ਪ੍ਰੇਮ ਨਗਰ ਕੰਟੇਨਮੈਂਟ ਜੋਨ ਘੋਸ਼ਿਤ, ਆਉਣ ਜਾਉਣ ''ਤੇ ਲੱਗੀ ਪਾਬੰਦੀ

Sunday, Jun 14, 2020 - 11:07 PM (IST)

ਪ੍ਰੇਮ ਨਗਰ ਕੰਟੇਨਮੈਂਟ ਜੋਨ ਘੋਸ਼ਿਤ, ਆਉਣ ਜਾਉਣ ''ਤੇ ਲੱਗੀ ਪਾਬੰਦੀ

ਲੁਧਿਆਣਾ,(ਸਹਿਗਲ)- ਸਥਾਨਕ ਪ੍ਰੇਮ ਨਗਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ 'ਤੇ ਜ਼ਿਲਾ ਪ੍ਰਸਾਸ਼ਨ ਨੇ ਉਸਨੂੰ ਕੰਟੇਨਮੈਂਟ ਜੋਨ ਘੋਸ਼ਿਤ ਕਰ ਦਿੱਤਾ ਹੈ। ਇਸ ਤੋਂ ਪਹਿਲਾ ਛਾਉਣੀ ਮੁਹੱਲਾ ਮਾਲਾ ਅਤੇ ਇਸਲਾਮਗੰਜ ਨੂੰ ਕੰਟੇਨਮੈਂਟ ਜੋਨ ਬਣਾਇਆ ਜਾ ਚੁੱਕਾ ਹੈ। ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਪ੍ਰੇਮ ਨਗਰ ਵਿਚ ਕੋਰੋਨਾ ਪੀੜਤਾਂ ਦੀ ਮੌਜੂਦਗੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਖੇਤਰ ਵਿਚ ਹੁਣ ਤੱਕ 18 ਮਰੀਜ ਸਾਹਮਣੈ ਆ ਚੁਕੇ ਹੈ। ਜ਼ਿਲਾ ਸਿਹਤ ਪ੍ਰਸਾਸ਼ਨ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਖੇਤਰ ਨੂੰ ਇਕ ਨਿਯੰਤਰਨ ਖੇਤਰ ਘੋਸ਼ਿਤ ਕਰਨ ਦੇ ਬਾਅਦ ਕੇਵਲ ਐਂਮਰਜੈਂਸੀ ਮੈਡੀਕਲ ਸੇਵਾਵਾਂ ਅਤੇ ਹੋਰ ਜ਼ਰੂਰੀ ਕਾਰਜਾਂ ਨੂੰ ਖੇਤਰਾਂ 'ਚ ਖੋਲਿਆ ਜਾਵੇਗਾ ਜਦਕਿ ਖੇਤਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਵਿਭਾਗ ਦੀਆਂ ਟੀਮਾਂ ਡੋਰ ਟੂ ਡੋਰ ਸਰਵੇ ਕਰਨਗੀਆਂ ਤਾਂ ਕਿ ਸ਼ੱਕੀ ਅਤੇ ਪੀੜਤ ਰੋਗੀਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ ਵਿਚ ਸ਼ੁਰੂ ਕੀਤਾ ਜਾ ਸਕੇ। ਵਰਨਣਯੋਗ ਹੈ ਕਿ ਕੋਵਿਡ-19 ਦੇ ਨਿਯਮਾਂ ਦੇ ਅਨੁਸਾਰ ਜਿਸ ਖੇਤਰ ਵਿਚ 15 ਤੋਂ ਜ਼ਿਆਦਾ ਮਰੀਜ ਸਾਹਮਣੇ ਆਉਂਦੇ ਹਨ। ਉਸਨੂੰ ਕੰਟੇਨਮੈਂਟ ਖੇਤਰ ਘੋਸ਼ਿਤ ਕੀਤਾ ਜਾਂਦਾ ਹੈ। ਦਯਾਨੰਦ ਹਸਪਤਾਲ ਵਿਚ ਕੋਰੋਨਾ ਵਾਇਰਸ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨਾਂ ਵਿਚ 64 ਸਾਲਾ ਮਹਿਲਾ ਲੁਧਿਆਣਾ ਦੀ ਰਹਿਣ ਵਾਲੀ ਹੈ ਜਦਕਿ 60 ਸਾਲਾ ਪੁਰਸ਼ ਸੰਗਰੂਰ ਦਾ 72 ਸਾਲਾ ਬਜ਼ੁਰਗ ਅਮ੍ਰਿਤਸਰ ਦਾ ਰਹਿਣ ਵਾਲਾ ਹੈ। ਜੋ ਇਥੇ ਇਲਾਜ ਦੇ ਲਈ ਭਰਤੀ ਹੈ। ਇਸਦੇ ਇਲਾਵਾ ਲੁਧਿਆਣਾ ਦੇ ਅਧੀਨ ਆਉਂਦੇ ਪਿੰਡ ਮਨਸੂਰਾਂ ਦਾ 25 ਸਾਲਾ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।ਰਾਤ 10 ਵਜੇ ਤੱਕ ਆਈ ਮਰੀਜਾਂ ਦੀ ਰਿਪੋਰਟ ਪੰਜਾਬ ਸਰਕਾਰ ਵਲੋਂ ਹਰ ਜ਼ਿਲੇ ਦੇ ਕੋਰੋਨਾ ਵਾਇਰਸ ਸਬੰਧੀ ਟੈਸਟਿੰਗ ਦੇ ਟਾਰਗੇਟ ਵਧਾਉਣ 'ਤੇ ਸਰਕਾਰੀ ਲੈਬ 'ਤੇ ਵੀ ਕੰਮ ਦਾ ਬੋਝ ਵਧ ਗਿਆ ਹੈ। ਜਿਸਦੇ ਕਾਰਨ ਸੈਂਪਲ ਦੀ ਰਿਪੋਰਟ ਆਉਣ ਵਿਚ ਦੇਰੀ ਹੋ ਰਹੀ ਹੈ। ਇਸ ਤਰਾਂ ਦੀ ਉਦਾਹਰਨ ਅੱਜ ਇਥੇ ਦੇਖਣ ਨੂੰ ਮਿਲੀ। ਜਦ ਰਾਤ 10 ਵਜੇ ਤੱਕ ਜੀ.ਐੱਮ.ਸੀ ਪਟਿਆਲਾ ਤੋਂ ਸੈਂਪਲਾਂ ਦੀ ਕੋਈ ਰਿਪੋਰਟ ਸਿਵਲ ਸਰਜਨ ਦਫਤਰ ਵਿਚ ਨਹੀਂ ਪੁੱਜੀ।


author

Bharat Thapa

Content Editor

Related News