‘ਆਕਸਫੋਰਡ’ ’ਚ ਪੜ੍ਹਨ ਵਾਲੀ ਦਿਵਿਆਂਗ ਪੰਜਾਬਣ ਨੇ ਇੰਗਲੈਂਡ ’ਚ ਵਧਾਇਆ ਮਾਣ, ਮਿਲਿਆ ਡਾਇਨਾ ਐਵਾਰਡ
Wednesday, Jun 30, 2021 - 02:03 PM (IST)
ਹੁਸ਼ਿਆਰਪੁਰ— ਹੁਸ਼ਿਆਰਪੁਰ ਦੀ ਰਹਿਣ ਵਾਲੀ ਪ੍ਰਤਿਸ਼ਠਾ ਦੇਵਸ਼ਵਰ ਨੇ ਉਹ ਕਰਕੇ ਵਿਖਾਇਆ ਜੋ ਹਰ ਕਿਸੇ ਦੀ ਸੋਚ ਤੋਂ ਪਰੇ ਸੀ। ਜੁਲਾਈ 2020 ’ਚ ਦਿਵਿਆਂਗ ਹੋਣ ਦੇ ਬਾਵਜੂਦ ਪ੍ਰਤਿਸ਼ਠਾ ਵ੍ਹੀਲਚੇਅਰ ’ਤੇ ਰਹਿ ਕੇ ‘ਆਕਸਫੋਰਡ ਯੂਨੀਵਰਿਸਟੀ ’ਚ ਪੜ੍ਹਨ ਗਈ। ਆਕਸਫੋਰਡ ਯੂਨੀਵਰਸਿਟੀ ’ਚ ਪੜ੍ਹਾਈ ਦੌਰਾਨ ਨੌਜਵਾਨਾਂ ਦੇ ਵਿਕਾਸ ਦੇ ਖੇਤਰ ’ਚ ਜ਼ਿਕਰਯੋਗ ਯੋਗਦਾਨ ਦੇਣ ਲਈ ਮੰਗਲਵਾਰ ਨੂੰ ਪ੍ਰਤਿਸ਼ਠਾ ਨੂੰ ਇੰਟਰਨੈਸ਼ਨਲ ਪਿ੍ਰੰਸੇਸ ਡਾਇਨਾ ਐਵਾਰਡ ਦੇ ਸਨਮਾਨ ਨਾਲ ਨਵਜਾਇਆ ਗਿਆ। ਪ੍ਰਤਿਸ਼ਠਾ ਹੁਸ਼ਿਆਰਪੁਰ ਦੇ ਡੀ. ਐੱਸ. ਪੀ. ਮਨੀਸ਼ ਕੁਮਾਰ ਸ਼ਰਮਾ ਦੀ ਬੇਟੀ ਹੈ ਅਤੇ ਉਸ ਦੀ ਮਾਂ ਇਕ ਅਧਿਆਪਕਾ ਹੈ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੇ ਕੇਜਰੀਵਾਲ ’ਤੇ ਰਗੜੇ, ਕਿਹਾ-ਕੇਜਰੀਵਾਲ ਕੌਣ ਹੁੰਦਾ ਹੈ ਪੰਜਾਬ ਨਾਲ ਵਾਅਦੇ ਕਰਨ ਵਾਲਾ
13 ਸਾਲ ਦੀ ਉਮਰ ’ਚ ਪ੍ਰਤਿਸ਼ਠਾ ਹੋਈ ਸੀ ਹਾਦਸੇ ਦਾ ਸ਼ਿਕਾਰ
ਆਕਸਫੋਰਡ ਯੂਨੀਵਰਸਿਟੀ ’ਚ ਮਾਸਟਰਸ ਇਨ ਪਬਲਿਕ ਪਾਲਿਸੀ ਦੀ ਪੜ੍ਹਾਈ ਕਰ ਰਹੀ ਪ੍ਰਤਿਸ਼ਠਾ ਜਦੋਂ 13 ਸਾਲ ਦੀ ਸੀ ਤਾਂ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਂਦੇ ਸਮੇਂ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। 3 ਸਾਲ ਪ੍ਰਤਿਸ਼ਠਾ ਨੇ ਬਿਸਤਰੇ ’ਤੇ ਗੁਜ਼ਾਰੇ। ਇਸ ਦੇ ਬਾਅਦ ਤੋਂ ਉਹ ਵ੍ਹੀਲਚੇਅਰ ’ਤੇ ਹੈ। 12ਵੀਂ ਪੜ੍ਹਾਈ ਉਸ ਨੇ ਘਰ ’ਚ ਹੀ ਰਹਿ ਕੇ ਪੂਰੀ ਕੀਤੀ ਸੀ ਅਤੇ 90 ਫ਼ੀਸਦੀ ਨੰਬਰ ਲਏ ਸਨ। ਇਸ ਦੇ ਬਾਅਦ ਘਰ ਦੀ ਚਾਰਦੀਵਾਰੀ ਪਾਰ ਕਰਨ ਦੀ ਸੋਚੀ। ਫਿਰ ਉਸ ਨੇ ਦਿੱਲੀ ਜਾ ਕੇ ਪੜ੍ਹਾਈ ਕਰਨ ਦੀ ਸੋਚੀ। ਉਨ੍ਹਾਂ ਨੇ ਪਰਿਵਾਰ ਵਾਲਿਆਂ ਨੂੰ ਮਨਾਇਆ ਅਤੇ ਲੇਡੀ ਵੂਮੈਨ ਕਾਲਜ ਪੜ੍ਹਾਈ ਕਰਨ ਚਲੀ ਗਈ।
