ਥਾਣਾ ਵੈਰੋਕੇ ਵਿਖੇ ਹਵਾਲਾਤ ’ਚ ਬੰਦ ਵਿਅਕਤੀ ਸਲਾਖਾਂ ਤੋੜ ਕੇ ਹੋਇਆ ਫਰਾਰ

Monday, Dec 16, 2019 - 05:11 PM (IST)

ਥਾਣਾ ਵੈਰੋਕੇ ਵਿਖੇ ਹਵਾਲਾਤ ’ਚ ਬੰਦ ਵਿਅਕਤੀ ਸਲਾਖਾਂ ਤੋੜ ਕੇ ਹੋਇਆ ਫਰਾਰ

ਜਲਾਲਾਬਾਦ (ਟਿੰਕੂ ਨਿਖੰਜ, ਜਤਿੰਦਰ, ਬਜਾਜ) - ਪੁਲਸ ਰਿਮਾਂਡ ਦੌਰਾਨ ਥਾਣਾ ਵੈਰੋਕੇ ਵਿਖੇ ਹਵਾਲਾਤ ’ਚ ਬੰਦ ਕਥਿਤ ਦੋਸ਼ੀ ਵਿਅਕਤੀ ਦੇ ਫਰਾਰ ਹੋਣ ਦੀ ਸੂਚਨਾ ਮਿਲੀ ਹੈ। ਜਿਸ ਦੇ ਸਬੰਧ ’ਚ ਉਕਤ ਵਿਅਕਤੀ ਸਣੇ 2 ਪੁਲਸ ਮੁਲਾਜ਼ਮਾਂ ਵਿਰੁੱਧ ਪਰਚਾ ਦਰਜ ਕਰ ਦਿੱਤਾ ਗਿਆ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਭਗਵਾਨ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਪਾਸਕੋ ਐਕਟ ਅਧੀਨ ਨਾਮਜ਼ਦ ਹੋਣ ਮਗਰੋਂ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਥਾਣਾ ਵੈਰੋਕੇ ਵਿਖੇ ਬੰਦ ਸੀ। ਮਿਤੀ 14-12-2019 ਦੀ ਸ਼ਾਮ ਕਰੀਬ 7. 20 ਕੁ ਵਜੇ ਦੇ ਕਰੀਬ ਉਕਤ ਮੁਲਜ਼ਮ ਹਵਾਲਾਤ ਦੀ ਬਾਰੀ ਦੀਆਂ ਲੋਹੇ ਦੀਆਂ ਪੱਤੀਆਂ ਅਤੇ ਜਾਲੀ ਤੋੜ ਕੇ ਭੱਜ ਗਿਆ। ਪੁਲਸ ਨੇ ਭੱਜਣ ਵਾਲੇ ਮੁਲਜ਼ਮ ਕੁਲਦੀਪ ਸਿੰਘ, ਸਿਪਾਹੀ ਮਲਕੀਤ ਸਿੰਘ (1166) ਅਤੇ ਸਿਪਾਹੀ ਰੋਹਿਤਾਸ਼ ਹੁੱਡਾ (233) ਵਿਰੁੱਧ ਪਰਚਾ ਦਰਜ ਕਰਕੇ ਫਰਾਰ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ। 


author

rajwinder kaur

Content Editor

Related News