ਦੇਸ਼ ''ਚ 12 ਫੀਸਦੀ ਗਰਭਵਤੀ ਔਰਤਾਂ ਨੂੰ ਸ਼ੂਗਰ ਦਾ ਖਤਰਾ

Thursday, Nov 22, 2018 - 12:25 PM (IST)

ਦੇਸ਼ ''ਚ 12 ਫੀਸਦੀ ਗਰਭਵਤੀ ਔਰਤਾਂ ਨੂੰ ਸ਼ੂਗਰ ਦਾ ਖਤਰਾ

ਲੁਧਿਆਣਾ (ਸਹਿਗਲ) : ਭਾਰਤ ਨੂੰ ਸ਼ੂਗਰ ਦੇ ਮਾਮਲੇ 'ਚ ਵਿਸ਼ਵ ਦੀ ਰਾਜਧਾਨੀ ਦੇ ਰੂਪ 'ਚ ਦੇਖਿਆ ਜਾਣ ਲੱਗਾ ਹੈ ਪਰ ਇਸ ਮਹਾਮਾਰੀ ਨੂੰ ਰੋਕਿਆ ਜਾ ਸਕਦਾ ਹੈ। ਅਕਸਰ ਇਹ ਦੇਖਣ 'ਚ ਆਇਆ ਹੈ ਕਿ ਕਈ ਔਰਤਾਂ ਨੂੰ ਗਰਭ ਅਵਸਥਾ 'ਚ ਸ਼ੂਗਰ ਹੋ ਗਈ ਪਰ ਡਲਿਵਰੀ ਤੋਂ ਬਾਅਦ ਆਪਣੇ ਆਪ ਠੀਕ ਹੋ ਗਈ। ਮਾਹਰਾਂ ਦਾ ਮੰਨਣਾ ਹੈ ਕਿ ਇਹ ਇਸ ਗੱਲ ਦਾ ਸੰਕੇਤ ਹੈ ਕਿ ਆਉਣ ਵਾਲੇ ਸਮੇਂ 'ਚ ਉਕਤ ਔਰਤਾਂ ਸ਼ੂਗਰ ਤੋਂ ਪੀੜਤ ਹੋ ਸਕਦੀਆਂ ਹਨ। ਹਾਲਾਂਕਿ ਇਕ ਖੋਜ ਵਿਚ ਇਹ ਸਾਬਤ ਵੀ ਹੋਇਆ ਹੈ ਕਿ ਇਸ ਤਰ੍ਹਾਂ ਦੀਆਂ ਔਰਤਾਂ 'ਚ  12 ਫੀਸਦੀ ਨੂੰ  ਸ਼ੂਗਰ ਤੋਂ ਪੀੜਤ ਹੁੰਦੇ ਦੇਖਿਆ ਗਿਆ। 
ਰਹਿਣ-ਸਹਿਣ ਨਾਲ ਹੁੰਦਾ ਹੈ ਜੀਨਜ਼ 'ਚ ਬਦਲਾਅ  
ਆਪਣੇ ਜੀਵਨ ਕਾਲ 'ਚ ਰਹਿਣ-ਸਹਿਣ, ਖਾਣ-ਪੀਣ ਤੇ ਕਸਰਤ ਦਾ ਅਸਰ ਜੀਨਜ਼ 'ਤੇ ਵੀ ਹੁੰਦਾ ਹੈ। ਇਸ ਦੇ ਇਲਾਵਾ ਬੀਮਾਰੀਆਂ ਦਾ ਆਉਣਾ ਜੀਨਜ਼ 'ਤੇ ਆਪਣੀ ਛਾਪ ਛੱਡ ਦਿੰਦਾ ਹੈ। ਇਹ ਵੀ ਖੋਜ ਕੀਤੀ ਜਾ ਰਹੀ ਹੈ ਕਿ ਵਾਤਾਵਰਣ ਦਾ ਬੀਮਾਰੀਆਂ ਫੈਲਣ 'ਚ ਹੋਰ ਕਾਰਨਾਂ ਤੋਂ ਇਲਾਵਾ ਕਿੰਨਾ ਵੱਡਾ ਰੋਲ ਹੈ। ਇਸ ਤੋਂ ਆਉਣ ਵਾਲੇ ਸਮੇਂ 'ਚ ਸ਼ੂਗਰ ਤੇ ਕਣਕ ਤੋਂ ਅਲਰਜੀ ਵਰਗੀਆਂ ਬੀਮਾਰੀਆਂ ਨੂੰ ਸਮਝਣ 'ਚ ਮਦਦ ਮਿਲੇਗੀ। 
ਸ਼ੂਗਰ ਦੇ ਪ੍ਰਮੁੱਖ 3 ਲੱਛਣ  
ਪਿਆਸ ਤੇ ਭੁੱਖ ਜ਼ਿਆਦਾ ਲੱਗਣਾ 
ਸਰੀਰਕ ਵਜ਼ਨ ਘੱਟ ਹੁੰਦਾ ਜਾਣਾ
ਰਾਤ ਨੂੰ ਪਿਸ਼ਾਬ ਦੇ ਲਈ ਵਾਰ ਵਾਰ ਉੱਠਣਾ 
ਚਾਰ ਗੱਲਾਂ ਦਾ ਰੱਖੋ ਧਿਆਨ  
ਅਨੁਸ਼ਾਸਤਮਕ ਤੇ ਨਿਯਮਤ ਹੋਣ ਰੋਜ਼ਾਨਾ ਦੇ ਕਾਰਜ 
ਭਾਰ ਘੱਟ ਕਰੋ, ਕਸਰਤ, ਸੈਰ, ਯੋਗ ਐਰੋਬਿਕਸ ਆਦਿ ਕਰੋ
ਖਾਣ-ਪੀਣ ਦਾ ਧਿਆਨ ਰੱਖੋ, ਬਲੱਡ ਪ੍ਰੈਸ਼ਰ ਵਧਣ ਨਾ ਦਿਓ
ਸੋਢਾ, ਫਾਸਟ ਫੂਡ, ਵਾਸ ਯੁਕਤ ਭੋਜਨ ਤੋਂ ਪਰਹੇਜ਼


author

Babita

Content Editor

Related News