ਚੰਡੀਗੜ੍ਹ ਪ੍ਰਸ਼ਾਸਨ ਨੇ ਤੈਅ ਕੀਤਾ ''ਪ੍ਰਾਈਵੇਟ ਐਂਬੂਲੈਂਸਾਂ'' ਦਾ ਕਿਰਾਇਆ, ਜਾਣੋ ਕੀ ਹਨ ਨਵੇਂ ਰੇਟ

Tuesday, May 18, 2021 - 12:23 PM (IST)

ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਨ ਨੇ ਮਰੀਜ਼ਾਂ ਲਈ ਪ੍ਰਾਈਵੇਟ ਐਂਬੂਲੈਂਸਾਂ ਦਾ ਕਿਰਾਇਆ ਤੈਅ ਕਰ ਦਿੱਤਾ ਹੈ, ਤਾਂ ਜੋ ਲੋਕਾਂ ਤੋਂ ਜ਼ਿਆਦਾ ਵਸੂਲੀ ਨਾ ਕੀਤੀ ਜਾ ਸਕੇ। ਡੀ. ਸੀ. ਮਨਦੀਪ ਸਿੰਘ ਬਰਾੜ ਵੱਲੋਂ ਸੋਮਵਾਰ ਰੇਟ ਤੈਅ ਕਰਨ ਦੇ ਹੁਕਮ ਜਾਰੀ ਕੀਤੇ ਗਏ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ’ਤੇ ਐਂਬੂਲੈਂਸ ਦੇ ਡਰਾਈਵਰ ਦਾ ਡਰਾਈਵਿੰਗ ਲਾਈਸੈਂਸ ਰੱਦ ਕਰਨ ਦੇ ਨਾਲ ਹੀ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ, ਜੋ ਘੱਟ ਤੋਂ ਘੱਟ 50 ਹਜ਼ਾਰ ਰੁਪਏ ਤੋਂ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ : ਥਾਣੇਦਾਰਾਂ ਦੇ ਕਤਲ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਆਲਮਗੀਰ 'ਚ 18 ਥਾਵਾਂ 'ਤੇ ਮਾਰੇ ਛਾਪੇ
ਐਂਬੂਲੈਂਸ ਕੈਟਾਗਰੀ        24 ਘੰਟੇ ਲਈ ਤੈਅ ਰੇਟ
(ਸਿਹਤ ਵਿਭਾਗ ਵੱਲੋਂ ਕੋਵਿਡ ਡਿਊਟੀ ਲਈ ਕਿਰਾਏ ’ਤੇ ਲੈਣਾ)
ਬਿਨਾਂ ਆਕਸੀਜਨ : 2000 ਰੁਪਏ
ਆਕਸੀਜਨ ਸਹੂਲਤ ਦੇ ਨਾਲ : 2500 ਰੁਪਏ
ਵੈਂਟੀਲੇਟਰ ਦੇ ਨਾਲ : 3000 ਰੁਪਏ

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਫਿਰ ਵਧਿਆ 'ਮਿੰਨੀ ਲਾਕਡਾਊਨ', ਹੁਣ ਇਸ ਤਾਰੀਖ਼ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ
ਟ੍ਰਾਈਸਿਟੀ ’ਚ ਪ੍ਰਤੀ ਕਿ. ਮੀ. ਰੇਟ
ਬਿਨਾਂ ਆਕਸੀਜਨ-20 ਕਿ. ਮੀ. ਤੱਕ ਪ੍ਰਤੀ ਟਰਿੱਪ 250 ਰੁਪਏ। ਉਸ ਤੋਂ ਬਾਅਦ 10 ਰੁਪਏ ਕਿ. ਮੀ.
ਆਕਸੀਜਨ ਸਹੂਲਤ ਦੇ ਨਾਲ-20 ਕਿ. ਮੀ. ਤੱਕ ਪ੍ਰਤੀ ਟਰਿੱਪ 300 ਰੁਪਏ। ਉਸ ਤੋਂ ਬਾਅਦ 12 ਰੁਪਏ ਕਿ. ਮੀ.
ਵੈਂਟੀਲੇਟਰ ਦੇ ਨਾਲ-20 ਕਿ. ਮੀ. ਤੱਕ ਪ੍ਰਤੀ ਟਰਿੱਪ 400 ਰੁਪਏ। ਉਸ ਤੋਂ ਬਾਅਦ 15 ਰੁਪਏ ਕਿ. ਮੀ.
ਅੱਧੇ ਘੰਟੇ ਬਾਅਦ ਵੇਟਿੰਗ ਚਾਰਜਿਜ : 100 ਰੁਪਏ ਪ੍ਰਤੀ ਘੰਟਾ

ਇਹ ਵੀ ਪੜ੍ਹੋ : ਪੰਜਾਬ ਨੂੰ 4 ਦਿਨਾਂ ਤੋਂ ਨਹੀਂ ਮਿਲ ਰਹੀ 'ਵੈਕਸੀਨ', ਕੈਪਟਨ ਦੀ ਗੁਹਾਰ ਮਗਰੋਂ ਵੀ ਨਹੀਂ ਹੋ ਰਹੀ ਸੁਣਵਾਈ
ਪ੍ਰਤੀ ਕਿ. ਮੀ. ਆਊਟਸਟੇਸ਼ਨ ਦੇ ਰੇਟ
ਪਲੇਨ ਏਰੀਆ
ਬਿਨਾਂ ਆਕਸੀਜਨ : 10 ਰੁਪਏ ਪ੍ਰਤੀ ਕਿ. ਮੀ.
ਆਕਸੀਜਨ ਸਹੂਲਤ ਦੇ ਨਾਲ 12 ਰੁਪਏ ਪ੍ਰਤੀ ਕਿ. ਮੀ.
ਵੈਂਟੀਲੇਟਰ ਦੇ ਨਾਲ : 15 ਰੁਪਏ ਪ੍ਰਤੀ ਕਿ. ਮੀ.
ਪਹਾੜੀ ਇਲਾਕਾ
ਬਿਨਾਂ ਆਕਸੀਜਨ : 11 ਰੁਪਏ ਪ੍ਰਤੀ ਕਿ. ਮੀ.
ਆਕਸੀਜਨ ਸਹੂਲਤ ਦੇ ਨਾਲ : 13 ਰੁਪਏ ਪ੍ਰਤੀ ਕਿ. ਮੀ.
ਵੈਂਟੀਲੇਟਰ ਦੇ ਨਾਲ : 16 ਰੁਪਏ ਪ੍ਰਤੀ ਕਿ. ਮੀ.
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News