ਲੁਧਿਆਣਾ ਜੇਲ੍ਹ ਤੋਂ ਨਵਾਂਸ਼ਹਿਰ ਵਿਖੇ ''ਚ ਪੇਸ਼ੀ ਲਈ ਆਇਆ ਕੈਦੀ ਚੱਕਮਾ ਦੇ ਕੇ ਹੋਇਆ ਫਰਾਰ

04/23/2022 11:30:25 AM

ਨਵਾਂਸ਼ਹਿਰ (ਤ੍ਰਿਪਾਠੀ)- ਚੋਰੀ ਦੇ ਇਕ ਮਾਮਲੇ ’ਚ ਲੁਧਿਆਣਾ ਜੇਲ੍ਹ ਤੋਂ ਪੇਸ਼ੀ ਭੁਗਤਣ ਆਏ ਦੋਸ਼ੀ ਦੇ ਪੁਲਸ ਨੂੰ ਚੱਕਮਾ ਦੇ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਨਵਾਂਸ਼ਹਿਰ ਵਾਸੀ ਕਲਮਦੀਪ ਉਰਫ਼ ਕਮਲ ਜੋ ਧਾਰਾ 379-ਬੀ ਦੇ ਇਕ ਮਾਮਲੇ ’ਚ ਲੁਧਿਆਣਾ ਜੇਲ੍ਹ ’ਚ ਬੰਦ ਸੀ, ਬੀਤੇ ਦਿਨ ਪੁਲਸ ਪਾਰਟੀ ਨਾਲ ਨਵਾਂਸ਼ਹਿਰ ਦੀ ਅਦਾਲਤ ’ਚ ਪੇਸ਼ੀ ਭੁਗਤਣ ਆਇਆ ਸੀ। ਇਸ ਦੌਰਾਨ ਉਕਤ ਦੋਸ਼ੀ ਪੁਲਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ। ਪੁਲਸ ਨੇ ਦੱਸਿਆ ਕਿ ਦੋਸ਼ੀ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਗ੍ਰਿਫ਼ਤ ’ਚੋਂ ਭੱਜੇ ਉਕਤ ਦੋਸ਼ੀ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News