ਲਾਪਰਵਾਹੀ : ਘਰ ''ਚ ਕਿਲਕਾਰੀਆਂ ਗੂੰਜਣ ਤੋਂ ਪਹਿਲਾਂ ਹੀ ਛਾਇਆ ਮਾਤਮ, ਮਾਂ ਦੇ ਗਰਭ ''ਚ ਬੱਚੇ ਦੀ ਮੌਤ

Saturday, Dec 18, 2021 - 03:54 PM (IST)

ਲਾਪਰਵਾਹੀ : ਘਰ ''ਚ ਕਿਲਕਾਰੀਆਂ ਗੂੰਜਣ ਤੋਂ ਪਹਿਲਾਂ ਹੀ ਛਾਇਆ ਮਾਤਮ, ਮਾਂ ਦੇ ਗਰਭ ''ਚ ਬੱਚੇ ਦੀ ਮੌਤ

ਪਟਿਆਲਾ (ਇੰਦਰਜੀਤ) : ਇੱਥੋਂ ਦੇ ਰਾਜਿੰਦਰਾ ਹਸਪਤਾਲ 'ਚ ਨਰਸਾਂ ਦੀ ਹੜਤਾਲ ਦੇ ਚੱਲਦਿਆਂ ਇਕ ਘਰ 'ਚ ਕਿਲਕਾਰੀਆਂ ਗੂੰਜਣ ਤੋਂ ਪਹਿਲਾਂ ਹੀ ਮਾਤਮ ਛਾ ਗਿਆ। ਜਨਮ ਲੈਣ ਤੋਂ ਪਹਿਲਾਂ ਹੀ ਮਾਂ ਦੇ ਗਰਭ 'ਚ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਗਰਭਵਤੀ ਨਿਸ਼ਾ ਨੂੰ ਕੁੱਝ ਦਿਨ ਪਹਿਲਾਂ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਪਰ ਸ਼ੁੱਕਰਵਾਰ ਨੂੰ ਸਹੀ ਇਲਾਜ ਨਾ ਮਿਲਣ ਕਾਰਨ ਨਿਸ਼ਾ ਦੇ ਗਰਭ ਵਿਚ ਪਲ ਰਹੇ ਬੱਚੇ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਚੰਨੀ ਸਰਕਾਰ ਦਾ ਵੱਡਾ ਫ਼ੈਸਲਾ, 'ਸਿਧਾਰਥ ਚਟੋਪਾਧਿਆਏ' ਨੂੰ ਬਣਾਇਆ ਪੰਜਾਬ ਦਾ ਨਵਾਂ ਡੀ. ਜੀ. ਪੀ.

ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਡਾਕਟਰਾਂ ਨੇ ਇਲਾਜ ਵਿੱਚ ਲਾਪਰਵਾਹੀ ਵਰਤੀ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਉਨ੍ਹਾਂ ਨੇ ਡਾਕਟਰਾਂ ਅਤੇ ਨਰਸਾਂ ਦੀ ਲਾਪਰਵਾਹੀ ਨੂੰ ਲੈ ਕੇ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਹੀ ਕਾਰਜਕਾਰੀ ਐੱਸ. ਐੱਮ. ਰਾਜਿੰਦਰਾ ਹਸਪਤਾਲ ਡਾ. ਪ੍ਰਮੋਦ ਨਰ ਦੱਸਿਆ ਕਿ ਪਰਿਵਾਰ ਨੂੰ ਨਰਸਾਂ ਦੀ ਹੜਤਾਲ ਬਾਰੇ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਡਲਿਵਰੀ ਦੌਰਾਨ ਦਿੱਕਤ ਆ ਸਕਦੀ ਹੈ ਅਤੇ ਮਰੀਜ਼ ਨੂੰ ਰੈਫ਼ਰ ਕਰ ਦਿੰਦੇ ਹਾਂ ਪਰ ਪਰਿਵਾਰ ਨਹੀਂ ਮੰਨਿਆ।

ਇਹ ਵੀ ਪੜ੍ਹੋ : ਮੋਹਾਲੀ ਦੇ ਮਦਨਪੁਰ ਚੌਂਕ ਪੁੱਜੇ 'ਨਵਜੋਤ ਸਿੱਧੂ', ਮਜ਼ਦੂਰਾਂ ਨਾਲ ਕੀਤੀ ਗੱਲਬਾਤ (ਤਸਵੀਰਾਂ)

ਉਨ੍ਹਾਂ ਕਿਹਾ ਕਿ ਫਿਰ ਵੀ ਜੇਕਰ ਪਰਿਵਾਰ ਸ਼ਿਕਾਇਤ ਦਰਜ ਕਰਾਉਂਦਾ ਤਾਂ ਇਸ ਮਾਮਲੇ 'ਚ ਜਾਂਚ ਕੀਤੀ ਜਾਵੇਗੀ। ਇਕ ਗੱਲ ਸਾਫ਼ ਹੈ ਕਿ ਬੱਚੇ ਦੀ ਮੌਤ ਦਾ ਕਾਰਨ ਨਰਸਾਂ ਦੀ ਹੜਤਾਲ ਹੈ, ਜੋ ਆਪਣੀਆਂ ਮੰਗਾਂ ਲਈ ਪਿਛਲੇ ਕਾਫੀ ਸਮੇਂ ਤੋਂ ਧਰਨੇ 'ਤੇ ਬੈਠੀਆਂ ਹੋਈਆਂ ਹਨ। ਨਰਸਾਂ ਦੀਆਂ ਮੰਗਾਂ ਸਰਕਾਰ ਸਮਾਂ ਰਹਿੰਦੇ ਮੰਨ ਸਕਦੀ ਹੈ ਪਰ ਉਸ ਪਰਿਵਾਰ ਦਾ ਕੀ ਕਸੂਰ ਹੈ, ਜੋ ਆਪਣੇ ਘਰ 'ਚ ਬੱਚੇ ਦੀ ਕਿਲਕਾਰੀ ਸੁਣਨ ਲਈ ਡਾਕਟਰਾਂ ਦੇ ਭਰੋਸੇ ਬੈਠਾ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਆਪ' ਦੀ ਵਿਸ਼ਾਲ ਰੈਲੀ 19 ਦਸੰਬਰ ਨੂੰ, ਉਮੀਦਵਾਰਾਂ 'ਚ ਜੋਸ਼ ਭਰਨ ਲਈ ਖ਼ੁਦ ਪੁੱਜਣਗੇ 'ਕੇਜਰੀਵਾਲ'
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News