ਵਿਦਿਆਰਥੀਆਂ ਦੀ ਬਿਹਤਰੀ ਲਈ ਸਿੱਖਿਆ ਦੇ ਖੇਤਰ 'ਚ ਨਵੇਂ ਬਦਲਾਅ ਦੀ ਤਿਆਰੀ

Thursday, Jul 30, 2020 - 03:43 PM (IST)

ਵਿਦਿਆਰਥੀਆਂ ਦੀ ਬਿਹਤਰੀ ਲਈ ਸਿੱਖਿਆ ਦੇ ਖੇਤਰ 'ਚ ਨਵੇਂ ਬਦਲਾਅ ਦੀ ਤਿਆਰੀ

ਲੁਧਿਆਣਾ (ਵਿੱਕੀ) : ਲਗਭਗ 34 ਸਾਲ ਬਾਅਦ ਦੇਸ਼ 'ਚ ਨਵੀਂ ਸਿੱਖਿਆ ਨੀਤੀ ਆਉਣ ਨਾਲ ਸਿੱਖਿਆ ਦੇ ਖੇਤਰ 'ਚ ਨਵੇਂ ਬਦਲਾਅ ਵੀ ਦੇਖਣ ਨੂੰ ਮਿਲਣਗੇ। ਕੇਵਲ ਉੱਚ ਸਿੱਖਿਆ ਹੀ ਨਹੀਂ ਸਗੋਂ ਸਕੂਲੀ ਸਿੱਖਿਆ ਨਾਲ ਜੁੜੇ ਵਿਦਿਆਰਥੀਆਂ ਦੀ ਬਿਹਤਰੀ ਲਈ ਵੀ ਇਸ ਪਾਲਿਸੀ ਵਿਚ ਅਹਿਮ ਫੈਸਲੇ ਲਏ ਗਏ ਹਨ। ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦਾ ਇਹ ਇਕ ਚੰਗਾ ਕਦਮ ਹੈ ਪਰ ਹੁਣ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਐਜੂਕੇਸ਼ਨ ਪਾਲਿਸੀ ਦੀ ਇੰਪਲੀਮੇਨਟੇਸ਼ਨ ਕਰਦੇ ਸਮੇਂ ਕੋਈ ਕਮੀ ਨਾ ਰਹੇ ਤਦ ਭਵਿੱਖ ਵਿਚ ਇਸ ਇਤਿਹਾਸਕ ਬਦਲਾਅ ਦੇ ਚੰਗੇ ਦਿਨ ਸਿੱਖਿਆ ਦੇ ਖੇਤਰ ਵਿਚ ਦੇਖਣ ਨੂੰ ਮਿਲਣਗੇ। ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਸਕੂਲਾਂ 'ਚ ਹੋਣ ਵਾਲੀ ਵਾਧੂ ਕੈਰੀਕੁਲਮ ਗਤੀਵਿਧੀਆਂ ਨੂੰ ਵੀ ਮੇਨ ਕਰੀਕੁਲਮ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ ਗ੍ਰਾਸ ਐਨਰੋਲਮੈਂਟ ਰੇਸ਼ੋ ਨੂੰ 50 ਫੀਸਦੀ ਤਕ ਕਰਨ ਅਤੇ 2035 ਤਕ 3.5 ਕਰੋੜ ਸੀਟਾਂ ਜੋੜਨਾ ਉੱਚ ਸਿੱਖਿਆ 'ਚ ਵਿਦਿਆਰਥੀਆਂ ਦੀ ਰਾਹ ਨੂੰ ਆਸਾਨ ਬਣਾਵੇਗਾ ਜਦੋਕਿ ਦੇਸ਼ ਦੀ ਕੁਲ ਜੀ. ਡੀ. ਪੀ. 'ਚ ਸਿੱਖਿਆ ਦੇ ਖੇਤਰ ਦਾ ਹਿੱਸੇ ਨੂੰ 6 ਫੀਸਦੀ ਤਕ ਲਿਜਾਉਣ ਦਾ ਟੀਚਾ ਆਪਣੇ ਆਪ 'ਚ ਵੱਡਾ ਟੀਚਾ ਹੈ ਅਤੇ ਇਸ ਦੇ ਲਈ ਨਿੱਜੀ ਖੇਤਰ ਨੂੰ ਵੀ ਖੋਲਿਆ ਜਾਵੇਗਾ ਅਤੇ ਸਿੱਖਿਆ 'ਚ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਨਿਵੇਸ਼ ਦੇ ਇਲਾਵਾ ਨਿੱਜੀ ਨਿਵੇਸ਼ ਵੀ ਵੱਧੇਗਾ। ਫਿਲਹਾਲ ਦੇਸ਼ ਦੇ ਕੁਲ ਬਜਟ ਦਾ 3 ਫੀਸਦੀ ਹੀ ਸਿੱਖਿਆ 'ਤੇ ਖਰਚ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਜਲੰਧਰ: PUBG ਨੇ ਤਬਾਹ ਕੀਤਾ ਹੱਸਦਾ-ਖੇਡਦਾ ਪਰਿਵਾਰ, ਜਵਾਨ ਪੁੱਤ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

