ਹਾਲ-ਏ-ਸਿਵਲ ਹਸਪਤਾਲ : ਗਰਭਵਤੀ ਔਰਤਾਂ ਰਿਕਸ਼ੇ ''ਤੇ ਜਾਂ ਪੈਦਲ, ਵ੍ਹੀਲਚੇਅਰ ''ਤੇ ਸਾਮਾਨ!

Thursday, Jan 16, 2020 - 05:46 PM (IST)

ਹਾਲ-ਏ-ਸਿਵਲ ਹਸਪਤਾਲ : ਗਰਭਵਤੀ ਔਰਤਾਂ ਰਿਕਸ਼ੇ ''ਤੇ ਜਾਂ ਪੈਦਲ, ਵ੍ਹੀਲਚੇਅਰ ''ਤੇ ਸਾਮਾਨ!

ਲੁਧਿਆਣਾ (ਰਾਜ) : ਸਮਾਂ ਪੂਰਾ ਹੋ ਜਾਣ 'ਤੇ ਗਰਭਵਤੀ ਨੇ ਇਕ-ਇਕ ਕਦਮ ਫੂਕ ਫੂਕ ਕੇ ਰੱਖਣਾ ਹੁੰਦਾ ਹੈ ਪਰ ਸਿਵਲ ਹਸਪਤਾਲ 'ਚ ਉਨ੍ਹਾਂ ਔਰਤਾਂ ਨੂੰ ਵ੍ਹੀਲਚੇਅਰ ਤੱਕ ਨਹੀਂ ਮਿਲਦੀ, ਜੋ ਕਿ ਗਰਭ ਅਵਸਥਾ ਦੌਰਾਨ ਡਿਲਿਵਰੀ ਕਰਵਾਉਣ ਪੁੱਜਦੀਆਂ ਹਨ। ਹਸਪਤਾਲ ਦੀ ਵ੍ਹੀਲਚੇਅਰ ਨੂੰ ਸਾਮਾਨ ਢੋਹਣ ਵਾਲੀ ਗੱਡੀ ਵਾਂਗ ਵਰਤਿਆ ਜਾ ਰਿਹਾ ਹੈ ਅਤੇ ਗਰਭਵਤੀ ਔਰਤਾਂ ਨੂੰ ਜਾਂ ਤਾਂ ਪੈਦਲ ਜਾਂ ਫਿਰ ਰਿਕਸ਼ੇ 'ਤੇ ਮਦਰ ਐਂਡ ਚਾਈਲਡ ਸੈਂਟਰ ਪੁੱਜਣਾ ਪੈਂਦਾ ਹੈ।

PunjabKesariਅਜਿਹਾ ਹੀ ਕੁਝ 'ਜਗ ਬਾਣੀ' ਦੀ ਟੀਮ ਨੇ ਆਪਣੇ ਕੈਮਰੇ 'ਚ ਕੈਦ ਕੀਤਾ, ਜਦੋਂ ਇਕ ਗਰਭਵਤੀ ਔਰਤ ਨੂੰ ਉਸ ਦੇ ਰਿਸ਼ਤੇਦਾਰ ਰਿਕਸ਼ੇ 'ਤੇ ਮਦਰ ਐਂਡ ਚਾਈਲਡ ਸੈਂਟਰ ਵੱਲ ਲਿਜਾ ਰਹੇ ਸਨ। ਉਸ ਦੌਰਾਨ ਦਰਦ ਕਾਰਨ ਗਰਭਵਤੀ ਔਰਤ ਬੁਰੀ ਤਰ੍ਹਾਂ ਤੜਫ ਰਹੀ ਸੀ। ਦੂਜੇ ਪਾਸੇ ਇਕ ਵਿਅਕਤੀ ਗੁਲੂਕੋਜ਼ ਹੱਥ 'ਚ ਫੜ ਕੇ ਔਰਤ ਨੂੰ ਪੈਦਲ ਹੀ ਲਿਜਾ ਰਿਹਾ ਸੀ। ਅਜਿਹੇ 'ਚ ਸਿਵਲ ਹਸਪਤਾਲ ਦਾ ਇਕ ਸਫਾਈ ਮੁਲਾਜ਼ਮ ਵ੍ਹੀਲਚੇਅਰ 'ਤੇ ਸਾਮਾਨ ਢੋਹ ਰਿਹਾ ਸੀ। ਸਿਵਲ ਹਸਪਤਾਲ 'ਚ ਆਮ ਕਰ ਕੇ ਅਜਿਹਾ ਹੀ ਦੇਖਿਆ ਗਿਆ ਹੈ। ਜੇਕਰ ਐਮਰਜੈਂਸੀ 'ਚ ਕੋਈ ਮਰੀਜ਼ ਆਉਂਦਾ ਹੈ ਤਾਂ ਉਸ ਨੂੰ ਜਲਦੀ ਵ੍ਹੀਲਚੇਅਰ ਜਾਂ ਸਟੈਚਰ ਨਹੀਂ ਮਿਲਦਾ। ਜੇਕਰ ਮਿਲ ਵੀ ਜਾਂਦੀ ਹੈ ਤਾਂ ਉਸ ਨੂੰ ਚਲਾਉਣ 'ਚ ਮੁਸ਼ਕਲ ਹੁੰਦੀ ਹੈ। ਕਈ ਵ੍ਹੀਲਚੇਅਰਾਂ ਦੇ ਟਾਇਰ ਟੁੱਟੇ ਹੋਏ ਹੁੰਦੇ ਹਨ। ਅਜਿਹੇ 'ਚ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

PunjabKesari


author

Anuradha

Content Editor

Related News