ਪ੍ਰੇਮਾ ਤੇ ਗੌਂਡਰ ਤੋਂ ਬਾਅਦ ਹੁਣ ''ਬੀ'' ਕੈਟਾਗਰੀ ਗੈਂਗਸਟਰਾਂ ਦੀ ਲਿਸਟ ਖਾਲੀ

Tuesday, Jan 30, 2018 - 05:35 AM (IST)

ਪ੍ਰੇਮਾ ਤੇ ਗੌਂਡਰ ਤੋਂ ਬਾਅਦ ਹੁਣ ''ਬੀ'' ਕੈਟਾਗਰੀ ਗੈਂਗਸਟਰਾਂ ਦੀ ਲਿਸਟ ਖਾਲੀ

ਜਲੰਧਰ, (ਬੁਲੰਦ)— ਬੀਤੇ ਦਿਨੀਂ ਪੰਜਾਬ ਪੁਲਸ ਤੇ ਰਾਜਸਥਾਨ ਪੁਲਸ ਨੇ ਇਕ ਐਨਕਾਊਂਟਰ ਵਿਚ ਦੋ ਵੱਡੇ ਗੈਂਗਸਟਰਾਂ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਨੂੰ ਮਾਰ ਕੇ ਜਿੱਥੇ ਪੰਜਾਬ ਵਿਚ ਗੈਂਗਸਟਰ ਲਾਬੀ ਵਿਚ ਖੌਫ ਪੈਦਾ ਕੀਤਾ ਹੈ, ਉਥੇ ਜਲੰਧਰ ਪੁਲਸ ਕਮਿਸ਼ਨਰੇਟ ਦੀ ਇਕ ਹੋਰ 'ਬੀ' ਕੈਟਾਗਰੀ ਦੇ ਗੈਂਗਸਟਰਾਂ ਦੀ ਲਿਸਟ ਹੁਣ ਖਾਲੀ ਹੋ ਗਈ ਹੈ। ਮਾਮਲੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀ. ਸੀ. ਪੀ. ਰਾਜਿੰਦਰ  ਸਿੰਘ ਕੋਲੋਂ  ਜਦੋਂ ਪੁੱਛਿਆ ਗਿਆ ਕਿ ਜਲੰਧਰ ਪੁਲਸ ਦੀ ਸੂਚੀ ਵਿਚ 'ਏ' ਤੇ 'ਬੀ' ਕੈਟਾਗਰੀ ਦੇ ਕਿੰਨੇ ਗੈਂਗਸਟਰ ਬਾਕੀ ਹਨ ਤਾਂ ਉਨ੍ਹਾਂ ਦੱਸਿਆ ਕਿ ਜਲੰਧਰ ਪੁਲਸ ਦੀ ਸੂਚੀ ਵਿਚ ਪ੍ਰੇਮਾ ਲਾਹੌਰੀਆ ਹੀ 'ਏ' ਤੇ 'ਬੀ' ਕੈਟਾਗਰੀ ਦਾ ਗੈਂਗਸਟਰ ਸੀ, ਜਿਸ ਦੇ ਐਨਕਾਊਂਟਰ ਤੋਂ ਬਾਅਦ ਹੁਣ ਕੋਈ ਗੈਂਗਸਟਰ ਜਲੰਧਰ ਪੁਲਸ ਦੀ ਲਿਸਟ ਵਿਚ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੁਲਸ ਬਾਰੇ ਅਜਿਹੀਆਂ ਅਫਵਾਹਾਂ ਉਡਾਉਣਾ ਕਿ ਛੋਟੇ ਅਪਰਾਧ ਦੇ ਕੇਸਾਂ ਵਿਚ ਜਾਣਬੁੱਝ ਕੇ ਪਾਊਡਰ ਪਾਇਆ ਜਾਂਦਾ ਹੈ, ਬਿਲਕੁਲ ਗਲਤ ਹਨ। ਉਨ੍ਹਾਂ ਕਿਹਾ ਕਿ ਜਿਸ ਸਮੱਗਲਰ ਕੋਲੋਂ ਜੋ ਨਸ਼ਾ ਮਿਲਦਾ ਹੈ, ਉਸਦੇ ਆਧਾਰ 'ਤੇ ਹੀ ਪਤਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੁਦ ਵਿਚ ਸੁਧਾਰ ਲਿਆਉਣਾ ਚਾਹੀਦਾ ਹੈ ਤੇ ਅਪਰਾਧਿਕ ਰਸਤੇ 'ਤੇ ਜਾਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਅਪਰਾਧੀ ਨਸ਼ੇ ਦੇ ਆਦੀ ਲੋਕ ਅਪਰਾਧ ਤੇ ਨਸ਼ਾ ਤਿਆਗ ਕੇ ਮੁੱਖ ਧਾਰਾ ਵਿਚ ਆਉਣਾ ਚਾਹੁੰਦੇ ਹਨ, ਲੋਕਾਂ ਤੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।  ਉਨ੍ਹਾਂ ਕਿਹਾ ਕਿ ਇਹ ਸਮਾਜ ਸਾਡਾ ਤੇ ਸਾਨੂੰ ਇਸਨੂੰ ਅਪਰਾਧ ਮੁਕਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।


Related News