6ਵੀਂ ਤੋਂ ਹੋਣਗੇ ਵੋਕੇਸ਼ਨਲ ਕੋਰਸ, 10 ਦਿਨ ਦੀ ਹੋਵੇਗੀ ਇੰਟਰਨਸ਼ਿਪ
ਐਜੂਕੇਸ਼ਨ ਪਾਲਿਸੀ 'ਤੇ ਨਜ਼ਰ ਮਾਰੀਏ ਤਾਂ ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਹੁਣ ਦੇਸ਼ ਦਾ ਸਕੂਲੀ ਸਿਲੇਬਸ 12ਵੀਂ ਦੇ ਹਿਸਾਬ ਨਾਲ ਨਹੀਂ ਚੱਲੇਗਾ ਸਗੋਂ ਸਕੂਲੀ ਸਿੱਖਿਆ ਨੂੰ 5+3+3+4 ਫਾਰਮੂਲੇ ਦੇ ਅਧੀਨ ਲਿਆਂਦਾ ਜਾਵੇਗਾ। ਜਿਸ ਵਿਚ ਨਰਸਰੀ ਤੋਂ ਦੂਜੀ ਤੱਕ 5 ਸਾਲਾ, ਤੀਜੀ ਤੋਂ 5ਵੀਂ ਤੱਕ ਤਿੰਨ ਸਾਲਾ, 6ਵੀਂ ਤੋਂ 8ਵੀਂ ਤੱਕ ਤਿੰਨ ਸਾਲਾ ਅਤੇ ਤੇ 9ਵੀਂ ਤੋਂ 12ਵੀਂ ਤੱਕ 4 ਸਾਲਾ ਕਰੀਕੁਲਮ ਦੇ ਅਧੀਨ ਪੜ੍ਹਾਈ ਹੋਵੇਗੀ। 12ਵੀਂ ਦੀ ਬੋਰਡ ਪ੍ਰੀਖਿਆ ਵੀ ਨਵੇਂ ਬਦਲਾਵਾਂ ਨਾਲ ਹੋਵੇਗੀ। 5ਵੀਂ ਕਲਾਸ ਤੱਕ ਬੱਚੇ ਮਾਂ ਬੋਲੀ 'ਚ ਪੜ੍ਹਨਗੇ। ਬਾਕੀ ਵਿਸ਼ੇ ਬੇਸ਼ੱਕ ਉਹ ਇੰਗਲਿਸ਼ ਹੀ ਕਿਉਂ ਨਾ ਹੋਵੇ ਇਕ ਵਿਸ਼ੇ ਤੌਰ 'ਤੇ ਪੜ੍ਹਾਏ ਜਾਣਗੇ। ਉਥੇ 6ਵੀਂ ਕਲਾਸ ਤੋਂ ਹੀ ਸਕੂਲਾਂ 'ਚ ਵੋਕੇਸ਼ਨਲ ਕੋਰਸ ਸ਼ੁਰੂ ਹੋਣ ਨਾਲ 10 ਦਿਨ ਦੀ ਇੰਟਰਨਸ਼ਿਪ ਵੀ ਹੋਵੇਗੀ ਤਾਂ ਬੱਚਿਆਂ ਨੂੰ ਪ੍ਰੈਕਟੀਕਲ ਨਾਲੇਜ ਵੀ ਮਿਲ ਸਕੇ।