ਇਹ ਵੀ ਪੜ੍ਹੋ: ਜਲੰਧਰ: ਕਪੂਰਥਲਾ ਚੌਕ ਨੇੜੇ 2 ਸਾਲ ਪਹਿਲਾਂ ਹੋਏ ਮਰਡਰ ਕੇਸ ਨਾਲ ਜੁੜੇ ਸੁਖਮੀਤ ਡਿਪਟੀ ਕਤਲ ਕਾਂਡ ਦੇ ਤਾਰ
ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਸੀ ਸ਼ਾਬਾਸ਼ੀ
ਇਥੇ ਦੱਸਣਯੋਗ ਹੈ ਕਿ ਜਦੋਂ ਪ੍ਰਤਿਸ਼ਠਾ ਆਕਸਫੋਰਡ ਵਿਚ ਪੜ੍ਹਨ ਗਈ ਸੀ ਤਾਂ ਪੰਜਾਬ ਦੇ ਮੁੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਿਸ਼ਠਾ ਨੂੰ ਸ਼ਾਬਾਸ਼ੀ ਦੇ ਕੇ ਉਸ ਦਾ ਹੌਂਸਲਾ ਵਧਾਉਆ ਸੀ। ਸ਼ਾਬਾਸ਼ੀ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਫੇਸਬੁੱਕ 'ਤੇ ਲਿਖਿਆ ਸੀ ਕਿ ਪੰਜਾਬ ਦੀ ਧੀ ਪ੍ਰਤਿਸ਼ਠਾ ਦੇਵੇਸ਼ਵਰ ਦੀ ਇੱਛਾ ਸ਼ਕਤੀ ਅਤੇ ਹਿੰਮਤ ਸੱਚਮੁੱਚ ਪ੍ਰੇਰਣਾਦਾਇਕ ਹੈ। ਪ੍ਰਤਿਸ਼ਠਾ ਭਾਰਤ ਦੀ ਪਹਿਲੀ ਬੱਚੀ ਹੈ ਜੋ ਵ੍ਹੀਲਚੇਅਰ 'ਤੇ ਹੋਣ ਦੇ ਬਾਵਜੂਦ ਮਾਸਟਰ ਪ੍ਰੋਗਰਾਮ ਲਈ ਆਕਸਫੋਰਡ ਜਾ ਰਹੀ ਹੈ ਅਤੇ ਇਹ ਉਸ ਹਰ ਨੌਜਵਾਨ ਲਈ ਪ੍ਰੇਰਣਾਤਮਕ ਗੱਲ ਹੈ, ਜੋ ਆਪਣੀ ਜ਼ਿੰਦਗੀ 'ਚ ਕੁਝ ਕਰਨ ਦੀ ਇੱਛਾ ਰੱਖਦਾ ਹੈ। ਮੈਂ ਇਸ ਪਿਆਰੀ ਬੱਚੀ ਨੂੰ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਇਹ ਅੱਗੇ ਜਾ ਕੇ ਭਾਰਤ ਦੇਸ਼ ਦਾ ਨਾਮ ਹੋਰ ਰੌਸ਼ਨ ਕਰੇਗੀ। ਵਾਹਿਗੁਰੂ ਤੁਹਾਡੇ 'ਤੇ ਸਦਾ ਮਿਹਰ ਬਣਾਈ ਰੱਖੇ ਬੇਟਾ। ਹੁਣ ਇਸ ਪ੍ਰਤਿਸ਼ਠਾ ਨੇ ਮਿਸਾਲ ਕਾਇਮ ਕਰਦੇ ਹੋਏ ਆਕਸਫੋਰਡ ਯੂਨੀਵਰਸਿਟੀ 'ਚ ਡਾਇਨਾ ਐਵਾਰਡ ਹਾਸਲ ਕਰਕੇ ਪੰਜਾਬ ਦਾ ਮਾਣ ਵਧਇਆ ਹੈ।
ਇਹ ਵੀ ਪੜ੍ਹੋ: ਵਿਆਹ ਦੇ 12 ਦਿਨਾਂ ਬਾਅਦ ਹੀ ਨਣਦੋਈਏ ਨੇ ਰੋਲੀ ਨਵ-ਵਿਆਹੁਤਾ ਦੀ ਪੱਤ, ਪਤੀ ਵੀ ਦਿੰਦਾ ਰਿਹਾ ਸਾਥ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।