ਮਾਮਲਾ ਲਟਕਣ ਦੇ ਆਸਾਰ, MP ਪ੍ਰਨੀਤ ਕੌਰ ਨੂੰ ਲੋਕ ਸਭਾ ਦੀ ‘ਪੌੜੀ ਚੜ੍ਹਨੋਂ’ ਰੋਕਣਾ ਔਖਾ!
Sunday, Feb 05, 2023 - 11:23 AM (IST)
ਲੁਧਿਆਣਾ (ਮੁੱਲਾਂਪੁਰੀ) : ਆਲ ਇੰਡੀਆ ਕਾਂਗਰਸ ਕਮੇਟੀ ਤੇ ਪਾਰਟੀ ਵੱਲੋਂ ਹਾਲ ਹੀ ’ਚ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਟਿਆਲਾ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੂੰ ਕਾਂਗਰਸ ਪਾਰਟੀ ਵੱਲੋਂ ਮੁਅੱਤਲ ਕਰਨ ਦੀਆਂ ਖ਼ਬਰਾਂ ਅਤੇ 2 ਦਿਨ ’ਚ ਨੋਟਿਸ ਜਾਰੀ ਕਰ ਕੇ ਕੀਤੀ ਜਵਾਬਤਲਬੀ ਨੂੰ ਲੈ ਕੇ ਰਾਜਸੀ ਹਲਕਿਆਂ ’ਚ ਮਹਾਰਾਣੀ ਦੀ ਮੈਂਬਰ ਤੋਂ ਬਰਖ਼ਾਸਤਗੀ ਨੇ ਕਈ ਤਰ੍ਹਾਂ ਦੀਆਂ ਚਰਚਾਵਾਂ ਛੇੜ ਦਿੱਤੀਆਂ ਹਨ। ਜਿਨ੍ਹਾਂ ਸਬੰਧੀ ਇਕ ਸਿਆਣੇ ਅਤੇ ਸੁਲਝੇ ਹੋਏ ਸਿਆਸਤਦਾਨ ਨੇ ਦੱਸਿਆ ਕਿ ਮਹਾਰਾਣੀ ਪ੍ਰਨੀਤ ਕੌਰ ਦੀ ਲੋਕ ਸਭਾ ਤੋਂ ਮੈਂਬਰੀ ਜਲਦ ਖ਼ਤਮ ਨਹੀਂ ਹੋਵੇਗੀ।
ਇਹ ਵੀ ਪੜ੍ਹੋ- ਫਿਰੋਜ਼ਪੁਰ ਪਹੁੰਚੇ ਰਾਜਪਾਲ ਪੁਰੋਹਿਤ ਨੇ ਨਸ਼ਿਆਂ 'ਤੇ ਜਤਾਈ ਚਿੰਤਾ, ਖ਼ਾਲਿਸਤਾਨ ਤੇ SYL ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਭਾਵੇਂ ਕਾਂਗਰਸ ਪਾਰਟੀ ਵਿਚੋਂ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ ਅਤੇ ਮਹਾਰਾਣੀ ਪਾਰਟੀ ਵੱਲੋਂ ਭੇਜੀ ਚਿੱਠੀ ਦਾ ਜਵਾਬ ਵੀ ਦੇ ਦੇਣਗੇ ਪਰ ਫਿਰ ਵੀ ਕਾਂਗਰਸ ਜੇਕਰ ਨਾ ਸੰਤੁਸ਼ਟ ਹੋਈ ਤਾਂ ਮਹਾਰਾਣੀ ਆਜ਼ਾਦ ਸੰਸਦ ਲੋਕ ਸਭਾ ਮੈਂਬਰ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਆਜ਼ਾਦ ਤੌਰ ’ਤੇ ਵੱਖਰੀ ਸੀਟ ਅਲਾਟ ਕੀਤੀ ਜਾ ਸਕਦੀ ਹੈ। ਪਰ ਕਾਂਗਰਸ ਪਾਰਟੀ ਲੋਕ ਸਭਾ ਸਪੀਕਰ ਕੋਲ ਕਾਰਵਾਈ ਆਰੰਭਣ ਲਈ ਚਾਰਾਜ਼ੋਈ ਵੱਲ ਕਦਮ ਵਧਾ ਸਕਦੀ ਹੈ ਪਰ ਇਹ ਮਾਮਲਾ ਤਰੀਕਾਂ ਪੈਣ ਕਾਰਨ ਲੰਬਾ ਸਮਾਂ ਲਟਕਣ ਦੇ ਆਸਾਰ ਵੀ ਬਣ ਸਕਦੇ ਹਨ ਅਤੇ ਮਹਾਰਾਣੀ ਲੋਕ ਸਭਾ ਦੀ ਮੈਂਬਰੀ ’ਤੇ ਟਿਕੇ ਰਹਿਣਗੇ।
ਇਹ ਵੀ ਪੜ੍ਹੋ- ਕੈਨੇਡਾ ਬੈਠੇ ਗੈਂਗਸਟਰ ਅਰਸ਼ ਡਾਲਾ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, ਜ਼ਬਤ ਕੀਤੀ ਜਾਵੇਗੀ ਜਾਇਦਾਦ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।