ਮੋਦੀ ਤੋਂ ਡਰ ਗਿਆ ਇਮਰਾਨ ਖਾਨ : ਸੁਖਬੀਰ ਬਾਦਲ
Friday, Mar 01, 2019 - 04:16 PM (IST)

ਬੱਸੀ ਪਠਾਣਾਂ/ਫਤਿਹਗੜ੍ਹ ਸਾਹਿਬ, (ਰਾਜਕਮਲ, ਜਗਦੇਵ,ਵਿਪਨ)—ਕੈਪਟਨ ਅਮਰਿੰਦਰ ਸਿੰਘ ਦੁਨੀਆ ਦਾ ਸਭ ਤੋਂ ਘਟੀਆ ਮੁੱਖ ਮੰਤਰੀ ਸਾਬਤ ਹੋਇਆ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਥੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ ਆਯੋਜਿਤ ਵਰਕਰ ਮਿਲਣੀ ਸਮਾਗਮ 'ਚ ਸੈਂਕੜਿਆਂ ਦੀ ਗਿਣਤੀ 'ਚ ਪਹੁੰਚੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੀ।
ਸੁਖਬੀਰ ਨੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਦੀ ਪਾਕਿਸਤਾਨ ਵਲੋਂ ਰਿਹਾਈ ਸਬੰਧੀ ਗੱਲ ਕਰਦਿਆਂ ਕਿਹਾ ਕਿ ਇਹ ਧੜੱਲੇਦਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਬਾਅ ਕਾਰਨ ਹੀ ਸੰਭਵ ਹੋ ਸਕਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੋਦੀ ਤੋਂ ਡਰਦਿਆਂ ਹੀ ਅਭਿਨੰਦਨ ਨੂੰ ਰਿਹਾਅ ਕੀਤਾ ਹੈ ਜੇਕਰ ਕੋਈ ਕਮਜ਼ੋਰ ਪ੍ਰਧਾਨ ਮੰਤਰੀ ਹੁੰਦਾ ਤਾਂ ਸ਼ਾਇਦ ਅਜਿਹਾ ਨਾ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ-ਆਪ ਤੇ ਦੇਸ਼ ਦੀ ਸੁਰੱਖਿਆ ਚਾਹੁੰਦੇ ਹਾਂ ਤਾਂ ਦੇਸ਼ ਦੀ ਸੱਤਾ ਫਿਰ ਤੋਂ ਮੋਦੀ ਨੂੰ ਦੇਣੀ ਹੋਵੇਗੀ, ਕਿਉਂਕਿ ਜੇਕਰ ਗੁਆਂਢੀ ਦੇਸ਼ਾਂ ਦੀ ਦੁਸ਼ਮਣੀ ਦਾ ਜਵਾਬ ਇੱਟ ਨਾਲ ਪੱਥਰ ਨਾਲ ਦੇਣ ਦਾ ਦਮ ਕੋਈ ਰੱਖਦਾ ਹੈ ਤਾਂ ਉਹ ਸਿਰਫ਼ ਮੋਦੀ ਹੈ।
ਅਕਾਲੀ ਦਲ ਪ੍ਰਧਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕਾਂਗਰਸ ਸਰਕਾਰ ਦੀ ਇਕ ਸੋਚੀ-ਸਮਝੀ ਸਾਜ਼ਿਸ਼ ਤੇ ਡਰਾਮਾ ਕਰਾਰ ਦਿੰਦਿਆਂ ਜਿੱਥੇ ਕਾਂਗਰਸ, ਆਪ ਤੇ ਖਹਿਰਾ ਗਰੁੱਪ ਦੀ ਭਰਪੂਰ ਨਿੰਦਾ ਕਰਦਿਆਂ ਉਕਤ ਪਾਰਟੀਆਂ ਨੂੰ ਪੰਜਾਬ ਦੀ ਦੁਸ਼ਮਣ ਦੱਸਿਆ।