ਸੀ. ਜੀ. ਸੀ. ਝੰਜੇੜੀ ਡਿਗਰੀ ਤੋਂ ਪਹਿਲਾਂ ਪਲੇਸਮੈਂਟ ਕਰਾਉਣ ਵਾਲਾ ਸੂਬੇ ਦਾ ਮੋਹਰੀ ਕੈਂਪਸ

Tuesday, Sep 22, 2020 - 03:37 PM (IST)

ਸੀ. ਜੀ. ਸੀ. ਝੰਜੇੜੀ ਡਿਗਰੀ ਤੋਂ ਪਹਿਲਾਂ ਪਲੇਸਮੈਂਟ ਕਰਾਉਣ ਵਾਲਾ ਸੂਬੇ ਦਾ ਮੋਹਰੀ ਕੈਂਪਸ

ਮੋਹਾਲੀ/ਚੰਡੀਗੜ੍ਹ : ਗਰੁੱਪ ਆਫ਼ ਕਾਲਜਿਜ ਦਾ ਝੰਜੇੜੀ ਕੈਂਪਸ 2012 'ਚ ਸਥਾਪਨਾ ਦੇ ਪਹਿਲੇ ਸਾਲ ਤੋਂ ਹੀ ਸੂਬੇ 'ਚ ਡਿਗਰੀ ਹਾਸਿਲ ਕਰਨ ਤੋਂ ਪਹਿਲਾਂ ਹੀ ਨੌਕਰੀ ਦੇ ਆਫ਼ਰ ਲੈਟਰ ਦਿਵਾਉਣ ਵਾਲੇ ਮੋਹਰੀ ਕੈਂਪਸ ਵਜੋਂ ਜਾਣਿਆ ਜਾਂਦਾ ਹੈ। ਮੈਨੇਜਮੈਂਟ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਦੇ ਨਾਲ-ਨਾਲ ਉਨ੍ਹਾਂ ਨੂੰ ਪ੍ਰੋਫੈਸ਼ਨਲ ਜ਼ਿੰਦਗੀ ਲਈ ਵੀ ਪਹਿਲੇ ਦਿਨ ਤੋਂ ਤਿਆਰ ਕੀਤਾ ਜਾਂਦਾ ਹੈ। ਸੀ. ਜੀ. ਸੀ. ਦੇ ਡਾਇਰੈਕਟਰ ਜਰਨਲ ਡਾ. ਜੀ ਡੀ ਬਾਂਸਲ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸੈਸ਼ਨ 2019-20 'ਚ ਵੀ ਸੀ. ਜੀ. ਸੀ. ਝੰਜੇੜੀ ਨੇ ਲਗਾਤਾਰ ਆਪਣੇ ਪੁਰਾਣੇ ਰਿਕਾਰਡਾਂ ਨੂੰ ਕਾਇਮ ਰੱਖਿਆ ਹੈ। ਇਸ ਸੈਸ਼ਨ 'ਚ ਵੀ ਪਾਸ ਆਊਟ ਹੋਣ ਜਾ ਰਹੇ ਨੌਕਰੀ ਦੇ ਚਾਹਵਾਨ ਵਿਦਿਆਰਥੀਆਂ ਲਈ ਵੀ ਪਲੇਸਮੈਂਟ ਦੇ ਨਵੇਂ ਰਿਕਾਰਡ ਕਾਇਮ ਕੀਤੇ ਗਏ ਹਨ। ਹੱਲਾਂ ਕਿ ਕੋਵਿਡ-19 ਦੇ ਚਲਦਿਆ ਇਸ ਸੈਸ਼ਨ 'ਚ ਇਸ ਟੀਚੇ ਤੱਕ ਪਹੁੰਚਣ ਲਈ ਕਈ ਮੁਸ਼ਕਲਾਂ ਆਈਆਂ ਪਰ ਫਿਰ ਵੀ ਇਹ ਟੀਚਾ ਅਛੂਤ ਨਾ ਰਿਹਾ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਕੈਂਪਸ ਦੇ ਵਿਦਿਆਰਥੀ ਵਰਦਾਨ ਗੌੜ ਨੇ ਟੀ. ਵੀ. ਓ. ਇੰਡੀਆ 'ਚ 12 ਲੱਖ ਦੇ ਸਾਲਾਨਾ ਪੈਕੇਜ, ਸਾਗਰ ਬੱਠਲਾਂ ਨੂੰ ਮੈਕ ਕੈਫੈ ਸਾਫ਼ਟਵੇਅਰ 'ਚ 11 ਲੱਖ ਦੇ ਪੈਕੇਜ, ਸ਼੍ਰੀਆ ਵਾਲੀ ਨੂੰ 10 ਲੱਖ ਦੇ ਪੈਕੇਜ, ਏਂਜਲਬੀਰ ਕੌਰ ਬਖ਼ਸ਼ੀ ਅਤੇ ਅਮਿਤ ਕੁਮਾਰ ਨੂੰ ਲੀਡੋ ਕੰਪਨੀ 'ਚ 10 ਲੱਖ ਦੇ ਪੈਕੇਜ ਅਤੇ ਨੌਕਰੀ ਮਿਲੀ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੂੰ ਭਾਰਤ ਦੀਆਂ ਕੁਝ ਨਾਮਵਰ ਕੰਪਨੀਆਂ 'ਚ 5 ਲੱਖ ਤੋਂ 10 ਲੱਖ ਦੇ ਸਾਲਾਨਾ ਪੈਕੇਜ 'ਤੇ ਨੌਕਰੀਆਂ ਮਿਲੀਆਂ ਹਨ, ਜਿਨ੍ਹਾਂ 'ਚ ਜੈੱਡ. ਐੱਸ. ਐਸੋਸੀਏਟ 'ਚ 8.90 ਲੱਖ ਦਾ ਪੈਕੇਜ, ਕਬਿਅਸ਼ਨ ਕੰਸਲਟਿੰਗ 'ਚ 7.19 ਲੱਖ ਦੇ ਪੈਕੇਜ, ਕੈਪਗੇਮਿਨੀ 'ਚ 6.80 ਲੱਖ ਦੇ ਪੈਕੇਜ, ਇਨੋਵੇਸ਼ਨ ਐਨਾਲਸਿਸ ਵਿਚ 6.50 ਲੱਖ ਦੇ ਪੈਕੇਜ, ਯੂਨਾਈਟਿਡ ਹੈਲਥ ਗਰੁੱਪ 'ਚ ਪੰਜ ਲੱਖ ਦੇ ਸਾਲਾਨਾ ਪੈਕੇਜ ਅਤੇ ਚੈਰਿਟੀ ਬਾਕਸ ਵਿਚ ਪੰਜ ਲੱਖ ਦੇ ਪੈਕੇਜ ਪ੍ਰਮੁੱਖ ਹਨ।

