ਥਾਣੇ 'ਚ ਫੋਟੋਗ੍ਰਾਫਰ ਨਾਲ ਕੁੱਟਮਾਰ : 3 ਪੁਲਸ ਮੁਲਾਜ਼ਮ ਸਸਪੈਂਡ

06/26/2019 8:09:51 PM

ਸੰਗਰੂਰ (ਯਾਦਵਿੰਦਰ) ਬੇਕਸੂਰ ਲੋਕਾਂ ਦੀ ਨਜਾਇਜ਼ ਕੁੱਟਮਾਰ ਕਰਨ ਚ ਮੋਹਰੀ ਪੰਜਾਬ ਪੁਲਸ ਆਪਣੀ ਛਵੀ ਨੂੰ ਸੁਧਾਰਨ ਦੇ ਵੱਡੇ ਵੱਡੇ ਦਾਅਵੇ ਤਾਂ ਕਰਦੀ ਹੈ ਪਰ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਕਹਾਵਤ ਵਾਂਗ ਬੀਤੀ ਮੰਗਲਵਾਰ ਦੀ ਰਾਤ ਸੰਗਰੂਰ ਪੁਲਸ ਵੱਲੋਂ ਇੱਕ ਫੋਟੋਗ੍ਰਾਫਰ ਦੀ ਥਾਣੇ ਅੰਦਰ ਹੀ ਨਜਾਇਜ਼ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਥਾਣਾ ਸਿਟੀ 1 ਵਿਖੇ ਰਾਤ ਨੂੰ ਇਕ ਮਹਿਲਾ ਔਰਤ ਦੀ ਮਦਦ ਲਈ ਪਹੁੰਚੇ ਇਕ ਪੰਜਾਬੀ ਅਖਬਾਰ ਦੇ ਫੋਟੋ ਗਰਾਫਰ ਨੂੰ ਹੀ ਬੇਰਿਹਮੀ ਨਾਲ ਕੁੱਟਿਆ। ਪੀੜਤ ਮਹਿਲਾ ਦੀ ਉਸ ਦੇ ਨਸ਼ੇੜੀ ਪੁੱਤ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਲਈ ਉਕਤ ਫੋਟੋਗ੍ਰਾਫਰ ਮਦਦ ਮੰਗਣ ਤੇ ਫੋਟੋ ਗਰਾਫਰ ਉਸ ਨੂੰ ਨੇੜੇ ਦੇ ਥਾਣੇ ਵਿਚ ਲੈ ਗਿਆ ਪਰ ਰਾਤ ਨੂੰ ਡਿਊਟੀ ਤੇ ਤਾਇਨਾਤ ਕੁਝ ਪੁਲਸ ਮੁਲਾਜ਼ਮ ਜਿਨ੍ਹਾਂ ਦੀ ਸ਼ਰਾਬ ਪੀਤੀ ਹੋਈ ਦੱਸੀ ਜਾਂਦੀ ਹੈ ਨੇ ਮਹਿਲਾ ਦੀ ਸ਼ਿਕਾਇਤ ਦਰਜ ਕਰਨ ਦੀ ਬਜਾਏ ਫੋਟੋਗ੍ਰਾਫਰ ਨਾਲ ਹੀ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦੀ ਬਹੁਤ ਕੁੱਟਮਾਰ ਕੀਤੀ।
ਉਕਤ ਫੋਟੋ ਗਰਾਫਰ ਦੁਆਰਾ ਕਿਸੇ ਤਰ੍ਹਾਂ ਇਸ ਦੀ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਜਿਸ ਤੇ ਪਰਿਵਾਰ ਦੇ ਮੈਂਬਰ ਤਰੁੰਤ ਥਾਣੇ ਪਹੁੰਚੇ ਪਰ ਥਾਣੇ ਦਾ ਦਰਵਾਜ਼ਾ ਬੰਦ ਮਿਲਿਆ ਤੇ ਦਰਵਾਜ਼ਾ ਵਾਰ ਵਾਰ ਖੜਕਾਉਣ ਤੇ ਅੰਦਰੋਂ ਪੁਲਸ ਕਰਮਚਾਰੀਆਂ ਨੇ ਥਾਣੇ 'ਚ ਕੋਈ ਫੋਟੋਗ੍ਰਾਫਰ ਨਾ ਹੋਣ ਦੀ ਗੱਲ ਕਹਿ ਉਨ੍ਹਾਂ ਨੂੰ ਵਾਪਸ ਘਰ ਜਾਣ ਲਈ ਕਿਹਾ। ਇਸ ਮਾਮਲੇ ਦੀ ਇੱਕ ਪੱਤਰਕਾਰ ਨੂੰ ਭਿਣਕ ਪੈਣ ਤੇ ਉਹ ਤਰੁੰਤ ਥਾਣੇ ਪੁੱਜਾ ਤੇ ਉਸ ਨੇ ਇਸ ਸਾਰੇ ਮਾਮਲੇ ਦੀ ਫੋਨ ਤੇ ਥਾਣਾ ਮੁਖੀ ਨੂੰ ਜਾਣਕਾਰੀ ਦਿੱਤੀ ਤੇ ਥਾਣਾ ਮੁਖੀ ਦੇ ਥਾਣੇ 'ਚ ਪਹੁੰਚਣ ਤੇ ਫੋਟੋਗਰਾਫਰ ਨੂੰ ਨਸ਼ੇ ਚ ਧੁੱਤ ਪੁਲਸ ਮੁਲਾਜ਼ਮਾਂ ਦੇ ਚੁੰਗਲ 'ਚੋਂ ਆਜ਼ਾਦ ਕਰਵਾਇਆ। ਸਵੇਰ ਵੇਲੇ ਇਹ ਮਾਮਲਾ ਸਾਹਮਣੇ ਆਉਣ ਤੇ ਪੱਤਰਕਾਰ ਭਾਈਚਾਰੇ ਨੇ ਇਕੱਠੇ ਹੋ ਕੇ ਉਕਤ ਪੁਲਸੀਆਂ ਗੁੰਡਾਗਰਦੀ ਮਾਮਲੇ ਦੀ ਜੋਰਦਾਰ ਨਿੰਦਿਆ ਕਰਦਿਆਂ ਇਹ ਮਾਮਲਾ ਐੱਸ. ਐੱਸ. ਪੀ. ਸੰਗਰੂਰ ਸੰਦੀਪ ਗਰਗ ਦੇ ਧਿਆਨ 'ਚ ਲਿਆਂਦਾ ਜਿਸ ਤੇ ਐੱਸ. ਐੱਸ. ਪੀ. ਨੇ ਤਰੁੰਤ ਡੀ. ਐਸ. ਪੀ. ਸੰਗਰੂਰ ਸੱਤਪਾਲ ਸ਼ਰਮਾ ਦੀ ਉਕਤ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ। ਦੇਰ ਸ਼ਾਮ ਉਕਤ ਮਾਮਲੇ ਵਿਚ ਐੱਸ. ਐੱਸ. ਪੀ. ਸੰਦੀਪ ਗਰਗ ਨੇ ਫੋਟੋਗ੍ਰਾਫਰ ਦੀ ਨਜਾਇਜ਼ ਕੁੱਟਮਾਰ ਕਰਨ ਵਾਲੇ ਤਿੰਨ ਪੁਲਸ ਮੁਲਾਜ਼ਮ ਨੂੰ ਸਸਪੈਡ ਕਰਕੇ ਅਗਲੀ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ।


satpal klair

Content Editor

Related News