ਪ੍ਰੀਤਮ ਸਿੰਘ ਮਰ ਗਿਆ ਜਾਂ ਜਿਊਂਦਾ, ਮੈਜਿਸਟ੍ਰੇਟ ਜਾਂਚ ''ਚ ਹੋਵੇਗਾ ਖੁਲਾਸਾ

7/30/2020 1:46:03 PM

ਚੰਡੀਗੜ੍ਹ (ਹਾਂਡਾ) : ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਹਸਪਤਾਲ 'ਚ ਬਜ਼ੁਰਗ ਪ੍ਰੀਤਮ ਸਿੰਘ ਦੀ ਮੌਤ ਹੋਈ ਸੀ ਜਾਂ ਨਹੀਂ ਅਤੇ ਕੀ ਉਹ ਜਿਊਂਦਾ ਹੈ ਜਾਂ ਨਹੀਂ, ਇਸ ਗੱਲ ਦਾ ਖੁਲਾਸਾ ਹੁਣ ਮੈਜਿਸਟ੍ਰੇਟ ਜਾਂਚ ਨਾਲ ਹੋਵੇਗਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹੁਣ ਤੱਕ ਹੋਈ ਮੈਜਿਸਟ੍ਰੇਟ ਜਾਂਚ ਦੀ ਰਿਪੋਰਟ ਵੀ ਤਲਬ ਕਰ ਲਈ ਹੈ। ਹਸਪਤਾਲ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਪ੍ਰੀਤਮ ਸਿੰਘ ਮਰ ਚੁੱਕਿਆ ਹੈ, ਜਿਸ ਦੀ ਲਾਸ਼ ਇਕ ਔਰਤ ਨਾਲ ਬਦਲ ਗਈ ਸੀ, ਜਿਸ ਦਾ ਸਸਕਾਰ ਹੋ ਚੁੱਕਿਆ ਹੈ। ਪ੍ਰੀਤਮ ਸਿੰਘ ਦੀ ਗੁਮਸ਼ੁਦਗੀ ਮਾਮਲੇ 'ਚ ਪੰਜਾਬ ਸਰਕਾਰ ਦੇ ਵਕੀਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਦੱਸਿਆ ਕਿ ਹਸਪਤਾਲ 'ਚ ਪ੍ਰੀਤਮ ਸਿੰਘ ਦੀ ਲਾਸ਼ ਪਦਮਾ ਨਾਮ ਦੀ ਔਰਤ ਦੀ ਲਾਸ਼ ਨਾਲ ਬਦਲੇ ਜਾਣ ਦੇ ਮਾਮਲੇ ਦੀ ਜਾਂਚ 19 ਜੁਲਾਈ ਨੂੰ ਸਬ- ਡਵਿਜ਼ਨਲ ਮੈਜਿਸਟ੍ਰੇਟ ਨੂੰ ਸੌਂਪੀ ਜਾ ਚੁੱਕੀ ਹੈ। ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਪ੍ਰੀਤਮ ਸਿੰਘ ਦੀ ਲਾਸ਼ ਦੀ ਪਛਾਣ ਲਈ ਉਨ੍ਹਾਂ ਦੀਆਂ ਅਸਥੀਆਂ ਦਾ ਡੀ. ਐੱਨ. ਏ. ਟੈਸਟ ਸੰਭਵ ਨਹੀਂ ਹੈ। ਪ੍ਰੀਤਮ ਸਿੰਘ ਦੇ ਪੁੱਤਰਾਂ ਗੁਰਚਰਨਜੀਤ ਸਿੰਘ ਅਤੇ ਦਲਬੀਰ ਸਿੰਘ ਦੇ ਵਕੀਲ ਨੇ ਇਸ ਮਾਮਲੇ ਦੀ ਜਾਂਚ ਐੱਸ. ਆਈ. ਟੀ. ਵਲੋਂ ਕਰਵਾਏ ਜਾਣ ਦੀ ਮੰਗ ਕੀਤੀ। ਇਸ 'ਤੇ ਜਸਟਿਸ ਵਿਵੇਕ ਪੁਰੀ ਨੇ ਮੈਜਿਸਟਰੀਅਲ ਜਾਂਚ ਦੀ ਹੁਣ ਤੱਕ ਦੀ ਕਾਰਵਾਈ ਦੀ ਜਾਣਕਾਰੀ ਮੰਗਦਿਆਂ ਸੁਣਵਾਈ ਨੂੰ 7 ਅਗਸਤ ਤੱਕ ਮੁਲਤਵੀ ਕਰ ਦਿੱਤਾ।

