ਦਸੂਹਾ ''ਚ ਪ੍ਰਜਾਈਡਿੰਗ ਅਫ਼ਸਰ ਗੁਰਚਰਨ ਸਿੰਘ ਗਰਮੀ ਕਾਰਨ ਹੋਏ ਬੇਹੋਸ਼, ਹਸਪਤਾਲ ''ਚ ਦਾਖਲ

06/01/2024 3:19:06 PM

ਦਸੂਹਾ (ਝਾਵਰ) - ਦਸੂਹਾ ਵਿਖੇ ਬੂਥ ਨੰਬਰ 60 ਨਗਰ ਕੌਂਸਲ ਪ੍ਰਜਾਈਡਿੰਗ ਅਫ਼ਸਰ ਗੁਰਚਰਨ ਸਿੰਘ ਗਰਮੀ ਕਾਰਨ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਐੱਸ. ਐੱਮ. ਓ. ਡਾਕਟਰ ਜਸਵਿੰਦਰ ਸਿੰਘ ਨੇ ਐਬੂਲੈਂਸ ਭੇਜ ਕੇ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ। ਇਸ ਮੌਕੇ ਐੱਸ. ਡੀ. ਐੱਮ. ਕੰਮ ਰਿਟਰਨਿੰਗ ਅਫਸਰ ਪ੍ਰਦੀਪ ਸਿੰਘ ਬੈਂਸ ਤੁਰੰਤ ਪ੍ਰਜਾਈਡਿੰਗ ਅਫਸਰ ਦੀ ਖ਼ਬਰ ਲੈਣ ਲਈ ਸਿਵਲ ਹਸਪਤਾਲ ਦਸੂਹਾ ਵਿਖੇ ਪਹੁੰਚੇ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ : ਸ੍ਰੀ ਅਨੰਦਪੁਰ ਸਾਹਿਬ ਵਿਖੇ 1 ਵਜੇ ਤੱਕ ਕਰੀਬ 37.43 ਫ਼ੀਸਦੀ ਵੋਟ ਹੋਈ ਪੋਲ

ਪ੍ਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਉਸ ਦੀ ਜਗ੍ਹਾ 'ਤੇ ਤੁਰੰਤ ਬੂਥ ਨੰਬਰ 60 'ਤੇ ਨਵਾਂ ਪ੍ਰਜਾਈਡਿੰਗ ਅਫਸਰ ਲਗਾ ਦਿੱਤਾ ਗਿਆ ਹੈ ਅਤੇ ਚੋਣ ਪ੍ਰਕਿਰਿਆ ਨੂੰ ਜਾਰੀ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਪ੍ਰਜਾਈਡਿੰਗ ਅਫਸਰ ਚੱਬੇਵਾਲ ਦਾ ਹੈ, ਜੋ ਕਿ ਕੋਆਪਰੇਟਿਵ ਬੈਂਕ 'ਚ ਬਤੌਰ ਮੈਨੇਜਰ ਵਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਜਾਈਡਿੰਗ ਅਫਸਰ ਦੀ ਹਾਲਤ ਠੀਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News