ਜੇਲ੍ਹ ’ਚ ਡਿਊਟੀ ’ਤੇ ਆਏ ਸੀਨੀਅਰ ਸਿਪਾਹੀ ਦੀ ਕਰੂਤਤ, ਅਜਿਹੀ ਜਗ੍ਹਾ ਲਗਾਈ ਅਫੀਮ ਦੇਖ ਉੱਡੇ ਹੋਸ਼

Tuesday, Sep 12, 2023 - 06:14 PM (IST)

ਜੇਲ੍ਹ ’ਚ ਡਿਊਟੀ ’ਤੇ ਆਏ ਸੀਨੀਅਰ ਸਿਪਾਹੀ ਦੀ ਕਰੂਤਤ, ਅਜਿਹੀ ਜਗ੍ਹਾ ਲਗਾਈ ਅਫੀਮ ਦੇਖ ਉੱਡੇ ਹੋਸ਼

ਫ਼ਰੀਦਕੋਟ (ਰਾਜਨ) : ਸਥਾਨਕ ਜੇਲ੍ਹ ਦੇ ਹਾਈ ਸਕਿਓਰਿਟੀ ਜ਼ੋਨ ਵਿਚ ਡਿਊਟੀ ’ਤੇ ਤਾਇਨਾਤ ਇਕ ਸੀਨੀਅਰ ਸਿਪਾਹੀ ਕੋਲੋਂ ਅੰਡਰਵੀਅਰ ਵਿਚੋਂ 34 ਗ੍ਰਾਮ ਅਫੀਮ, 2 ਕੀਪੈਡ ਮੋਬਾਇਲ ਅਤੇ ਇਕ ਏਅਰਫੋਨ ਬਰਾਮਦ ਹੋਈ ਹੈ। ਇਸ ਮਾਮਲੇ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਸਥਾਨਕ ਥਾਣਾ ਸਿਟੀ ਵਿਖੇ ਜੇਲ੍ਹ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਇੰਸਟਾਗ੍ਰਾਮ ’ਤੇ ਲਾਈਕਸ ਦੀ ਅਜਿਹੀ ਭੁੱਖ ਕਿ ਆਪਣੀ ਤੇ ਰਿਸ਼ੇਤਦਾਰ ਦੀ ਅਸ਼ਲੀਲ ਫੋਟੋ ਕਰ ਦਿੱਤੀ ਅਪਲੋਡ

ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਸੀਨੀਅਰ ਸਿਪਾਹੀ ਅਮਰਿੰਦਰ ਸਿੰਘ ਨੰਬਰ 965 ਫ਼ਰੀਦਕੋਟ ਜੋ ਜੇਲ੍ਹ ਦੇ ਸਕਿਓਰਿਟੀ ਜ਼ੋਨ ਵਿਚ ਡਿਊਟੀ ’ਤੇ ਤਾਇਨਾਤ ਹੈ ਜਦੋਂ ਸਵੇਰੇ ਕਰੀਬ 11 ਵਜੇ ਡਿਊਟੀ ’ਤੇ ਆਇਆ ਤਾਂ ਜੇਲ੍ਹ ਦੀ ਡਿਓੜੀ ਵਿਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਵੱਲੋਂ ਜਦੋਂ ਇਸ ਦੀ ਜਾਮਾਂ ਤਲਾਸ਼ੀ ਕੀਤੀ ਗਈ ਤਾਂ ਇਸ ਦੇ ਪਾਏ ਹੋਏ ਅੰਡਰਵੀਅਰ ਵਿਚੋਂ 3 ਪੈਕੇਟ ਮਿਲੇ ਜਿਨ੍ਹਾਂ ਨੂੰ ਖੋਲ੍ਹਣ ’ਤੇ ਇਹ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਸਿਟੀ ਪੁਲਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।

ਇਹ ਵੀ ਪੜ੍ਹੋ : ਮੰਦਰ ’ਚ ਕੁੜੀ ਦਾ ਗਲ਼ਾ ਵੱਢਣ ਵਾਲਾ ਦਰਿੰਦਾ ਗ੍ਰਿਫ਼ਤਾਰ, ਵਾਰਦਾਤ ’ਚ ਹੋਇਆ ਵੱਡਾ ਖ਼ੁਲਾਸਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News