ਪ੍ਰਿੰਸੀਪਲ ਵੱਲੋਂ ਪਾਕਿਸਤਾਨੀ ਨਾਗਰਿਕ ਦੇ ਨਕਲੀ ਦਸਤਾਵੇਜ਼ ਤਿਆਰ ਕਰਨ ’ਤੇ ਮਾਮਲਾ ਦਰਜ

Sunday, Aug 26, 2018 - 05:16 AM (IST)

ਪ੍ਰਿੰਸੀਪਲ ਵੱਲੋਂ ਪਾਕਿਸਤਾਨੀ ਨਾਗਰਿਕ ਦੇ ਨਕਲੀ ਦਸਤਾਵੇਜ਼ ਤਿਆਰ ਕਰਨ ’ਤੇ ਮਾਮਲਾ ਦਰਜ

ਤਰਨਤਾਰਨ/ਵਲਟੋਹਾ, (ਰਾਜੂ, ਬਲਜੀਤ)- ਥਾਣਾ ਸਦਰ ਪੱਟੀ ਦੀ ਪੁਲਸ ਨੇ ਪ੍ਰਿੰਸੀਪਲ ਵੱਲੋਂ ਪਾਕਿਸਤਾਨੀ ਨਾਗਰਿਕ ਦੇ ਨਕਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਹੇਠ ਪ੍ਰਿੰਸੀਪਲ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਅਨੁਸਾਰ ਐੱਸ.ਡੀ.ਐੱਮ ਸੁਰਿੰਦਰ ਸਿੰਘ ਨੇ ਦਰਖਾਸਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਪ੍ਰਿੰਸੀਪਲ ਸੁਖਦੀਪ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਥੇਹ ਸਰਹਾਲੀ ਨੇ ਸੰਤ ਸਿਪਾਹੀ ਪਬਲਿਕ ਸੈਕੰਡਰੀ ਸਕੂਲ ਘਰਿਆਲਾ ਦਾ ਪ੍ਰਿੰਸੀਪਲ ਹੋਣ ’ਤੇ ਸਕੂਲ ਦੇ ਕੰਪਿਊਟਰ ’ਚੋਂ ਦਸਤਾਵੇਜ਼ਾਂ ਦੀ ਭੰਨ ਤੋਡ਼ ਕਰਕੇ ਪਾਕਿਸਤਾਨੀ ਨਾਗਰਿਕ ਦੇ ਨਾਮ ਭਾਰਤ ’ਚ ਜਾਅਲੀ ਦਸਤਾਵੇਜ਼ ਤਿਆਰ ਕਰਕੇ ਦੇ ਰਿਹਾ ਹੈ। ਇਸ ਸਬੰਧੀ ਤਫਤੀਸ਼ੀ ਅਫਸਰ ਇੰਸ. ਬਲਕਾਰ ਸਿੰਘ ਨੇ ਉਕਤ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।.....
 


Related News