ਜਦੋਂ ਅਕਾਲੀ ਆਗੂ ਚੰਦੂਮਾਜਰਾ ਨੂੰ ਭੁੱਲੀ ''ਗੁਰਬਾਣੀ'' ਦੀ ਤੁੱਕ... (ਵੀਡੀਓ)

Wednesday, Mar 13, 2019 - 11:15 AM (IST)

ਰੋਪੜ : ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਗੁਰਬਾਣੀ ਦੀ ਤੁਕ ਨੂੰ ਆਪਣੇ ਭਾਸ਼ਣ ਦੌਰਾਨ ਤੋੜ-ਮਰੋੜ ਕੇ ਪੇਸ਼ ਕਰਨ ਦਾ ਮਾਮਲਾ ਚਰਚਾ 'ਚ ਹੈ। ਜਾਣਕਾਰੀ ਮੁਤਾਬਕ ਚੰਦੂਮਾਜਰਾ ਨੇ ਇੱਥੇ ਇਕ ਸਿਆਸੀ ਪ੍ਰੋਗਰਾਮ ਦੌਰਾਨ ਆਪਣੇ ਗੁਣ ਦੱਸਣ ਲਈ ਗੁਰੂ ਸਾਹਿਬ ਦੀ ਤੁਕ ''ਸਾਂਝ ਕਰੂਜੇ ਗੁਣਹ, ਕੇਰੀ ਛੋਡਿ ਅਵਗਣ ਚੱਲੀਏ'' ਦਾ ਇਸਤੇਮਾਲ ਕੀਤਾ ਪਰ ਡਾ. ਚੀਮਾ ਤੇ ਆਪਣੀ ਤਾਰੀਫ ਕਰਦਿਆਂ ਚੰਦੂਮਾਜਰਾ ਨੇ ਤੁਕ ਨੂੰ ਗਲਤ ਬੋਲ ਦਿੱਤਾ, ਹਾਲਾਂਕਿ ਸਟੇਜ 'ਤੇ ਬੈਠੇ ਬਾਕੀ ਲੋਕਾਂ ਨੇ ਚੰਦੂਮਾਜਰਾ ਦੀ ਗਲਤੀ ਨੂੰ ਠੀਕ ਕੀਤਾ, ਜਿਸ ਤੋਂ ਬਾਅਦ ਚੰਦੂਮਾਜਰਾ ਨੇ ਗਲਤੀ ਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ।

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਕਿਸੇ ਨੇਤਾ ਨੇ ਗੁਰਬਾਣੀ ਦੀ ਤੁੱਕ ਤੋੜ-ਮਰੋੜ ਕੇ ਪੇਸ਼ ਕੀਤੀ ਹੋਵੇ, ਸਗੋਂ ਇਸ ਤੋਂ ਪਹਿਲਾਂ ਵੀ ਕਈ ਨੇਤਾ ਅਜਿਹਾ ਕਰ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਚੰਦੂਮਾਜਰਾ 'ਤੇ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ।


author

Babita

Content Editor

Related News