ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ ''ਚ ਪ੍ਰਿੰਸੀਪਲ ਦੀ ਮੌਤ, ਬੱਚੇ ਦੀ ਦਵਾਈ ਲੈਣ ਜਾ ਰਹੇ ਪਰਿਵਾਰਕ ਮੈਂਬਰ ਵੀ ਹੋਏ ਜ਼ਖ਼ਮੀ

01/20/2023 7:46:24 PM

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਨੈਸ਼ਨਲ ਹਾਈਵੇ ’ਤੇ ਦੋ ਕਾਰਾਂ ਦੇ ਆਪਸ ਵਿਚ ਟਕਰਾਉਣ ਨਾਲ ਇਕ ਵਿਅਕਤੀ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ ਅਤੇ ਦੋਵੇਂ ਪਰਿਵਾਰਾਂ ਦੇ 7 ਜੀਅ ਜ਼ਖ਼ਮੀ ਹੋ ਗਏ। 

ਇਹ ਖ਼ਬਰ ਵੀ ਪੜ੍ਹੋ - ਪਤੀ ਦੇ ਸ਼ੱਕ ਕਾਰਨ ਉਜੜਿਆ ਹੱਸਦਾ-ਵਸਦਾ ਪਰਿਵਾਰ, ਪਤਨੀ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਕਰ 'ਤਾ ਕਤਲ

PunjabKesari

ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਦੇ ਮੁਤਾਬਕ ਅੱਜ ਬਾਅਦ ਦੁਪਹਿਰ ਦੋ ਕਾਰਾਂ ਪਠਾਨਕੋਟ ਸਾਈਡ ਤੋਂ ਬਟਾਲਾ ਵੱਲ ਨੂੰ ਆ ਰਹੀਆਂ ਸਨ। ਜਦੋਂ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਅੱਡਾ ਨੌਸ਼ਹਿਰਾ ਮੱਝਾ ਸਿੰਘ ਕੋਲ ਪਹੁੰਚੀਆਂ ਤਾਂ ਇਥੇ ਬਣੇ ਫਲਾਈਓਵਰ ਤੋਂ ਹੇਠਾਂ ਉੱਤਰਦਿਆਂ ਅਚਾਨਕ ਉਕਤ ਦੋਵੇਂ ਕਾਰਾਂ ਆਪਸ ਵਿਚ ਟਕਰਾਅ ਗਈਆਂ। ਇਹ ਵੀ ਪਤਾ ਲੱਗਾ ਹੈ ਕਿ ਉਕਤ ਕਾਰਾਂ ਵਿਚੋਂ ਇਕ ਕਾਰ ਵਿਚ ਰਾਕੇਸ਼ ਕੁਮਾਰ ਪੁੱਤਰ ਰਾਮ ਪਾਲ ਵਾਸੀ ਧਿਆਨਪੁਰ ਜੋ ਕਿ ਸਰਕਾਰੀ ਸਕੂਲ ਧਿਆਨਪੁਰ ਵਿਖੇ ਪ੍ਰਿੰਸੀਪਲ ਤਾਇਨਾਤ ਸੀ, ਆਪਣੇ ਲੜਕੇ ਅਰੁਣ ਕੁਮਾਰ ਅਤੇ ਹਰਸ਼ਿਤ ਕੁਮਾਰ ਨਾਲ ਬਟਾਲਾ ਨੂੰ ਆ ਰਿਹਾ ਸੀ।

PunjabKesari

ਦੂਜੀ ਕਾਰ ਵਿਚ ਹਰੀ ਕੁਮਾਰ ਪੁੱਤਰ ਰਤਨ ਚੰਦ, ਸੰਜੀਵ ਕੁਮਾਰ ਪੁੱਤਰ ਪਰਸ਼ੋਤਮ ਦਾਸ, ਬੱਬਲੀ ਪਤਨੀ ਸੰਜੀਵ ਕੁਮਾਰ, ਨੈਤਿਕ (10) ਪੁੱਤਰ ਸੰਜੀਵ ਕੁਮਾਰ ਵਾਸੀਆਨ ਮਲਕਪੁਰ ਅਤੇ ਗੁਰਦੇਵ ਕੁਮਾਰ ਪੁੱਤਰ ਧਿਆਨ ਚੰਦ ਵਾਸੀ ਸਰਨਾ ਸਵਾਰ ਸਨ, ਜੋ ਕਿ ਬੱਚੇ ਨੈਤਿਕ ਦੀ ਦਵਾਈ ਲੈਣ ਲਈ ਅੰਮ੍ਰਿਤਸਰ ਨੂੰ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਜ਼ਬਰਦਸਤ ਵਿਚ ਸੀ ਕਿ ਇਸ ਹਾਦਸੇ ਵਿਚ ਰਾਕੇਸ਼ ਕੁਮਾਰ ਦੀ ਮੌਤ ਹੋ ਗਈ। ਜਦਕਿ ਬਾਕੀ ਸਾਰੇ ਜਣੇ ਜ਼ਖਮੀ ਹੋ ਗਏ।

ਇਹ ਖ਼ਬਰ ਵੀ ਪੜ੍ਹੋ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੰਗੀ ਮੁਆਫ਼ੀ, ਕਾਰ ਵਿਚ ਬਿਨਾਂ ਸੀਟ ਬੈਲਟ ਤੋਂ ਬਣਾਈ ਸੀ ਵੀਡੀਓ

ਉੱਧਰ, ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ 108 ਐਂਬੂਲੈਂਸਾਂ ਦੇ ਮੁਲਾਜ਼ਮਾਂ ਨੇ ਤੁਰੰਤ ਉਕਤ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ। ਪੁਲਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਮ੍ਰਿਤਕ ਰਾਕੇਸ਼ ਕੁਮਾਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ। ਖ਼ਬਰ ਲਿਖੇ ਜਾਣ ਤਕ ਪੁਲਸ ਕਾਰਵਾਈ ਜਾਰੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News