ਪੈਰੋਲ ''ਤੇ ਆਏ ਕੈਦੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

Sunday, Jun 11, 2017 - 05:43 PM (IST)

ਪੈਰੋਲ ''ਤੇ ਆਏ ਕੈਦੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਹੁਸ਼ਿਆਰਪੁਰ (ਜ.ਬ) : ਪਿੰਡ ਬਸੀ ਗੁਲਾਮ ਹੁਸੈਨ 'ਚ ਇਕ ਪੈਰੋਲ 'ਤੇ ਆਏ ਕੈਦੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮੌਕੇ 'ਤੇ ਪਹੁੰਚੀ ਥਾਣਾ ਸਦਰ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੇ ਪਿਤਾ ਦਰਸ਼ਨ ਲਾਲ ਵਾਸੀ ਨੰਦਾ ਚੌਰ ਨੇ ਦੱÎਸਿਆ ਕਿ ਉਸ ਦਾ ਬੇਟਾ ਨਵੀਨ ਕੁਮਾਰ ਦਾ ਕਰੀਬ 20 ਸਾਲ ਪਹਿਲਾਂ ਪਿੰਡ 'ਚ ਝਗੜਾ ਹੋਇਆ ਸੀ ਤੇ ਇਸੇ ਸਿਲਸਿਲੇ 'ਚ ਨਵੀਨ ਨੂੰ 20 ਸਾਲ ਦੀ ਸਜ਼ਾ ਹੋਈ ਸੀ ਹੱਤਿਆ ਦੇ ਦੋਸ਼ 'ਚ ਨਵੀਨ ਪਿਛਲੇ 19 ਸਾਲ ਤੋਂ ਜੇਲ 'ਚ ਸਜ਼ਾ ਕੱਟ ਰਿਹਾ ਸੀ ਤੇ ਕੁਝ ਦਿਨ ਪਹਿਲਾਂ ਹੀ ਉਸ ਦਾ ਬੇਟਾ ਨਵੀਨ 42 ਦਿਨਾਂ ਦੀ ਪੈਰੋਲ 'ਤੇ ਆਇਆ ਸੀ।
5 ਜੂਨ ਨੂੰ ਉਹ ਘਰ ਤੋਂ ਬਾਹਰ ਗਿਆ ਸੀ ਪਰ ਵਾਪਸ ਨਹੀਂ ਆਇਆ ਤੇ ਕਾਫ਼ੀ ਭਾਲ ਕੀਤੀ ਕੋਈ ਸੁਰਾਗ ਨਹੀਂ ਮਿਲਿਆ। 10 ਜੂਨ ਨੂੰ ਸ਼ਾਮ ਨੂੰ ਉਸ ਨੂੰ ਥਾਣਾ ਸਦਰ ਤੋਂ ਜਾਣਕਾਰੀ ਮਿਲੀ ਕਿ ਉਸ ਦੇ ਬੇਟੇ ਨੇ ਖੁਦਕੁਸ਼ੀ ਕਰ ਲਈ ਹੈ। ਮੌਕੇ 'ਤੇ ਪਹੁੰਚੇ ਡੀ.ਐੱਸ. ਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਸੀ ਗੁਲਾਮ ਹੁਸੈਨ ਦੇ ਖੇਤਾਂ 'ਚ ਇਕ ਦਰਖ਼ਤ 'ਤੇ ਕਿਸੇ ਨੌਜਵਾਨ ਦੀ ਲਾਸ਼ ਲਟਕ ਰਹੀ ਹੈ। ਮੌਕੇ 'ਤੇ ਥਾਣਾ ਸਦਰ ਦੇ ਐੱਸ.ਐੱਚ.ਓ ਪ੍ਰਦੀਪ ਕੁਮਾਰ ਨੇ ਲਾਸ਼ ਨੂੰ ਕਬਜ਼ੇ 'ਚ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਦਰਸ਼ਨ ਲਾਲ ਦੇ ਬਿਆਨਾਂ ਦੇ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।


Related News