PunjabKesari

ਹਾਇਰ ਐਜੂਕੇਸ਼ਨ ਵਿਦਿਆਰਥੀਆਂ ਦੇ ਫਾਇਦੇਮੰਗ ਹੋਵੇਗਾ ਮਲਟੀਪਲ ਐਂਟਰੀ ਅਤੇ ਐਗਜ਼ਿਟ ਸਿਸਟਮ
ਹਾਇਰ ਐਜੂਕੇਸ਼ਨ ਲਈ ਲਾਅ ਅਤੇ ਮੈਡੀਕਲ ਐਜੂਕੇਸ਼ਨ ਨੂੰ ਛੱਡ ਕੇ ਸਿੰਗਲ ਰੈਗੂਲੇਟਰ ਰਹੇਗਾ। ਮਲਟੀਪਲ ਐਂਟਰੀ ਐਗਜ਼ਿਟ ਸਿਸਟਮ ਲਾਗੂ ਕੀਤਾ ਗਿਆ ਹੈ। ਅੱਜ ਦੀ ਵਿਵਸਥਾ ਵਿਚ ਜੇਕਰ 4 ਸਾਲ ਇੰਜੀ. ਪੜ੍ਹਨ ਜਾਂ 6 ਸਮੈਸ਼ਟਰ ਪੜ੍ਹਨ ਬਾਅਦ ਕਿਸੇ ਕਾਰਨਵੱਸ਼ ਅੱਗੇ ਨਹੀਂ ਪੜ੍ਹ ਪਾਉਂਦੇ ਤਾਂ ਕੋਈ ਫਾਇਦਾ ਨਹੀਂ ਹੁੰਦਾ ਪਰ ਮਲਟੀਪਲ ਐਂਟਰੀ ਅਤੇ ਐਗਜ਼ਿਟ ਸਿਸਟਮ ਵਿਚ 1 ਸਾਲ ਤੋਂ ਬਾਅਦ ਸਰਟੀਫਿਕੇਟ, 2 ਸਾਲ ਤੋਂ ਬਾਅਦ ਡਿਪਲੋਮਾ ਅਤੇ 3-4 ਸਾਲ ਦੇ ਬਾਅਦ ਡਿਗਰੀ ਮਿਲ ਜਾਵੇਗੀ। ਵਿਦਿਆਰਥੀਆਂ ਦੇ ਹਿੱਤ 'ਚ ਇਕ ਵੱਡਾ ਫੈਸਲਾ ਹੈ। ਜੋ ਵਿਦਿਆਰਥੀ ਰਿਸਰਚ ਵਿਚ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ 4 ਸਾਲ ਦਾ ਡਿਗਰੀ ਪ੍ਰੋਗਰਾਮ ਹੋਵੇਗਾ, ਜਦਕਿ ਵਿਦਿਆਰਥੀ ਨੌਕਰੀ ਵਿਚ ਜਾਣਾ ਚਾਹੁੰਦੇ ਹਨ, ਉਹ 3 ਸਾਲ ਦਾ ਹੀ ਡਿਗਰੀ ਪ੍ਰੋਗਰਾਮ ਕਰਨਗੇ ਪਰ ਜੋ ਰਿਸਰਚ ਵਿਚ ਜਾਣਾ ਚਾਹੁੰਦੇ ਹਨ, ਉਹ 1 ਸਾਲ ਦੇ ਐੱਮ. ਏ. ਨਾਲ 4 ਸਾਲ ਦੇ ਡਿਗਰੀ ਪ੍ਰੋਗਰਾਮ ਦੇ ਬਾਅਦ ਪੀ. ਐੱਚ. ਡੀ. ਕਰ ਸਕਦੇ ਹਨ। ਇਸ ਦੇ ਲਈ ਐੱਮ.ਫਿਲ. ਦੀ ਲੋੜ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਸਿੱਖ ਗੁਰੂਆਂ ਦੀ ਤੁਲਨਾ ਡੇਰਾ ਸਿਰਸਾ ਮੁਖੀ ਨਾਲ ਕਰਨ 'ਤੇ ਭੜਕੇ ਅਕਾਲੀ, ਥਾਣਾ ਮੁਖੀ ਨੂੰ ਦਿੱਤਾ ਮੈਮੋਰੈਂਡਮ

