ਅੰਡਰ ਰੇਲਵੇ ਬ੍ਰਿਜ ਬਣਨ ''ਤੇ ਦਰਜਨਾਂ ਪਿੰਡਾਂ ਨੇ ਕੀਤਾ ਰੋਸ ਪ੍ਰਦਰਸ਼ਨ
Thursday, Sep 18, 2025 - 12:35 PM (IST)

ਖਰੜ (ਅਮਰਦੀਪ ਸਿੰਘ ਸੈਣੀ) : ਇੱਥੇ ਘੰੜੂਆਂ-ਬੱਤਾ ਰੋਡ 'ਤੇ ਲੱਗੇ ਰੇਲਵੇ ਫਾਟਕ 'ਤੇ ਬਣਾਏ ਜਾ ਰਹੇ ਅੰਡਰ ਰੇਲਵੇ ਬ੍ਰਿਜ ਦੇ ਖ਼ਿਲਾਫ਼ ਅੱਜ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਵਸਨੀਕਾਂ ਨੇ ਰੋਸ ਧਰਨਾ ਦੇਣਾ ਸ਼ੁਰੂ ਕੀਤਾ ਹੋਇਆ ਹੈ। ਸਾਬਕਾ ਸਰਪੰਚ ਸਰਬਜੀਤ ਸਿੰਘ ਗੋਲਾ ਨੇ ਕਿਹਾ ਹੈ ਕਿ ਉਕਤ ਰੇਲਵੇ ਫਾਟਕ 'ਤੇ ਰੇਲਵੇ ਬ੍ਰਿਜ ਬਣਨ ਨਾਲ ਲੋਕਾਂ ਨੂੰ ਵੱਡੀ ਸਮੱਸਿਆ ਪੇਸ਼ ਆਵੇਗੀ। ਉਨ੍ਹਾਂ ਕਿਹਾ ਕਿ ਨਾਲ ਹੀ ਘੰੜੂਆਂ-ਸਕਰੋਲਾਂਪੁਰ ਰੋਡ 'ਤੇ ਵੀ ਰੇਲਵੇ ਅੰਡਰਬ੍ਰਿਜ ਬਣਾਇਆ ਜਾ ਰਿਹਾ ਹੈ।
ਦੋਹਾਂ ਰੇਲਵੇ ਲਾਈਨਾਂ 'ਤੇ ਰੇਲਵੇ ਅੰਡਰ ਬ੍ਰਿਜ ਬਣਨ ਨਹੀਂ ਦਿੱਤਾ ਜਾਵੇਗਾ ਅਤੇ ਇਸ ਦੇ ਖ਼ਿਲਾਫ਼ ਵੱਡਾ ਸੰਘਰਸ਼ ਆਰੰਭ ਕੀਤਾ ਜਾਵੇਗਾ। ਇਸ ਲਈ ਅੱਜ ਰੇਲਵੇ ਲਾਈਨ ਵਿਚਕਾਰ ਧਰਨਾਕਾਰੀਆਂ ਨੇ ਦੋਹਾਂ ਪਾਸੇ ਸੜਕਾਂ 'ਤੇ ਜਾਮ ਲਗਾ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰੈੱਸ ਸਕੱਤਰ ਮੇਹਰ ਸਿੰਘ ਥੇੜੀ ਜਨਰਲ ਸਕੱਤਰ ਹਕੀਕਤ ਸਿੰਘ, ਘੰੜੂਆਂ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।
ਵਸਨੀਕਾਂ ਦਾ ਕਹਿਣਾ ਸੀ ਕਿ ਸਾਨੂੰ ਅੰਡਰ ਰੇਲਵੇ ਬ੍ਰਿਜ ਦੀ ਕੋਈ ਲੋੜ ਨਹੀਂ ਨਾ ਹੀ ਅਸੀਂ ਬਣਨ ਦੇਵਾਂਗੇ।