ਚੰਡੀਗੜ੍ਹ ਪੁੱਜੇ ਹਰਪਾਲ ਚੀਮਾ ਦਾ ਲੋਕਾਂ ਵਲੋਂ ਵਿਰੋਧ
Tuesday, Jun 11, 2019 - 12:56 PM (IST)
ਸੁਨਾਮ ਉਧਮ ਸਿੰਘ ਵਾਲਾ (ਬਾਂਸਲ) : ਇੱਥੋਂ ਦੇ ਭਗਵਾਨਪੁਰਾ ਪਿੰਡ 'ਚ ਬੋਰਵੈੱਲ 'ਚ ਡਿੱਗੇ ਫਤਿਹਵੀਰ ਸਿੰਘ ਨੂੰ ਮੰਗਲਵਾਰ ਸਵੇਰੇ ਬਾਹਰ ਕੱਢ ਲਿਆ ਗਿਆ ਹੈ ਅਤੇ ਪੀ. ਜੀ. ਆਈ. ਡਾਕਟਰਾਂ ਵਲੋਂ ਫਤਿਹਵੀਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਜਦੋਂ ਪੀ. ਜੀ. ਆਈ. 'ਚ ਫਤਿਹਵੀਰ ਦਾ ਪੋਸਟਮਾਰਟਮ ਹੋ ਰਿਹਾ ਸੀ ਤਾਂ ਵਿਰੋਧੀ ਧੀਰ ਦੇ ਨੇਤਾ ਹਰਪਾਲ ਚੀਮਾ ਉੱਥੇ ਹੀ ਮੌਜੂਦ ਸਨ। ਉਨ੍ਹਾਂ ਨੇ ਟਵੀਟ ਕਰਕੇ ਬੱਚੇ ਦੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਕਰਨ ਬਾਰੇ ਗਿਆ। ਤਾਂ ਜੋ ਫਤਿਹਵੀਰ ਦੀ ਮੌਤ ਦਾ ਸਹੀ ਸਮੇਂ ਅਤੇ ਸਹੀ ਦਿਨ ਦਾ ਪਤਾ ਲੱਗ ਸਕੇ।
ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਸਰਕਾਰ ਕੋਲ ਕੋਈ ਵੀ ਮਸ਼ੀਨਰੀ ਨਹੀਂ ਹੈ, ਜੋ ਬੋਰਵੈੱਲ 'ਚ ਫਸੇ ਫਤਿਹਵੀਰ ਨੂੰ ਬਾਹਰ ਕੱਢ ਸਕਦੀ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਇਹ ਮੁੱਦਾ ਵਿਧਾਨ ਸਭਾ ਅਤੇ ਪਾਰਲੀਮੈਂਟ 'ਚ ਜ਼ਰੂਰ ਚੁੱਕਣਗੇ। ਦੂਜੇ ਪਾਸੇ ਲੋਕਾਂ ਵਲੋਂ ਹਰਪਾਲ ਚੀਮਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ 5 ਦਿਨ ਤੱਕ ਕਿੱਥੇ ਸਨ? ਹੁਣ ਉਹ ਇੱਥੇ ਰਾਜਨੀਤੀ ਕਰਨ ਲਈ ਇੱਥੇ ਆ ਗਏ ਹਨ। ਨਾਅਰੇਬਾਜ਼ੀ ਕਰਦੇ ਹੋਏ ਲੋਕਾਂ ਨੇ ਹਰਪਾਲ ਚੀਮਾ ਨੂੰ ਵਾਪਸ ਜਾਣ ਲਈ ਕਿਹਾ।