ਇਸ ਦੇ ਨਾਲ ਹੀ ਆਈ. ਬੀ. ਐੱਮ, ਵਿਪਰੋ, ਕੋਗਨੀਜੈਂਟ, ਮਾਈਂਡ ਟ੍ਰੀ, ਵ੍ਰਿਸਤੂਸਾ, ਮਿਊ-ਸਿਗਮਾ, ਵੈਲਿÀ ਲੈਬਜ, ਨਾਈਨ ਲੀਪਸ, ਨਿਊਜੈਨ, ਨੋਕੀਆ,ਬਿਰਲਾ ਸਾਫ਼ਟ, ਸੂਫ਼ੀ, ਗ੍ਰੈਜਟੀ ਇੰਟਰਐਕਟਿਵ, ਐਮੀਰਕਨ ਸਾਈਬਰ ਸਿਸਟਮ, ਆਈ. ਵੀ. ਵਾਈ ਕੰਪਟੇਕ, ਕਲਾਊਡ ਐਨਾਲਾਗਸੀ ਵਰਗੀਆਂ ਨਾਮਵਰ ਕੰਪਨੀਆਂ ਵੀ ਇਸ ਮਾਣਮੱਤੀ ਪਲੇਸਮੈਂਟ ਦੇ ਹਿੱਸਾ ਬਣੇ ਹਨ। ਜਿਨ੍ਹਾਂ 'ਚ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੀ ਪਲੇਸਮੈਂਟ ਹੋਈ ਹੈ। ਡਾ. ਬਾਂਸਲ ਅਨੁਸਾਰ ਇਸ ਦੇ ਨਾਲ 2021 'ਚ ਪਾਸ ਆਊਟ ਹੋਣ ਜਾ ਰਹੇ ਬੈਚ ਦੇ ਵਿਦਿਆਰਥੀਆਂ ਨੂੰ ਕੰਪਨੀਆਂ ਵੱਲੋਂ ਟਰੇਨਿੰਗ ਜਾਂ ਇੰਟਰਨਸ਼ਿਪ ਦੌਰਾਨ 25,000 ਰੁਪਏ ਪ੍ਰਤੀ ਮਹੀਨੇ ਦਾ ਸਟਾਈਫੰਡ ਵੀ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਨ੍ਹਾਂ 'ਚ ਕੁੱਝ ਵਿਦਿਆਰਥੀ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਕ ਤੋਂ ਵੱਧ ਕੰਪਨੀਆਂ ਨੇ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਪ੍ਰੈਜ਼ੀਡੈਂਟ ਧਾਲੀਵਾਲ ਨੇ ਇਸ ਉਪਲਬਧੀ 'ਤੇ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਸੀ. ਜੀ. ਸੀ. ਝੰਜੇੜੀ ਕਾਲਜ ਵੱਲੋਂ ਦਾਖਲਾ ਲੈਣ ਵਾਲੇ ਹਰ ਵਿਦਿਆਰਥੀ ਨੂੰ ਪੜ੍ਹਾਈ ਦੇ ਪਹਿਲੇ ਸਾਲ ਤੋਂ ਇੰਡਸਟਰੀ ਪ੍ਰੋਜੈਕਟਾਂ 'ਚ ਹਿੱਸੇਦਾਰੀ ਬਣਾਉਣ, ਕੇਸ ਸਟੱਡੀ ਕਰਨ ਆਦਿ ਸਮੇਤ ਪ੍ਰੀ ਪਲੇਸਮੈਂਟ ਟਰੇਨਿੰਗ 3600 ਤਰੀਕੇ ਨਾਲ ਦਿੱਤੀ ਜਾਂਦੀ ਹੈ। ਇਸ ਦੇ ਇਲਾਵਾ ਦਿੱਲੀ 'ਚ ਸੀ. ਜੀ. ਸੀ. ਵੱਲੋਂ ਆਪਣਾ ਪਲੇਸਮੈਂਟ ਆਫ਼ਿਸ ਖੋਲਿਆ ਹੋਇਆ ਹੈ। ਇਸ ਤਰ੍ਹਾਂ ਟੀਮ ਵੱਲੋਂ ਕੀਤੇ ਜਾਦੇ ਸਾਂਝੇ ਉਪਰਾਲੇ ਸਦਕਾ ਜਿੱਥੇ ਕੰਪਨੀਆਂ ਸਾਰਾ ਸਾਲ ਕੈਂਪਸ ਵਿਚ ਪਲੇਸਮੈਂਟ ਲਈ ਆਉਂਦੀਆਂ ਰਹਿੰਦੀਆਂ ਹਨ, ਉੱਥੇ ਹੀ ਵਿਦਿਆਰਥੀਆਂ ਨੂੰ ਇੰਟਰਵਿਊ ਲਈ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਕਰ ਲਿਆ ਜਾਂਦਾ ਹੈ। ਉਨ੍ਹਾਂ ਇਸ ਉਪਲਬਧੀ ਦਾ ਸਿਹਰਾ ਅਧਿਆਪਕਾਂ ਵੱਲੋਂ ਬਿਹਤਰੀਨ ਸਿੱਖਿਆ, ਵਿਦਿਆਰਥੀਆਂ ਨੂੰ ਦਿਤੀ ਜਾਣ ਵਾਲੀ ਪ੍ਰੈਕਟੀਕਲ ਜਾਣਕਾਰੀ, ਪਲੇਸਮੈਂਟ ਮਹਿਕਮੇ ਵੱਲੋਂ ਪ੍ਰੀ ਪਲੇਸਮੈਂਟ ਟਰੇਨਿੰਗ ਅਤੇ ਵਿਦਿਆਰਥੀਆਂ ਵੱਲੋਂ ਦਿਤੇ ਜਾ ਰਹੇ ਬਿਹਤਰੀਨ ਨਤੀਜਿਆਂ ਨੂੰ ਦਿੰਦੇ ਹੋਏ ਅਗਾਹ ਸਫਲਤਾ ਦੀਆਂ ਹੋਰ ਉਚਾਈਆਂ ਦੀ ਸੰਭਾਵਨਾ ਪ੍ਰਗਟ ਕੀਤੀ। ਇਸ ਖ਼ੁਸ਼ੀ ਦੇ ਮੌਕੇ 'ਤੇ ਮੈਨੇਜਮੈਂਟ ਵੱਲੋਂ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ।


author

Anuradha

Content Editor

Related News