ਪਾਕਿ ਦੇ ਕਰਾਚੀ ’ਚ 160 ਰੁਪਏ ਪ੍ਰਤੀ ਕਿਲੋ ਪੁੱਜੀ ਆਟੇ ਦੀ ਕੀਮਤ, ਲੋਕਾਂ ’ਚ ਹਾਹਾਕਾਰ ਮਚੀ

Wednesday, Jul 19, 2023 - 02:56 PM (IST)

ਪਾਕਿ ਦੇ ਕਰਾਚੀ ’ਚ 160 ਰੁਪਏ ਪ੍ਰਤੀ ਕਿਲੋ ਪੁੱਜੀ ਆਟੇ ਦੀ ਕੀਮਤ, ਲੋਕਾਂ ’ਚ ਹਾਹਾਕਾਰ ਮਚੀ

ਅੰਮ੍ਰਿਤਸਰ (ਕੱਕੜ) : ਗਰੀਬੀ ਦੀ ਹੱਦ ’ਤੇ ਪਹੁੰਚ ਚੁੱਕੇ ਪਾਕਿਸਤਾਨ ’ਚ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ’ਚ ਹੋਏ ਵਾਧੇ ਨੇ ਲੋਕਾਂ ’ਚ ਹਾਹਾਕਾਰ ਮਚਾ ਦਿੱਤੀ ਹੈ। ਹਰ ਰੋਜ਼ ਪੈਟਰੋਲ ਅਤੇ ਆਟੇ ਦੀਆਂ ਕੀਮਤਾਂ ’ਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ ਦੇ ਲੋਕ ਕਹਿ ਰਹੇ ਹਨ ਕਿ ਸਾਨੂੰ ਰੋਟੀ ਖਾਣਾ ਵੀ ਨਸੀਬ ਨਹੀਂ ਹੋਵੇਗਾ, ਜਨਤਾ ਦੇ ਇਸ ਬਿਆਨ ਦਾ ਜਵਾਬ ਪਾਕਿਸਤਾਨ ’ਚ ਆਟੇ ਦੀ ਕੀਮਤ ’ਚ ਹੋਏ ਵਾਧੇ ਦੇ ਰੂਪ ’ਚ ਆਇਆ ਹੈ।

ਇਹ ਵੀ ਪੜ੍ਹੋ : ਪੰਜਾਬ ਦਾ ਨਵਾਂ ਕਾਂਗਰਸ ਪ੍ਰਧਾਨ ਬਣਨ ਲਈ ਦੌੜ ਸ਼ੁਰੂ : ਬਿੱਟੂ, ਤਿਵਾੜੀ, ਸਿੱਧੂ, ਰੰਧਾਵਾ ਪ੍ਰਧਾਨਗੀ ਦੀ ਦੌੜ ’ਚ!

ਜਿਸ ਅਧੀਨ ਹੁਣ ਤੱਕ ਕਰਾਚੀ ’ਚ ਸਭ ਤੋਂ ਮਹਿੰਗਾ ਆਟਾ 160 ਰੁਪਏ ਪ੍ਰਤੀ ਕਿਲੋ ਦਰਜ ਕੀਤਾ ਗਿਆ ਅਤੇ ਇਸ ਨਾਲ ਖੰਡ ਦੀ ਕੀਮਤ 150 ਤੋਂ 160 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ, ਜਿਸ ਕਾਰਨ ਲੋਕਾਂ ’ਚ ਹਾਹਾਕਾਰ ਮਚ ਗਈ ਹੈ।

ਇਹ ਵੀ ਪੜ੍ਹੋ : ਅਸੀਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਾਂਗੇ, ਦਿਲ ਜਿੱਤ ਲਿਆ ਤਾਂ ਸੀਟਾਂ ਵੀ ਆ ਜਾਣਗੀਆਂ : ਸੁਨੀਲ ਜਾਖੜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News