਗੁੰਡਾਗਰਦੀ ਬਾਰੇ ਦੱਸਦਿਆਂ ਪਨਬੱਸ ਮੁਲਾਜ਼ਮਾਂ ਨੇ ਦੱਸਿਆ ਕਿ ਚੋਣ ਜ਼ਾਬਤਾ ਦੇ ਬਾਵਜੂਦ ਜਨਤਕ ਥਾਂ ’ਤੇ ਹਥਿਆਰ ਨਾਲ ਡਰਾ ਕੇ ਧਮਕੀ ਦਿੱਤੀ ਗਈ। ਇਸ ਸਾਰੇ ਮਾਮਲੇ ’ਚ ਡਰਾਈਵਰ ਭਾਈਚਾਰੇ ਨੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਪ੍ਰਾਈਵੇਟ ਬੱਸ ਵਾਲਿਆਂ ਤੋਂ ਪਿਸਤੌਲ ਵੀ ਜ਼ਬਤ ਕਰ ਲਈ। ਪੁਲਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


Manoj

Content Editor

Related News