ਪ੍ਰਿਤਪਾਲ ਸਿੰਘ ਬਾਲੀਆਵਾਲ ਨੇ ਟਵੀਟ ਕਰ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਚੁੱਕੇ ਸਵਾਲ

Friday, Jun 03, 2022 - 04:05 PM (IST)

ਪ੍ਰਿਤਪਾਲ ਸਿੰਘ ਬਾਲੀਆਵਾਲ ਨੇ ਟਵੀਟ ਕਰ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਚੁੱਕੇ ਸਵਾਲ

ਚੰਡੀਗੜ੍ਹ - ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਾਲੀਆਵਾਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ ਹਨ। ਬਾਲੀਆਵਾਲ ਨੇ ਆਪਣੇ ਟਵਿਟਰ ਹੈਂਡਲਰ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿਚ ਕਥਿਤ ਤੌਰ ’ਤੇ ਇਕ ਯੂ-ਟਿਊਬ ਬਲਾਗਰ ਇਹ ਦਾਅਵਾ ਕਰ ਰਿਹਾ ਹੈ ਕਿ ਪੰਜਾਬ ਦੇ ਫਿਰੋਜ਼ਪੁਰ ਵਿਚ 1.5 ਲੱਖ ਰੁਪਏ ਵਿਚ ਇਕ ਮਸ਼ੀਨ ਗਨ ਖਰੀਦੀ ਜਾ ਸਕਦੀ ਹੈ। ਪ੍ਰਿਤਪਾਲ ਸਿੰਘ ਨੇ ਕਿਹਾ ਕਿ ਜੇਕਰ ਉਕਤ ਵਿਅਕਤੀ ਦਾ ਇਹ ਦਾਅਵਾ ਸੱਚ ਹੈ ਤਾਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਹਨ ਅਤੇ ਇਹ ਮਾਮਲਾ ਨੈਸ਼ਨਲ ਸੁਰੱਖਿਆ ਦਾ ਹੈ।

PunjabKesari

ਇਸ ਦੇ ਨਾਲ ਹੀ ਪ੍ਰਿਤਪਾਲ ਸਿੰਘ ਬਾਲੀਆਵਾਲ ਨੇ ਇਕ ਹੋਰ ਟਵੀਟ ਕੀਤਾ ਹੈ, ਜਿਸ ’ਚ ਮੁੱਖ ਮੰਤਰੀ ਭਗਵੰਤ ਮਾਨ ਮੂਸੇਵਾਲਾ ਦੇ ਪਰਿਵਾਰ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਹੋਏ ਹਨ। ਇਸ ਦੌਰਾਨ ਸਿਵਲ ਵਰਦੀ ਵਰਦੀ ਵਿਚ ਸੁਰੱਖਿਆ ਕਰਮਚਾਰੀ ਭਗਵੰਤ ਮਾਨ ਦਾ ਘੇਰਾ ਬਣਾਈ ਬੈਠੇ ਹਨ ਜਦਕਿ ਹਜ਼ਾਰਾਂ ਸੁਰੱਖਿਆ ਗਾਰਡ ਬਾਹਰ ਤਾਇਨਾਤ ਸਨ। ਕੋਈ ਮੀਡੀਆ ਕਵਰੇਜ਼ ਨਹੀਂ, ਅਜਿਹਾ ਕਿਉਂ? 

PunjabKesari


author

rajwinder kaur

Content Editor

Related News