ਛੁੱਟੀਆਂ ਮਗਰੋਂ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਮਿਲੇਗੀ ਸਕੂਲ ਡਰੈੱਸ, ਜਾਰੀ ਹੋਏ 21.1 ਕਰੋੜ

Saturday, Jan 07, 2023 - 03:20 AM (IST)

ਛੁੱਟੀਆਂ ਮਗਰੋਂ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਮਿਲੇਗੀ ਸਕੂਲ ਡਰੈੱਸ, ਜਾਰੀ ਹੋਏ 21.1 ਕਰੋੜ

ਲੁਧਿਆਣਾ (ਵਿੱਕੀ)–ਸਰਦੀ ਦੀਆਂ ਛੁੱਟੀਆਂ ਤੋਂ ਬਾਅਦ ਨੌਨਿਹਾਲ ਜਦ ਸਕੂਲਾਂ ਵਿਚ ਚੱਲ ਰਹੀਆਂ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਨੂੰ ਸਕੂਲ ਡਰੈੱਸ ਦੇਣ ਲਈ ਲੱਗਭਗ 21.1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਇਹ ਸਕੂਲ ਡਰੈੱਸ ਸੂਬੇ ਭਰ ਦੇ ਪ੍ਰਾਇਮਰੀ ਸਕੂਲਾਂ ਦੀ ਪ੍ਰੀ-ਪ੍ਰਾਇਮਰੀ ਕਲਾਸਾਂ ’ਚ ਵਧ ਰਹੇ ਐੱਲ. ਕੇ. ਜੀ. ਦੇ 171305 ਅਤੇ ਯੂ. ਕੇ. ਜੀ. ਦੇ 180419 ਕੁੱਲ 351724 ਵਿਦਿਆਰਥੀਆਂ ਨੂੰ ਸਕੂਲ ਡਰੈੱਸ ਮੁਹੱਈਆ ਕਰਵਾਉਣ ਲਈ ਪ੍ਰਤੀ ਵਿਦਿਆਰਥੀ 600 ਦੇ ਹਿਸਾਬ ਨਾਲ ਜਾਰੀ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸਾਬਕਾ ਮੰਤਰੀ ਧਰਮਸੋਤ, ਆਸ਼ੂ ਤੇ ਬਲਬੀਰ ਸਿੱਧੂ ਮਗਰੋਂ ਹੁਣ ਇਹ ਸਾਬਕਾ ਮੰਤਰੀ ਵਿਜੀਲੈਂਸ ਦੀ ਰਾਡਾਰ ’ਤੇ

ਇਸ ਸਬੰਧ ’ਚ ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ ਸਿੱਖਿਆ) ਨੂੰ ਨਿਰਦੇਸ਼ ਦਿੱਤੇ ਗਏ ਹਨ। ਜਾਰੀ ਕੀਤੀ ਗਈ ਰਾਸ਼ੀ ਨੂੰ ਖਰਚ ਕਰਨ ਦੇ ਉਪਰੰਤ ਇਸ ਦੀ ਵਰਤੋਂ ਸਰਟੀਫਿਕੇਟ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਹੈੱਡ ਆਫਿਸ ਵਿਚ ਜਮ੍ਹਾ ਕਰਵਾਇਆ ਜਾਵੇਗਾ। ਵਰਣਨਯੋਗ ਹੈ ਕਿ ਸਰਕਾਰ ਨੇ ਪਿਛਲੇ ਸਮੇਂ ’ਚ ਇਨ੍ਹਾਂ ਸਕੂਲੀ ਵਿਦਿਆਰਥੀਆਂ ਲਈ ਖਿਡੌਣੇ ਵੀ ਭਿਜਵਾਏ ਸਨ।

ਇਹ ਖ਼ਬਰ ਵੀ ਪੜ੍ਹੋ : ਡਾਕਟਰ ਨੇ ਐਲਾਨਿਆ ਮ੍ਰਿਤਕ, ਸ਼ਮਸ਼ਾਨਘਾਟ ਲਿਜਾਂਦਿਆਂ ਜਿਊਂਦੀ ਹੋ ਗਈ ਔਰਤ, ਘਰ ਆ ਕੇ ਚਾਹ ਪੀਤੀ ਅਤੇ...


author

Manoj

Content Editor

Related News