ਇਹ ਵੀ ਪੜ੍ਹੋ : ਜਲੰਧਰ: PUBG ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਜਵਾਨ ਪੁੱਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਇਹ ਸੀ ਮਾਮਲਾ 
ਕੋਰੋਨਾ ਦੇ ਕਾਰਨ ਮੌਤ ਦਾ ਸ਼ਿਕਾਰ ਹੋਈ ਡੈਮਗੰਜ ਇਲਾਕੇ ਦੀ ਔਰਤ ਦੀ ਮ੍ਰਿਤਕ ਦੇਹ ਸਿਹਤ ਮਹਿਕਮੇ ਦੀ ਮਦਦ ਨਾਲ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਲਿਆਂਦਾ ਗਿਆ। ਗਲਤੀ ਕਰਨ ਵਾਲੇ ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ ਵਲੋਂ ਮ੍ਰਿਤਕ ਦੇਹ ਦੀ ਪਹਿਲਾਂ ਪਰਿਵਾਰ ਵਾਲਿਆਂ ਵਲੋਂ ਹਸਪਤਾਲ ਕੰਪਲੈਕਸ 'ਚ ਪਛਾਣ ਕਰਵਾਈ ਗਈ, ਫਿਰ ਉਨ੍ਹਾਂ ਨੂੰ ਸੌਂਪਿਆ ਗਿਆ, ਉਥੇ ਹੀ ਪੀੜਤ ਪਰਿਵਾਰ ਵਲੋਂ ਹਸਪਤਾਲ ਪ੍ਰਸ਼ਾਸਨ ਦੀ ਨਾਲਾਇਕੀ ਦੀ ਨਿੰਦਾ ਕਰਦੇ ਹੋਏ ਡਾਕਟਰਾਂ 'ਤੇ ਮ੍ਰਿਤਕ  ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਲਾਏ ਗਏ। ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ 'ਚ ਦਾਖਲ ਕੋਰੋਨਾ ਪਾਜ਼ੇਟਿਵ ਡੈਮਗੰਜ ਦੀ ਰਹਿਣ ਵਾਲੀ ਪਦਮਾ ਦੀ ਮ੍ਰਿਤਕ ਦੇਹ 'ਤੇ ਗਲਤ ਟੈਗ ਲੱਗਣ ਦੇ ਕਾਰਨ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਸੀ ਅਤੇ ਉਸ ਦੌਰਾਨ ਮ੍ਰਿਤਕ ਹੁਸ਼ਿਆਰਪੁਰ ਦੇ ਪ੍ਰੀਤਮ ਸਿੰਘ ਦੀ ਮ੍ਰਿਤਕ ਦੇਹ ਨੂੰ ਪਦਮਾ ਦੇ ਪਰਿਵਾਰ ਨੂੰ ਸੌਂਪੀ ਗਈ ਸੀ ਅਤੇ ਉਨ੍ਹਾਂ ਨੇ ਪ੍ਰੀਤਮ ਦਾ ਸਸਕਾਰ ਵੀ ਕਰ ਦਿੱਤਾ ਸੀ। ਉੱਧਰ, ਪ੍ਰੀਤਮ ਸਿੰਘ ਦੇ ਘਰ ਵਾਲਿਆਂ ਨੇ ਲਾਸ਼ ਨੂੰ ਵੇਖਿਆ ਤਾਂ ਉਹ ਔਰਤ ਨਿਕਲੀ ਅਤੇ ਫਿਰ ਵਿਵਾਦ ਖੜ੍ਹਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਪ੍ਰੀਤਮ ਦੇ ਪਰਿਵਾਰਿਕ ਮੈਬਰਾਂ ਵਲੋਂ ਪਦਮਾ ਦੀ ਮ੍ਰਿਤਕ ਦੇਹ ਤੋਂ ਮਨਾ ਕਰ ਦਿੱਤਾ ਗਿਆ ਕਿਉਂਕਿ ਅਸਲ ਪ੍ਰਸ਼ਾਸਨ ਵਲੋਂ ਕੀਤੀ ਗਈ ਲਾਪਰਵਾਹੀ ਨੂੰ ਲੈ ਕੇ ਉਨ੍ਹਾਂ 'ਚ ਭਾਰੀ ਰੋਸ ਸੀ ਪਰ ਹੁਸ਼ਿਆਰਪੁਰ ਪ੍ਰਸ਼ਾਸਨ ਵਲੋਂ ਪਰਿਵਾਰਿਕ ਮੈਬਰਾਂ ਨੂੰ ਭਰੋਸੇ 'ਚ ਲੈਂਦੇ ਹੋਏ ਪਦਮਾ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਲਿਆਂਦੀ ਗਈ।

ਇਹ ਵੀ ਪੜ੍ਹੋ : ਜ਼ਾਲਮ ਨਾਨੀ ਦੇ ਤਸ਼ੱਦਦ ਦੀ ਇੰਤਹਾ, ਨੰਗੇ ਸਰੀਰ ਸੰਗਲ ਨਾਲ ਬੰਨ੍ਹ ਜਾਨਵਰਾਂ ਵਾਂਗ ਕੁੱਟਿਆ ਮਾਸੂਮ ਦੋਹਤਾ


Anuradha

Content Editor Anuradha