ਪੰਜਾਬ ਦੇ ਹਾਲਾਤ ''ਤੇ ਚੰਦੂਮਾਜਰਾ ਨੇ ਕੈਪਟਨ ਨੂੰ ਦੱਸਿਆ ''ਲਾਪਰਵਾਹ''

Thursday, Jul 18, 2019 - 04:22 PM (IST)

ਪੰਜਾਬ ਦੇ ਹਾਲਾਤ ''ਤੇ ਚੰਦੂਮਾਜਰਾ ਨੇ ਕੈਪਟਨ ਨੂੰ ਦੱਸਿਆ ''ਲਾਪਰਵਾਹ''

ਨਵੀਂ ਦਿੱਲੀ/ਜਲੰਧਰ : ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੇ ਮਾੜੇ ਹਾਲਾਤ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਉਨ੍ਹਾਂ ਨੂੰ ਲਾਪਰਵਾਹ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਬਾਰਸ਼ ਦੇ ਚੱਲਦਿਆਂ ਪਾਣੀ-ਪਾਣੀ ਹੋਇਆ ਹੈ ਅਤੇ ਕੈਪਟਨ ਹੁਣ ਨੀਂਦ ਤੋਂ ਜਾਗੇ ਹਨ, ਜਦੋਂ ਕਿ ਪਹਿਲਾਂ ਉਨ੍ਹਾਂ ਨੂੰ ਪੰਜਾਬ ਦੀ ਯਾਦ ਨਹੀਂ ਆਈ। ਉਨ੍ਹਾਂ ਕਿਹਾ ਕਿ ਮਾਨਸੂਨ ਸੀਜ਼ਨ ਨਾਲ ਨਜਿੱਠਣ 'ਚ ਕੈਪਟਨ ਪੂਰੀ ਤਰ੍ਹਾਂ ਫੇਲ ਹੋਏ ਹਨ।

ਉਨ੍ਹਾਂ ਕਿਹਾ ਕਿ ਮੀਂਹ ਪੈਣ ਕਾਰਨ ਬਠਿੰਡਾ, ਸੰਗਰੂਰ ਸਮਤੇ ਕਈ ਸ਼ਹਿਰਾਂ ਦਾ ਬੁਰਾ ਹਾਲ ਹੈ ਪਰ ਕੈਪਟਨ ਵਲੋਂ ਜ਼ਿਲਾ ਪ੍ਰਸ਼ਾਸਨਾਂ ਨੂੰ ਦੇਰੀ ਨਾਲ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਨਸ਼ਿਆਂ ਨੂੰ ਲੈ ਕੇ ਵੀ ਉਨ੍ਹਾਂ ਨੇ ਕੈਪਟਨ 'ਤੇ ਨਿਸ਼ਾਨੇ ਲਾਏ। ਉਨ੍ਹਾਂ ਕਿਹਾ ਕਿ ਸੂਬੇ 'ਚ ਨਸ਼ਿਆਂ ਦਾ ਕਾਰੋਬਾਰ ਬਹੁਤ ਵੱਧ ਰਿਹਾ ਹੈ ਅਤੇ ਇਹ ਕੈਪਟਨ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ। 


author

Babita

Content Editor

Related News