ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਪਰਿਵਾਰ ਸਮੇਤ ਇੱਛਾ ਮੌਤ ਦੀ ਮੰਗੀ ਇਜਾਜ਼ਤ

08/04/2020 2:01:29 PM

ਬਠਿੰਡਾ (ਸੁਖਵਿੰਦਰ): ਚੰਡੀਗੜ੍ਹ ਵਾਸੀ ਇਕ ਕੰਪਨੀ ਦੇ ਸੰਚਾਲਕ ਨੇ ਬਠਿੰਡਾ ਸਥਿਤ ਐੱਸ.ਐੱਮ.ਈ.ਐੱਲ. ਰਿਫਾਇਨਰੀ 'ਤੇ 35 ਲੱਖ ਰੁਪਏ ਦਾ ਬਕਾਇਆ ਨਾ ਦੇ ਕੇ ਧੋਖਾਦੇਹੀ ਕਰਨ ਅਤੇ ਪ੍ਰੇਸ਼ਾਨ ਕਰਨ ਦੇ ਮਾਮਲੇ 'ਚ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਪਰਿਵਾਰ ਸਮੇਤ ਇੱਛਾ ਮੌਤ ਦੀ ਮੰਗ ਕੀਤੀ ਹੈ। ਚੰਡੀਗੜ੍ਹ ਵਾਸੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਹੈਲੋ ਇਲੈਕਟ੍ਰਾਨਿਕਸ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਚਲਾਉਂਦਾ ਹੈ, ਜੋ ਰਿਫਾਇਨਰੀ ਨਾਲ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਉਸ ਦਾ ਰਿਫਾਇਨਰੀ ਵੱਲ ਇਕ ਵਰਕ ਆਰਡਰ ਦਾ 35 ਲੱਖ ਰੁਪਏ ਬਕਾਇਆ ਖੜ੍ਹਾ ਹੈ, ਜਿਸ ਨੂੰ ਲੈਣ ਲਈ ਉਹ ਅਧਿਕਾਰੀਆਂ ਦੇ ਚੱਕਰ ਕੱਟ ਰਿਹਾ ਹੈ। ਅਧਿਕਾਰੀ ਕੰਮ ਕਰਨ ਦੇ ਬਦਲੇ 'ਚ ਰਿਸ਼ਵਤ ਦੀ ਮੰਗ ਕਰ ਰਹੇ ਹਨ। ਉਸ ਨੇ ਦੱਸਿਆ ਕਿ ਇਸ ਬਾਰੇ ਉਹ ਕੰਪਨੀ ਦੇ ਮਾਲਕਾਂ ਸਮੇਤ ਪੁਲਸ ਕੋਲ ਵੀ ਸ਼ਿਕਾਇਤ ਕਰ ਚੁੱਕੀ ਹੈ ਪਰ ਉਸ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਉਕਤ ਵਰਕ ਆਰਡਰ ਦੇ ਚੱਕਰ 'ਚ ਉਹ ਆਪਣੀ ਜ਼ਿੰਦਗੀ ਭਰ ਦੀ ਕਮਾਈ ਵੀ ਲੁਟਾ ਚੁੱਕਾ ਹੈ ਅਤੇ ਹੁਣ ਉਸ 'ਤੇ 25 ਲੱਖ ਰੁਪਏ ਕਰਜ਼ਾ ਵੀ ਚੜ੍ਹ ਗਿਆ। ਉਸ ਨੇ ਦੱਸਿਆ ਕਿ ਇਸ ਬਾਰੇ ਮੁੱਖ ਸਕੱਤਰ ਪੰਜਾਬ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਡੀ.ਐੱਸ.ਪੀ. ਤਲਵੰਡੀ ਸਾਬੋ ਨੂੰ ਜਾਂਚ ਸੌਂਪ ਦਿੱਤੀ ਸੀ ਪਰ ਪੁਲਸ ਨੇ ਇਹ ਮਸਲਾ ਦਬਾ ਦਿੱਤਾ। ਹੁਣ ਵੀ ਉਸ ਦੀ ਸ਼ਿਕਾਇਤ ਦੀ ਜਾਂਚ ਐੱਸ.ਪੀ.ਸਪੈਸ਼ਲ ਬ੍ਰਾਂਚ ਬਠਿੰਡਾ ਦੇ ਦਫਤਰ 'ਚ ਪੈਂਡਿੰਗ ਪਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਧੋਖਾਦੇਹੀ ਹੋਈ ਹੈ ਪਰ ਇਨਸਾਫ ਨਹੀਂ ਮਿਲ ਰਿਹਾ। ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਉਨ੍ਹਾਂ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਪੂਰੇ ਪਰਿਵਾਰ ਸਮੇਤ 15 ਅਗਸਤ ਤਕ ਇੱਛਾ ਮੌਤ ਦੀ ਇਜਾਜ਼ਤ ਦਿੱਤੀ ਜਾਵੇ।