ਕੇਂਦਰ ਸਰਕਾਰ ਨੇ ਸੰਤੁਲਿਤ ਐਜੂਕੇਸ਼ਨ ਪਾਲਿਸੀ ਬਣਾਈ ਹੈ। ਇਸ ਨਾਲ ਡਰਾਪ ਆਊਟ ਰੇਟ ਘੱਟ ਹੋਵੇਗਾ। ਫਿਜੀਕਸ ਜਾਂ ਬ਼ਿਜ਼ਨੈੱਸ ਸਟੱਡੀ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਆਰਟਸ ਵਿਸ਼ੇ ਪੜ੍ਹਨ ਦਾ ਵਿਕਲਪ ਦਿੱਤਾ ਜਾਣਾ ਵਧੀਆ ਕਦਮ ਹੈ। ਇਸ ਨਾਲ ਵਿਦਿਆਰਥੀਆਂ ਲਈ ਆਰਟਸ ਜਾਂ ਸਾਇੰਸ ਦੇ ਵਿਚਕਾਰ ਕੋਈ ਵੱਖਰਾਪਣ ਨਹੀਂ ਹੋਵੇਗਾ। ਅਧਿਆਪਕਾਂ ਨਾਲ ਮਾਪਿਆਂ ਨੂੰ ਵੀ ਜਾਗਰੂਕ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ। ਐਜੂਕੇਸ਼ਨ ਪਾਲਿਸੀ ਸਿੱਖਿਆ ਦੇ ਨਾਲ ਰਿਸਰਚ ਵਿਚ ਵੀ ਅਸੀਂ ਅੱਗੇ ਆਉਣ ਵਿਚ ਮੱਦਦ ਕਰੇਗੀ। -ਪਿੰ੍ਰ. ਡੀ. ਪੀ. ਗੁਲੇਰੀਆ, ਬੀ. ਸੀ. ਐੱਮ. ਸਕੂਲ

ਨਵੀਂ ਸਿੱਖਿਆ ਨੀਤੀ ਸਵਾਮੀ ਵਿਵੇਕਾਨੰਦ, ਸ੍ਰੀ ਅਰਬਿੰਦੋ ਘੋਸ਼ ਅਤੇ ਗੁਰੂਦੇਵ ਰਵਿੰਦਰ ਨਾਥ ਟੈਗੌਰ ਦੇ ਸਿੱਖਿਆ ਦਰਸ਼ਨ 'ਤੇ ਅਧਾਰਿਤ ਹੈ ਅਤੇ ਜਿਸ ਵਿਚ ਵਿਦਿਆਰਥੀਆਂ ਨੂੰ ਜਿੱਥੋਂ ਤੱਕ ਸੰਭਵ ਹੋਵੇ ਪੂਰੇ ਸਰੋਤਾਂ ਨਾਲ ਗਿਆਨ ਪ੍ਰਾਪਤੀ ਦਾ ਮੌਕਾ ਮਿਲੇਗਾ ਅਤੇ ਵਿਦਿਆਰਥੀਆਂ ਦੇ ਅੰਦਰ ਮੌਜੂਦ ਸਮਰੱਥਾਵਾਂ ਅਤੇ ਪੂਰਨਤਾਵਾਂ ਨੂੰ ਪ੍ਰਗਟ ਕਰਨ ਦਾ ਮਕਸਦ ਹੁਣ ਵਿਦਿਅਕ ਸੰਸਥਾਵਾਂ ਦਾ ਹੋਵੇਗਾ। ਨਵੀਂ ਸਿੱਖਿਆ ਨੀਤੀ 'ਚ ਕਲਾਸ 5ਵੀਂ ਤੱਕ ਸਿੱਖਿਆ ਦਾ ਮਾਧਿਅਮ ਸਿਰਫ ਭਾਸ਼ਾ ਜਾਂ ਸਥਾਨਕ ਭਾਸ਼ਾ ਨੂੰ ਰੱਖਿਆ ਗਿਆ ਹੈ। ਜਿਸ ਨਾਲ ਵਿਦਿਆਰਥੀਆਂ ਨੂੰ ਸਭਿਆਚਾਰਕ ਮੁੱਲਾਂ ਨਾਲ ਜੋੜਿਆ ਜਾ ਸਕੇਗਾ ਕਿਉਂਕਿ ਮੂਲ ਸਿੱਖਿਆ ਕਿਸੇ ਵਿਦੇਸ਼ੀ ਭਾਸ਼ਾ ਵਿਚ ਨਹੀਂ ਦਿੱਤੀ ਜਾ ਸਕਦੀ। ਸਕੂਲ ਸਿੱਖਿਆ ਨੂੰ ਸੋਸ਼ਲ ਵਰਕਰ, ਅਲੁਮਨਾਈ ਅਤੇ ਵਲੰਟੀਅਰਜ਼ ਨਾਲ ਜੋੜ ਕੇ ਸਿੱਖਿਆ ਨੀਤੀ 'ਚ ਇਕ ਨਵਾਂ ਆਯਾਮ ਜੋੜਿਆ ਗਿਆ ਹੈ। -ਡਾ. ਅਸ਼ਵਨੀ ਭੱਲਾ, ਪ੍ਰਧਾਨ ਪੰਜਾਬ ਕਾਮਰਸ ਅਤੇ ਮੈਨੇਜਮੈਂਟ ਐਸੋਸੀਏਸ਼ਨ
 


author

Anuradha

Content Editor

Related News