ਜੇਲ੍ਹ ਵਾਰਡਨ ਤੋਂ ਨਸ਼ਾ ਬਰਾਮਦ, ਬੂਟਾਂ ’ਚ ਲੁਕਾਇਆ ਸੀ ਨਸ਼ੀਲਾ ਪਦਾਰਥ
Monday, Jun 19, 2023 - 12:14 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਜੇਲ੍ਹ ’ਚ ਤਲਾਸ਼ੀ ਦੌਰਾਨ ਜੇਲ੍ਹ ਵਾਰਡਨ ਤੋਂ ਹੈਰੋਇਨ, ਨਸ਼ੀਲੀਆਂ ਗੋਲ਼ੀਆਂ ਅਤੇ ਚਿੱਟਾ ਬਰਾਮਦ ਹੋਇਆ ਹੈ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ੍ਹ ਵਿਚ ਵਾਰਡਨ ਵਜੋਂ ਤਾਇਨਾਤ ਦਿਲਬਾਗ ਸਿੰਘ ਵਾਸੀ ਤਰਨਤਾਰਨ ਜਦੋਂ ਬੀਤੀ ਸ਼ਾਮ ਜੇਲ੍ਹ ਅੰਦਰ ਡਿਊਟੀ ’ਤੇ ਜਾਣ ਲੱਗਾ ਤਾਂ ਸਹਾਇਕ ਸੁਪਰਡੈਂਟ ਦੀ ਨਿਗਰਾਨੀ ਹੇਠ ਉਸਦੀ ਤਲਾਸ਼ੀ ਲਈ ਗਈ।
ਤਲਾਸ਼ੀ ਦੌਰਾਨ ਉਸਦੇ ਬੂਟਾਂ ’ਚੋਂ 52 ਗ੍ਰਾਮ ਹੈਰੋਇਨ, 460 ਨਸ਼ੀਲੀਆਂ ਗੋਲੀਆਂ, 95 ਗ੍ਰਾਮ ਚਿੱਟਾ ਪਾਊਡਰ ਬਰਾਮਦ ਹੋਇਆ। ਇਸ ਸਬੰਧੀ ਥਾਣਾ ਸਦਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।