ਇਹ ਵੀ ਪੜ੍ਹੋ:  ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੈਪਟਨ 'ਤੇ ਭੜਕੀ ਬੀਬੀ ਜਗੀਰ ਕੌਰ, ਦਿੱਤਾ ਵੱਡਾ ਬਿਆਨ

ਕੀ ਕਹਿੰਦੇ ਹਨ ਰਿਫਾਇਨਰੀ ਅਧਿਕਾਰੀ
ਇਸ ਮਾਮਲੇ 'ਚ ਐੱਚ.ਐੱਮ.ਈ.ਐੱਲ. ਰਿਫਾਇਨਰੀ ਦੇ ਲੋਕ ਸੰਪਰਕ ਅਧਿਕਾਰੀ ਪੰਕਜ ਕੁਮਾਰ ਨੇ ਦੱਸਿਆ ਕਿ ਉਕਤ ਵਿਅਕਤੀ ਵਿਰੁੱਧ ਪੁਲਸ ਨੂੰ ਪਹਿਲਾਂ ਹੀ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ ਕਿਉਂਕਿ ਉਸ ਨੇ ਰਿਫਾਇਨਰੀ ਦੇ ਨਾਲ ਕੀਤਾ ਐਗਰੀਮੈਂਟ ਪੂਰਾ ਨਹੀਂ ਕੀਤਾ, ਜਿੰਨਾ ਇਸ ਕੰਪਨੀ ਨੇ ਕੰਮ ਕੀਤਾ ਸੀ, ਓਨਾ ਪੈਸਾ ਦੇਣ ਨੂੰ ਰਿਫਾਇਨਰੀ ਪ੍ਰਬੰਧਕ ਤਿਆਰ ਹਨ ਪਰ ਉਨ੍ਹਾਂ ਨੇ ਪੈਸਾ ਨਹੀਂ ਲਿਆ। ਕੰਪਨੀ ਸੰਚਾਲਕ ਹੁਣ ਰਿਫਾਇਨਰੀ ਨੂੰ ਬਦਨਾਮ ਕਰਨ 'ਤੇ ਤੁਲੇ ਹੋਏ ਹਨ, ਜਿਸ ਨੂੰ ਲੈ ਕੇ 1 ਅਗਸਤ ਨੂੰ ਦੂਜੀ ਵਾਰ ਪੁਲਸ ਕੋਲ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਿਫਾਇਨਰੀ ਆਪਣੇ ਸੋਸ਼ਲ ਪ੍ਰੋਗਰਾਮ ਤਹਿਤ ਆਸ-ਪਾਸ ਦੇ ਪਿੰਡਾਂ ਦੇ ਬੱਚਿਆਂ ਨੂੰ ਆਤਮ-ਨਿਰਭਰ ਬਣਾਉਣ ਲਈ ਵੱਖ-ਵੱਖ ਤਕਨੀਕੀ ਕੋਰਸ ਦੀ ਟ੍ਰੇਨਿੰਗ ਦਿੰਦਾ ਹੈ, ਜਿਸ ਲਈ ਉਕਤ ਕੰਪਨੀ ਦੇ ਨਾਲ ਕਰਾਰ ਕੀਤਾ ਸੀ ਪਰ ਜਿਨ੍ਹਾਂ ਪਿੰਡਾਂ ਦੇ ਬੱਚਿਆਂ ਲਈ ਉਨ੍ਹਾਂ ਪ੍ਰਵਾਨਗੀ ਦਿੱਤੀ, ਉੱਥੇ ਕੋਈ ਕੰਮ ਨਹੀਂ ਹੋਇਆ ਬਲਕਿ ਕਿਸੇ ਹੋਰ ਵਿਅਕਤੀ ਨੂੰ ਟ੍ਰੇਨਿੰਗ ਦੇ ਕੇ ਉਕਤ ਫਰਮ ਨੇ ਫਰਜ਼ੀ ਬਿੱਲ ਤਿਆਰ ਕੀਤੇ, ਜਿਸ ਕਾਰਣ ਮਾਨਤਾ ਨਹੀਂ।

ਇਹ ਵੀ ਪੜ੍ਹੋ: ਘਰੇਲੂ ਕਲੇਸ਼ ਦੇ ਚੱਲਦਿਆਂ ਵੱਡੇ ਭਰਾ ਵਲੋਂ ਛੋਟੇ ਭਰਾ ਦਾ ਕਤਲ


Shyna

Content Editor

Related News