ਜਾਣੋਂ ਅਕਾਲੀ ਆਗੂ ਚੰਦੂਮਾਜਰਾ ਨੇ ਨਵਜੋਤ ਸਿੱਧੂ ਨੂੰ ਕਿਵੇਂ ਲਾਏ ਰਗੜੇ

Wednesday, Dec 05, 2018 - 01:48 PM (IST)

ਜਾਣੋਂ ਅਕਾਲੀ ਆਗੂ ਚੰਦੂਮਾਜਰਾ ਨੇ ਨਵਜੋਤ ਸਿੱਧੂ ਨੂੰ ਕਿਵੇਂ ਲਾਏ ਰਗੜੇ

ਨਵੀਂ ਦਿੱਲੀ/ਚੰਡੀਗੜ੍ਹ : ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਖੂਬ ਰਗੜੇ ਲਾਏ ਹਨ। ਉਨ੍ਹਾਂ ਨੇ ਸਿੱਧੂ ਨੂੰ 'ਕੈਪਟਨ' ਵਾਲੇ ਬਿਆਨ 'ਤੇ ਘੇਰਦਿਆਂ ਕਿਹਾ ਕਿ ਜਿਹੜਾ ਮੰਤਰੀ ਆਪਣੇ ਮੁੱਖ ਮੰਤਰੀ ਨੂੰ ਕੈਪਟਨ ਨਹੀਂ ਮੰਨ ਰਿਹਾ, ਉਸ ਨੂੰ ਕੈਪਟਨ ਆਪਣੀ ਕੈਬਨਿਟ 'ਚ ਕਿਵੇਂ ਰੱਖ ਸਕਦੇ ਹਨ। ਨਵਜੋਤ ਸਿੱਧੂ ਦੇ ਪਾਕਿਸਤਾਨ ਜਾਣ ਬਾਰੇ ਬੋਲਦਿਆਂ ਚੰਦੂਮਾਜਰਾ ਨੇ ਕਿਹਾ ਕਿ ਸਿੱਧੂ ਨੇ ਪਾਕਿ ਜਾ ਕੇ ਆਪਣੇ ਦੇਸ਼ ਨੂੰ ਬਦਨਾਮ ਕਰਨ ਦਾ ਕੰਮ ਕੀਤਾ ਹੈ ਅਤੇ ਉਹ ਪਾਕਿਸਤਾਨ ਦੀ ਵਕਾਲਤ ਕਰ ਰਹੇ ਹਨ। ਚੰਦੂਮਾਜਰਾ ਨੇ ਕਿਹਾ ਕਿ ਜੇਕਰ ਕੈਪਟਨ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਸਿੱਧੂ ਨੂੰ ਵੀ ਪਾਕਿ ਨਹੀਂ ਜਾਣਾ ਚਾਹੀਦਾ ਸੀ ਪਰ ਸਿੱਧੂ ਆਪਣੀ ਦੋਸਤੀ ਨਿਭਾਉਣ ਖਾਤਰ ਪਾਕਿਸਤਾਨ ਗਏ। ਇਸ ਤੋਂ ਇਲਾਵਾ ਚੰਦੂਮਾਜਰਾ ਨੇ ਪਾਰਟੀ ਬਾਰੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅਕਾਲੀ ਦਲ ਨਾਲ ਜੁੜੇ ਹਨ, ਉਨ੍ਹਾਂ ਨੂੰ ਪਾਰਟੀ ਨਾਲ ਖੜ੍ਹੇ ਹੋਣਾ ਚਾਹੀਦਾ ਹੈ।


author

Babita

Content Editor

Related News